Quran Apps in many lanuages:

Surah Hud Ayahs #43 Translated in Punjabi

فَسَوْفَ تَعْلَمُونَ مَنْ يَأْتِيهِ عَذَابٌ يُخْزِيهِ وَيَحِلُّ عَلَيْهِ عَذَابٌ مُقِيمٌ
ਜਲਦੀ ਸਮਝ ਲਵੌਗੇ ਕੀ ਉਹ ਕੌਣ ਹਨ। `ਜਿਨ੍ਹਾ ਉੱਪਰ ਆਫ਼ਤ ਆਉਂਦੀ ਹੈ। ਜਿਹੜੀ ਉਸ ਨੂੰ ਬੇਇੱਜ਼ਤ ਕਰ ਦੇਵੇ ਅਤੇ ਉਹ ਟਾਲੀ ਨਾ ਜਾ ਸਕੇ।
حَتَّىٰ إِذَا جَاءَ أَمْرُنَا وَفَارَ التَّنُّورُ قُلْنَا احْمِلْ فِيهَا مِنْ كُلٍّ زَوْجَيْنِ اثْنَيْنِ وَأَهْلَكَ إِلَّا مَنْ سَبَقَ عَلَيْهِ الْقَوْلُ وَمَنْ آمَنَ ۚ وَمَا آمَنَ مَعَهُ إِلَّا قَلِيلٌ
ਇਥੋਂ ਤੱਕ ਕਿ ਜਦੋਂ ਸਾਡਾ ਹੁਕਮ ਆ ਪਹੁੰਚਿਆ ਅਤੇ ਤੂਫਾਨ ਉਬਲ ਪਿਆ ਤਾਂ ਅਸੀਂ ਨੂਹ ਨੂੰ ਕਿਹਾ, ਕਿ ਹਰ ਤਰ੍ਹਾਂ ਦੇ ਜਾਨਵਰਾਂ ਦਾ ਇੱਕ ਇੱਕ ਜੋੜਾ ਵਿਚ ਰੱਖ ਲੈ, ਅਤੇ ਆਪਣੇ ਘਰ ਵਾਲਿਆਂ ਨੂੰ ਵੀ। ਬਿਨ੍ਹਾਂ ਉਨ੍ਹਾਂ ਲੋਕਾਂ ਤੋਂ ਜਿਨ੍ਹਾਂ ਦੇ ਸਬੰਧ ਵਿਚ ਪਹਿਲਾਂ ਕਿਹਾ ਜਾ ਚੁੱਕਾ ਹੈ, ਸਾਰੇ ਈਮਾਨ ਵਾਲਿਆਂ ਨੂੰ ਵੀ। ਥੋੜ੍ਹੇ ਹੀ ਲੋਕ ਸਨ ਜਿਹੜੇ ਨੂਹ ਦੇ ਨਾਲ ਈਮਾਨ ਲਿਆਏ ਸੀ।
وَقَالَ ارْكَبُوا فِيهَا بِسْمِ اللَّهِ مَجْرَاهَا وَمُرْسَاهَا ۚ إِنَّ رَبِّي لَغَفُورٌ رَحِيمٌ
ਅਤੇ ਨੂਹ ਨੇ ਕਿਹਾ ਕਿ ਕਿਸ਼ਤੀ ਵਿਚ ਸਵਾਰ ਹੋ ਜਾਉ। ਅੱਲਾਹ ਦੇ ਨਾਮ ਨਾਲ ਹੀ ਇਸ ਦਾ ਚੱਲਣਾ ਅਤੇ ਠਹਿਰਨਾ ਹੈ। ਬੇਸ਼ੱਕ ਮੇਰਾ ਰੱਬ ਬਖ਼ਸ਼ਣ ਅਤੇ ਰਹਿਮਤ ਵਾਲਾ ਹੈ।
وَهِيَ تَجْرِي بِهِمْ فِي مَوْجٍ كَالْجِبَالِ وَنَادَىٰ نُوحٌ ابْنَهُ وَكَانَ فِي مَعْزِلٍ يَا بُنَيَّ ارْكَبْ مَعَنَا وَلَا تَكُنْ مَعَ الْكَافِرِينَ
ਅਤੇ ਕਿਸ਼ਤੀ ਪਹਾੜ ਜਿੱਡੀਆਂ ਲਹਿਰਾਂ ਦੇ ਵਿਚਕਾਰ ਉਨ੍ਹਾਂ ਨੂੰ ਲੈ ਕੇ ਚੱਲਣ ਲੱਗੀ। ਅਤੇ ਨੂਹ ਨੇ ਆਪਣੇ ਬੇਟੇ ਨੂੰ ਬੁਲਾਇਆ, ਜੋ ਉਸ ਤੋਂ ਵੱਖਰਾ ਸੀ। ਕਿ ਹੇ ਮੇਰੇ ਬੇਟੇ! ਸਾਡੇ ਨਾਲ ਸਵਾਰ ਹੋ ਜਾ ਅਤੇ ਇਨਕਾਰੀਆਂ ਦੇ ਨਾਲ ਨਾ ਰਹਿ।
قَالَ سَآوِي إِلَىٰ جَبَلٍ يَعْصِمُنِي مِنَ الْمَاءِ ۚ قَالَ لَا عَاصِمَ الْيَوْمَ مِنْ أَمْرِ اللَّهِ إِلَّا مَنْ رَحِمَ ۚ وَحَالَ بَيْنَهُمَا الْمَوْجُ فَكَانَ مِنَ الْمُغْرَقِينَ
ਉਸ ਨੇ ਕਿਹਾ ਕਿ ਮੈਂ’ ਕਿਸੇ ਪਹਾੜ ਦੀ ਸ਼ਰਣ ਲੈ ਲਵਾਂਗਾ ਜੋ ਮੈਨੂੰ ਪਾਣੀ ਤੋਂ ਬਚਾ ਲਵੇਗਾ। ਨੂਹ ਨੇ ਕਿਹਾ, ਅੱਜ ਕੋਈ ਅੱਲਾਹ ਦੇ ਹੁਕਮ ਤੋਂ ਬਚਾਉਣ ਵਾਲਾ ਨਹੀਂ, ਸਿਰਫ਼ ਉਹ ਹੀ (ਬਚੇਗਾ) ਜਿਸ ਉੱਪਰ ਅੱਲਾਹ ਮਿਹਰ ਕਰੇ। ਅਤੇ ਦੋਵਾਂ ਦੇ ਵਿਚਕਾਰ ਲਹਿਰਾਂ ਆ ਗਈਆਂ, ਅਤੇ ਉਹ ਡੁੱਬਣ ਵਾਲਿਆਂ ਵਿਚ ਸ਼ਾਮਿਲ ਹੋ ਗਿਆ।

Choose other languages: