Quran Apps in many lanuages:

Surah Aal-E-Imran Ayahs #179 Translated in Punjabi

إِنَّمَا ذَٰلِكُمُ الشَّيْطَانُ يُخَوِّفُ أَوْلِيَاءَهُ فَلَا تَخَافُوهُمْ وَخَافُونِ إِنْ كُنْتُمْ مُؤْمِنِينَ
ਇਹ ਸੈਤਾਨ ਹੈ ਜੋ ਤੁਹਾਨੂੰ ਆਪਣੇ ਮਿੱਤਰਾਂ ਦੇ ਰਾਹੀਂ ਡਰਾਉਂਦਾ ਹੈ। ਤੁਸੀਂ ਉਸ ਤੋਂ ਨਾ ਡਰੋ ਬਲਕਿ ਮੇਰੇ ਤੋਂ ਡਰੋਂ ਜੇਕਰ ਤੁਸੀਂ ਈਮਾਨ ਵਾਲੇ ਹੋ।
وَلَا يَحْزُنْكَ الَّذِينَ يُسَارِعُونَ فِي الْكُفْرِ ۚ إِنَّهُمْ لَنْ يَضُرُّوا اللَّهَ شَيْئًا ۗ يُرِيدُ اللَّهُ أَلَّا يَجْعَلَ لَهُمْ حَظًّا فِي الْآخِرَةِ ۖ وَلَهُمْ عَذَابٌ عَظِيمٌ
ਉਹ ਲੋਕ ਤੁਹਾਡੇ ਲਈ ਦੁੱਖ ਦਾ ਕਾਰਨ ਨਾ ਬਣਨ ਜੋ ਅਵੱਗਿਆ ਵਿਚ ਕਾਹਲੀ ਦਿਖਾ ਰਹੇ ਹਨ। ਉਹ ਅੱਲਾਹ ਨੂੰ ਕਦੇ ਵੀ ਕੋਈ ਨੁਕਸਾਨ ਨਾ ਪਹੁੰਚਾ ਸਕਣਗੇ। ਅੱਲਾਹ ਚਾਹੁੰਦਾ ਹੈ ਕਿ ਉਨ੍ਹਾਂ ਦੇ ਲਈ ਪ੍ਰਲੋਕ ਵਿਚ ਕੋਈ ਹਿੱਸਾ ਨਾ ਰੱਖੇ। ਇਹ ਉਨ੍ਹਾਂ ਲਈ ਬੜੀ ਸਜ਼ਾ ਹੈ।
إِنَّ الَّذِينَ اشْتَرَوُا الْكُفْرَ بِالْإِيمَانِ لَنْ يَضُرُّوا اللَّهَ شَيْئًا وَلَهُمْ عَذَابٌ أَلِيمٌ
ਜਿਨ੍ਹਾਂ ਲੋਕਾਂ ਨੇ ਈਮਾਨ ਦੇ ਬਦਲੇ ਅਵੱਗਿਆ ਖ਼ਰੀਦੀ। ਉਹ ਅੱਲਾਹ ਦਾ ਕੂਝ ਵਿਗਾੜ ਨਹੀਂ ਸਕਦੇ ਅਤੇ ਉਨ੍ਹਾਂ ਲਈ ਇਹ ਦਰਦਨਾਕ ਸਜ਼ਾ ਹੈ।
وَلَا يَحْسَبَنَّ الَّذِينَ كَفَرُوا أَنَّمَا نُمْلِي لَهُمْ خَيْرٌ لِأَنْفُسِهِمْ ۚ إِنَّمَا نُمْلِي لَهُمْ لِيَزْدَادُوا إِثْمًا ۚ وَلَهُمْ عَذَابٌ مُهِينٌ
ਜਿਹੜੇ ਲੋਕ ਅਵੱਗਿਆ ਕਰ ਰਹੇ ਹਨ ਉਹ ਇਹ ਨਾ ਸਮਝਣ ਕਿ ਅਸੀਂ ਜਿਹੜੀ ਉਨ੍ਹਾਂ ਨੂੰ ਢਿੱਲ ਦੇ ਰਹੇ ਹਾਂ ਇਹ ਉਨ੍ਹਾਂ ਦੇ ਪੱਖ ਵਿਚ ਵਧੀਆ ਹੈ। ਅਸੀਂ ਤਾਂ ਸਿਰਫ਼ ਇਸ ਲਈ ਮੌਹਲਤ ਦੇ ਰਹੇ ਹਾਂ ਤਾਂ ਕਿ ਉਹ ਅਪਰਾਧ ਵੱਲ ਹੋਰ ਵੱਧ ਜਾਣ ਅਤੇ ਇਹ ਉਨ੍ਹਾਂ ਲਈ ਇਕ ਅਪਮਾਨ ਜਨਕ ਸਜ਼ਾ ਹੈ।
مَا كَانَ اللَّهُ لِيَذَرَ الْمُؤْمِنِينَ عَلَىٰ مَا أَنْتُمْ عَلَيْهِ حَتَّىٰ يَمِيزَ الْخَبِيثَ مِنَ الطَّيِّبِ ۗ وَمَا كَانَ اللَّهُ لِيُطْلِعَكُمْ عَلَى الْغَيْبِ وَلَٰكِنَّ اللَّهَ يَجْتَبِي مِنْ رُسُلِهِ مَنْ يَشَاءُ ۖ فَآمِنُوا بِاللَّهِ وَرُسُلِهِ ۚ وَإِنْ تُؤْمِنُوا وَتَتَّقُوا فَلَكُمْ أَجْرٌ عَظِيمٌ
ਅੱਲਾਹ ਅਜਿਹਾ ਨਹੀਂ ਕਿ ਈਮਾਨ ਵਾਲਿਆਂ ਨੂੰ ਉਸ ਹਾਲਤ ਵਿਚ ਛੱਡ ਦੇਵੇ ਜਿਸ ਤਰ੍ਹਾਂ ਕਿ ਤੁਸੀਂ ਹੁਣ ਹੋਂ, ਜਦੋਂ ਤੱਕ ਉਹ ਪਵਿੱਤਰ ਨੂੰ ਅਪਵਿੱਤਰ ਨਾਲੋ ਅਲੱਗ ਨਾ ਕਰ ਲਵੇ। ਅੱਲਾਹ ਅਜਿਹਾ ਨਹੀਂ ਕਿ ਤੁਹਾਨੂੰ ਗੁਪਤ ਤਰੀਕੇ ਨਾਲ ਸੂਚਿਤ ਕਰ ਦੇਵੇ। ਸਗੋਂ ਅੱਲਾਹ ਛਾਂਟ ਲੈਂਦਾ ਆਪਣੇ ਰਸੂਲਾਂ ਵਿਚੋਂ ਜਿਸ ਨੂੰ ਚਾਹੁੰਦਾ ਹੈ। ਇਸ ਲਈ ਤੁਸੀਂ ਅੱਲਾਹ ਉੱਪਰ ਅਤੇ ਉਸ ਦੇ ਰਸੂਲਾਂ ਉੱਪਰ ਈਮਾਨ ਲਿਆਉ। ਜੇਕਰ ਤੁਸੀਂ ਈਮਾਨ ਲਿਆਉ ਅਤੇ ਪ੍ਰਹੇਜ਼ਗਾਰੀ ਕਰੋ ਤਾਂ ਤੁਹਾਡੇ ਲਈ ਵੱਡਾ ਫ਼ਲ ਹੈ।

Choose other languages: