Quran Apps in many lanuages:

Surah Ya-Seen Ayahs #19 Translated in Punjabi

قَالُوا مَا أَنْتُمْ إِلَّا بَشَرٌ مِثْلُنَا وَمَا أَنْزَلَ الرَّحْمَٰنُ مِنْ شَيْءٍ إِنْ أَنْتُمْ إِلَّا تَكْذِبُونَ
ਲੋਕਾਂ ਨੇ ਕਿਹਾ ਕਿ ਤੁਸੀਂ ਤਾਂ ਸਿਰਫ਼ ਸਾਡੇ ਵਰਗੇ ਮਨੁੱਖ ਹੋ, ਰਹਿਮਾਨ ਨੇ ਕੋਈ ਚੀਜ਼ ਨਹੀਂ ਉਤਾਰੀ ਤੁਸੀਂ ਸਿਰਫ਼ ਝੂਠ ਬੋਲਦੇ ਹੋ।
قَالُوا رَبُّنَا يَعْلَمُ إِنَّا إِلَيْكُمْ لَمُرْسَلُونَ
ਉਨ੍ਹਾਂ ਨੇ ਕਿਹਾ ਕਿ ਸਾਡਾ ਰੱਬ ਜਾਣਦਾ ਹੈ ਕਿ ਅਸੀਂ ਬੇਸ਼ੱਕ ਤੁਹਾਡੇ ਕੋਲ ਭੇਜੇ ਗਏ ਹਾਂ।
وَمَا عَلَيْنَا إِلَّا الْبَلَاغُ الْمُبِينُ
ਅਤੇ ਸਾਡੇ ਜ਼ਿੰਸੇ ਤਾਂ ਕੇਵਲ ਸਪੱਸ਼ਟ ਰੂਪ ਵਿਚ (ਸੁਨੇਹਾ) ਪਹੁੰਚਾ ਦੇਣਾ ਹੈ।
قَالُوا إِنَّا تَطَيَّرْنَا بِكُمْ ۖ لَئِنْ لَمْ تَنْتَهُوا لَنَرْجُمَنَّكُمْ وَلَيَمَسَّنَّكُمْ مِنَّا عَذَابٌ أَلِيمٌ
ਲੋਕਾਂ ਨੇ ਆਖਿਆ ਕਿ ਅਸੀਂ ਤਾਂ ਤੁਹਾਨੂੰ ਅਸ਼ੁੱਭ ਸਮਝਦੇ ਹਾਂ। ਜੇਕਰ ਤੁਸੀਂ ਲੋਕ ਨਹੀਂ ਮੰਨੇ ਤਾਂ ਅਸੀਂ ਤੁਹਾਨੂੰ ਪੱਥਰਾਂ ਨਾਲ ਮਾਰ ਦੇਵਾਂਗੇ ਅਤੇ ਤੁਹਾਨੂੰ ਸਾਡੇ ਵਲੋਂ ਸਖ਼ਤ ਪੀੜ ਪਹੁੰਚੇਗੀ।
قَالُوا طَائِرُكُمْ مَعَكُمْ ۚ أَئِنْ ذُكِّرْتُمْ ۚ بَلْ أَنْتُمْ قَوْمٌ مُسْرِفُونَ
ਉਨ੍ਹਾਂ ਨੇ ਆਖਿਆ ਕਿ ਤੁਹਾਡੀ ਬਦਸ਼ਗਨੀ ਤੁਹਾਡੇ ਨਾਲ ਹੈ। ਕੀ ਝਿੰਨੀ ਗੱਲ ਨਹੀਂ ਕਿ ਤੁਹਾਨੂੰ ਉਪਦੇਸ਼ ਦਿੱਤਾ ਗਿਆ ਹੈ। ਸਗੋਂ ਤੁਸੀਂ ਹੱਦਾਂ ਤੋਂ ਪਾਰ ਜਾਣ ਵਾਲੇ ਲੋਕ ਹੋ।

Choose other languages: