Quran Apps in many lanuages:

Surah Hud Ayahs #46 Translated in Punjabi

وَهِيَ تَجْرِي بِهِمْ فِي مَوْجٍ كَالْجِبَالِ وَنَادَىٰ نُوحٌ ابْنَهُ وَكَانَ فِي مَعْزِلٍ يَا بُنَيَّ ارْكَبْ مَعَنَا وَلَا تَكُنْ مَعَ الْكَافِرِينَ
ਅਤੇ ਕਿਸ਼ਤੀ ਪਹਾੜ ਜਿੱਡੀਆਂ ਲਹਿਰਾਂ ਦੇ ਵਿਚਕਾਰ ਉਨ੍ਹਾਂ ਨੂੰ ਲੈ ਕੇ ਚੱਲਣ ਲੱਗੀ। ਅਤੇ ਨੂਹ ਨੇ ਆਪਣੇ ਬੇਟੇ ਨੂੰ ਬੁਲਾਇਆ, ਜੋ ਉਸ ਤੋਂ ਵੱਖਰਾ ਸੀ। ਕਿ ਹੇ ਮੇਰੇ ਬੇਟੇ! ਸਾਡੇ ਨਾਲ ਸਵਾਰ ਹੋ ਜਾ ਅਤੇ ਇਨਕਾਰੀਆਂ ਦੇ ਨਾਲ ਨਾ ਰਹਿ।
قَالَ سَآوِي إِلَىٰ جَبَلٍ يَعْصِمُنِي مِنَ الْمَاءِ ۚ قَالَ لَا عَاصِمَ الْيَوْمَ مِنْ أَمْرِ اللَّهِ إِلَّا مَنْ رَحِمَ ۚ وَحَالَ بَيْنَهُمَا الْمَوْجُ فَكَانَ مِنَ الْمُغْرَقِينَ
ਉਸ ਨੇ ਕਿਹਾ ਕਿ ਮੈਂ’ ਕਿਸੇ ਪਹਾੜ ਦੀ ਸ਼ਰਣ ਲੈ ਲਵਾਂਗਾ ਜੋ ਮੈਨੂੰ ਪਾਣੀ ਤੋਂ ਬਚਾ ਲਵੇਗਾ। ਨੂਹ ਨੇ ਕਿਹਾ, ਅੱਜ ਕੋਈ ਅੱਲਾਹ ਦੇ ਹੁਕਮ ਤੋਂ ਬਚਾਉਣ ਵਾਲਾ ਨਹੀਂ, ਸਿਰਫ਼ ਉਹ ਹੀ (ਬਚੇਗਾ) ਜਿਸ ਉੱਪਰ ਅੱਲਾਹ ਮਿਹਰ ਕਰੇ। ਅਤੇ ਦੋਵਾਂ ਦੇ ਵਿਚਕਾਰ ਲਹਿਰਾਂ ਆ ਗਈਆਂ, ਅਤੇ ਉਹ ਡੁੱਬਣ ਵਾਲਿਆਂ ਵਿਚ ਸ਼ਾਮਿਲ ਹੋ ਗਿਆ।
وَقِيلَ يَا أَرْضُ ابْلَعِي مَاءَكِ وَيَا سَمَاءُ أَقْلِعِي وَغِيضَ الْمَاءُ وَقُضِيَ الْأَمْرُ وَاسْتَوَتْ عَلَى الْجُودِيِّ ۖ وَقِيلَ بُعْدًا لِلْقَوْمِ الظَّالِمِينَ
ਅਤੇ ਕਿਹਾ ਗਿਆ ਕਿ ਹੇ ਧਰਤੀ! ਆਪਣਾ ਪਾਣੀ ਨਿਗਲ ਲੈ ਅਤੇ ਅਸਮਾਨ ਥੰਮ ਜਾ। ਪਾਣੀ ਸੁਕਾ ਦਿੱਤਾ ਗਿਆ। ਅਤੇ ਮਾਮਲੇ ਦਾ ਫੈਸਲਾ ਹੋ ਗਿਆ ਅਤੇ ਕਿਸ਼ਤੀ (ਜੂਦੀ) ਪਹਾੜ ਨਾਲ ਜਾ ਲੱਗੀ ਅਤੇ ਕਹਿ ਦਿੱਤਾ ਗਿਆ ਕਿ ਦੂਰ ਹੋ ਜ਼ਾਲਿਮਾਂ ਦੀ ਕੌਮ।
وَنَادَىٰ نُوحٌ رَبَّهُ فَقَالَ رَبِّ إِنَّ ابْنِي مِنْ أَهْلِي وَإِنَّ وَعْدَكَ الْحَقُّ وَأَنْتَ أَحْكَمُ الْحَاكِمِينَ
ਨੂਹ ਨੇ ਆਪਣੇ ਰੱਬ ਨੂੰ ਪੁਕਾਰਿਆ ਅਤੇ ਕਿਹਾ ਹੇ ਮੇਰੇ ਪਾਲਣਹਾਰ! ਮੇਰਾ ਪੁੱਤਰ ਮੈਰੇ ਘਰ ਵਾਲਿਆਂ ਵਿਚੋਂ ਹੈ, ਅਤੇ ਬੇਸ਼ੱਕ ਤੇਰਾ ਵਾਅਦਾ ਸੱਚਾ ਹੈ ਅਤੇ ਤੂੰ ਸਭ ਤੋਂ ਵੱਡਾ ਸ਼ਾਸਕ ਹੈ।
قَالَ يَا نُوحُ إِنَّهُ لَيْسَ مِنْ أَهْلِكَ ۖ إِنَّهُ عَمَلٌ غَيْرُ صَالِحٍ ۖ فَلَا تَسْأَلْنِ مَا لَيْسَ لَكَ بِهِ عِلْمٌ ۖ إِنِّي أَعِظُكَ أَنْ تَكُونَ مِنَ الْجَاهِلِينَ
ਅੱਲਾਹ ਨੇ ਕਿਹਾ ਹੇ ਨੂਹ! ਉਹ ਤੇਰੇ ਪਰਿਵਾਰ ਵਿਚੋਂ ਨਹੀਂ। ਉਸ ਦੇ ਕਰਮ ਮਾੜੇ ਹਨ। ਤਾਂ ਉਸ ਲਈ ਸਵਾਲ ਨਾ ਕਰ, ਜਿਸ ਦਾ ਤੈਨੂੰ ਗਿਆਨ ਨਹੀਂ, ਮੈਂ ਤੁਹਾਨੂੰ ਉਪਦੇਸ਼ ਕਰਦਾ ਹਾਂ ਕਿ ਤੂੰ ਜ਼ਾਹਿਲਾਂ ਵਿਚੋਂ ਨਾ ਬਣ।

Choose other languages: