Quran Apps in many lanuages:

Surah Hud Ayahs #49 Translated in Punjabi

وَنَادَىٰ نُوحٌ رَبَّهُ فَقَالَ رَبِّ إِنَّ ابْنِي مِنْ أَهْلِي وَإِنَّ وَعْدَكَ الْحَقُّ وَأَنْتَ أَحْكَمُ الْحَاكِمِينَ
ਨੂਹ ਨੇ ਆਪਣੇ ਰੱਬ ਨੂੰ ਪੁਕਾਰਿਆ ਅਤੇ ਕਿਹਾ ਹੇ ਮੇਰੇ ਪਾਲਣਹਾਰ! ਮੇਰਾ ਪੁੱਤਰ ਮੈਰੇ ਘਰ ਵਾਲਿਆਂ ਵਿਚੋਂ ਹੈ, ਅਤੇ ਬੇਸ਼ੱਕ ਤੇਰਾ ਵਾਅਦਾ ਸੱਚਾ ਹੈ ਅਤੇ ਤੂੰ ਸਭ ਤੋਂ ਵੱਡਾ ਸ਼ਾਸਕ ਹੈ।
قَالَ يَا نُوحُ إِنَّهُ لَيْسَ مِنْ أَهْلِكَ ۖ إِنَّهُ عَمَلٌ غَيْرُ صَالِحٍ ۖ فَلَا تَسْأَلْنِ مَا لَيْسَ لَكَ بِهِ عِلْمٌ ۖ إِنِّي أَعِظُكَ أَنْ تَكُونَ مِنَ الْجَاهِلِينَ
ਅੱਲਾਹ ਨੇ ਕਿਹਾ ਹੇ ਨੂਹ! ਉਹ ਤੇਰੇ ਪਰਿਵਾਰ ਵਿਚੋਂ ਨਹੀਂ। ਉਸ ਦੇ ਕਰਮ ਮਾੜੇ ਹਨ। ਤਾਂ ਉਸ ਲਈ ਸਵਾਲ ਨਾ ਕਰ, ਜਿਸ ਦਾ ਤੈਨੂੰ ਗਿਆਨ ਨਹੀਂ, ਮੈਂ ਤੁਹਾਨੂੰ ਉਪਦੇਸ਼ ਕਰਦਾ ਹਾਂ ਕਿ ਤੂੰ ਜ਼ਾਹਿਲਾਂ ਵਿਚੋਂ ਨਾ ਬਣ।
قَالَ رَبِّ إِنِّي أَعُوذُ بِكَ أَنْ أَسْأَلَكَ مَا لَيْسَ لِي بِهِ عِلْمٌ ۖ وَإِلَّا تَغْفِرْ لِي وَتَرْحَمْنِي أَكُنْ مِنَ الْخَاسِرِينَ
ਨੂਹ ਨੇ ਆਖਿਆ ਹੇ ਮੇਰੇ ਪਾਲਣਹਾਰ! ਮੈਂ ਤੇਰੀ ਸ਼ਰਣ ਚਾਹੁੰਦਾ ਹਾਂ। ਮੈ’ ਤੇਰੇ ਤੋਂ ਉਹ ਚੀਜ਼ ਮੰਗੀ ਜਿਸ ਦਾ ਮੈਨੂੰ ਗਿਆਨ ਨਹੀਂ ਜੇ ਤੂੰ ਮੈਨੂੰ ਮੁਆਫ਼ ਨਾ ਕੀਤਾ ਅਤੇ ਮੇਰੇ ਉੱਤੇ ਰਹਿਮਤ ਨਾ ਕੀਤੀ ਤਾਂ ਮੈਂ ਬਰਬਾਦ ਹੋ ਜਾਵਾਂਗਾ।
قِيلَ يَا نُوحُ اهْبِطْ بِسَلَامٍ مِنَّا وَبَرَكَاتٍ عَلَيْكَ وَعَلَىٰ أُمَمٍ مِمَّنْ مَعَكَ ۚ وَأُمَمٌ سَنُمَتِّعُهُمْ ثُمَّ يَمَسُّهُمْ مِنَّا عَذَابٌ أَلِيمٌ
(ਕਿਹਾ ਗਿਆ ਕਿ ਹੇ ਨੂਹ! ਸਾਡੇ ਵੱਲੋਂ ਸੁਰੱਖਿਅਤ ਅਤੇ ਸਲਾਮਤੀ ਨਾਲ ਉਤਰੋ। ਤੁਹਾਡੇ ਅਤੇ ਉਨ੍ਹਾਂ ਸਮੂਹਾਂ ਉੱਪਰ ਜਿਹੜੇ ਤੁਹਾਡੇ ਨਾਲ ਹਨ ਅਤੇ ਉਨ੍ਹਾਂ ਤੋਂ ਪੈਦਾ ਹੋਣ ਵਾਲੇ ਸਮੂਹ) ਕਿ ਅਸੀਂ ਉਨ੍ਹਾਂ ਨੂੰ ਲਾਭ ਦੇਵਾਂਗੇ ਫਿਰ ਉਨ੍ਹਾਂ ਨੂੰ ਸਾਡੇ ਵੱਲੋਂ ਇੱਕ ਬੂਰੀ ਆਫ਼ਤ ਪਕੜ ਲਵੇਗੀ।
تِلْكَ مِنْ أَنْبَاءِ الْغَيْبِ نُوحِيهَا إِلَيْكَ ۖ مَا كُنْتَ تَعْلَمُهَا أَنْتَ وَلَا قَوْمُكَ مِنْ قَبْلِ هَٰذَا ۖ فَاصْبِرْ ۖ إِنَّ الْعَاقِبَةَ لِلْمُتَّقِينَ
ਇਹ ਗੁਪਤ ਖ਼ਬਰਾਂ ਹਨ, ਜਿਨ੍ਹਾਂ ਨੂੰ ਅਸੀਂ’ ਤੁਹਾਡੇ ਵੱਲ ਭੇਜ ਰਹੇ ਹਾਂ, ਇਸ ਤੋਂ ਪਹਿਲਾਂ ਨਾ ਤੁਸੀਂ ਇਨ੍ਹਾਂ ਨੂੰ ਜਾਣਦੇ ਸੀ ਨਾ ਤੁਹਾਡੀ ਕੌਮ। ਇਸ ਲਈ ਧੀਰਜ ਰੱਖੋ ਆਖਰੀ ਨਤੀਜਾ ਡਰਨ ਵਾਲਿਆਂ ਲਈ ਹੈ।

Choose other languages: