Quran Apps in many lanuages:

Surah Yunus Ayahs #71 Translated in Punjabi

هُوَ الَّذِي جَعَلَ لَكُمُ اللَّيْلَ لِتَسْكُنُوا فِيهِ وَالنَّهَارَ مُبْصِرًا ۚ إِنَّ فِي ذَٰلِكَ لَآيَاتٍ لِقَوْمٍ يَسْمَعُونَ
ਉਹ ਅੱਲਾਹ ਹੀ ਹੈ, ਜਿਸ ਨੇ ਤੁਹਾਡੇ ਲਈ ਰਾਤ ਬਣਾਈ ਤਾਂ ਕਿ ਤੁਸੀਂ ਅਰਾਮ ਪ੍ਰਾਪਤ ਕਰੋ ਅਤੇ ਦਿਨ ਨੂੰ ਪ੍ਰਕਾਸ਼ਮਾਨ ਕੀਤਾ। ਬੇਸ਼ੱਕ ਇਸ ਵਿਚ ਨਿਸ਼ਾਨੀਆਂ ਹਨ ਉਨ੍ਹਾਂ ਲੋਕਾਂ ਲਈ ਜਿਹੜੇ ਸੁਣਦੇ ਹਨ।
قَالُوا اتَّخَذَ اللَّهُ وَلَدًا ۗ سُبْحَانَهُ ۖ هُوَ الْغَنِيُّ ۖ لَهُ مَا فِي السَّمَاوَاتِ وَمَا فِي الْأَرْضِ ۚ إِنْ عِنْدَكُمْ مِنْ سُلْطَانٍ بِهَٰذَا ۚ أَتَقُولُونَ عَلَى اللَّهِ مَا لَا تَعْلَمُونَ
ਕਹਿੰਦੇ ਹਨ ਕਿ ਅੱਲਾਹ ਨੇ ਪੁੱਤਰ ਬਣਾਇਆ ਹੈ। ਉਹ ਸਦੀਵੀ ਹੈ, ਪਵਿੱਤਰ ਹੈ, ਅਤੇ ਉਸੇ ਦਾ ਹੈ ਸਾਰਾ ਕੁਝ, ਜਿਹੜਾ ਆਕਾਸ਼ਾਂ ਅਤੇ ਧਰਤੀ ਉੱਪਰ ਹੈ। ਤੁਹਾਡੇ ਕੋਲ ਇਸ ਦਾ ਕੋਈ ਪ੍ਰਮਾਣ ਨਹੀਂ। ਕੀ ਤੁਸੀਂ ਅੱਲਾਹ ਬਾਰੇ ਅਜਿਹੀ ਗੱਲ ਬਣਾਉਂਦੇ ਹੋ ਜਿਸ ਦਾ ਤੁਹਾਨੂੰ ਗਿਆਨ ਨਹੀਂ।
قُلْ إِنَّ الَّذِينَ يَفْتَرُونَ عَلَى اللَّهِ الْكَذِبَ لَا يُفْلِحُونَ
ਆਖੋ, ਜਿਹੜੇ ਲੋਕ ਅੱਲਾਹ ਉੱਪਰ ਦੋਸ਼ ਲਗਾਉਂਦੇ ਹਨ ਉਹ ਸਫ਼ਲ ਨਹੀਂ ਹੋਣਗੇ।
مَتَاعٌ فِي الدُّنْيَا ثُمَّ إِلَيْنَا مَرْجِعُهُمْ ثُمَّ نُذِيقُهُمُ الْعَذَابَ الشَّدِيدَ بِمَا كَانُوا يَكْفُرُونَ
ਉਨ੍ਹਾਂ ਲਈ ਸਿਰਫ਼ ਸੰਸਾਰ ਵਿਚ ਥੋੜ੍ਹਾ ਲਾਭ ਲੈਣਾ ਹੈ। ਫਿਰ ਸਾਡੇ ਵੱਲ ਹੀ ਉਨ੍ਹਾਂ ਨੇ ਮੁੜਨਾ ਹੈ ਫਿਰ ਉਨ੍ਹਾਂ ਨੂੰ ਇਸ ਅਵੱਗਿਆ ਲਈ ਕਠੋਰ ਸਜ਼ਾ ਦਾ ਸਵਾਦ ਚ਼ਖਾਵਾਂਗੇ।
وَاتْلُ عَلَيْهِمْ نَبَأَ نُوحٍ إِذْ قَالَ لِقَوْمِهِ يَا قَوْمِ إِنْ كَانَ كَبُرَ عَلَيْكُمْ مَقَامِي وَتَذْكِيرِي بِآيَاتِ اللَّهِ فَعَلَى اللَّهِ تَوَكَّلْتُ فَأَجْمِعُوا أَمْرَكُمْ وَشُرَكَاءَكُمْ ثُمَّ لَا يَكُنْ أَمْرُكُمْ عَلَيْكُمْ غُمَّةً ثُمَّ اقْضُوا إِلَيَّ وَلَا تُنْظِرُونِ
ਅਤੇ ਇਨ੍ਹਾਂ ਨੂੰ ਨੂਹ ਦਾ ਹਾਲ ਸੁਣਾਉ। ਜਦੋਂ ਉਸ ਨੇ ਆਪਣੀ ਕੌਮ ਨੂੰ ਕਿਹਾ ਸੀ ਕਿ ਹੇ ਮੇਰੀ ਕੌਮ! ਜੇਕਰ ਮੇਰਾ ਖੜਾ ਹੋਣਾ ਅਤੇ ਅੱਲਾਹ ਦੀਆਂ ਆਇਤਾਂ ਨਾਲ ਉਪਦੇਸ਼ ਕਰਨਾ ਤੁਹਾਨੂੰ ਭਾਰੀ ਲੱਗਦਾ ਹੈ, ਤਾਂ ਮੈਂ ਅੱਲਾਹ ਉੱਪਰ ਭਰੋਸਾ ਕੀਤਾ। ਤੁਸੀਂ ਸਹਿਮਤੀ ਨਾਲ ਆਪਣਾ ਫੈਸਲਾ ਕਰ ਲਵੋ ਅਤੇ ਆਪਣੇ ਬਣਾਏ ਸ਼ਰੀਕਾਂ ਨੂੰ ਵੀ ਨਾਲ ਲੈ ਆਉ ਤਾਂ ਕਿ ਤੁਹਾਨੂੰ ਆਪਣੇ ਫੈਸਲੇ ਤੇ ਸ਼ੱਕ ਨਾ ਰਹੇ ਫਿਰ ਤੁਸੀਂ ਲੋਕ ਜੋ ਕੁਝ ਮੇਰੇ ਨਾਲ ਕਰਨਾ ਚਾਹੁੰਦੇ ਹੋ, ਉਹ ਕਰ ਦਿਉ ਅਤੇ ਮੈਨੂੰ ਮੌਕਾ ਵੀ ਨਾ ਦਿਉ।

Choose other languages: