Quran Apps in many lanuages:

Surah Hud Ayahs #109 Translated in Punjabi

يَوْمَ يَأْتِ لَا تَكَلَّمُ نَفْسٌ إِلَّا بِإِذْنِهِ ۚ فَمِنْهُمْ شَقِيٌّ وَسَعِيدٌ
ਜਦੋਂ ਉਹ ਦਿਨ ਆਵੇਗਾ ਤਾਂ ਕੋਈ ਬੰਦਾ ਉਸ ਦੀ ਆਗਿਆ ਤੋਂ’ ਬਿਨ੍ਹਾਂ ਗੱਲ ਨਾ ਕਰ ਸਕੇਗਾ। ਇਸ ਲਈ ਉਨ੍ਹਾਂ ਵਿਚੋਂ ਕੁਝ ਲੋਕ ਮੰਦਭਾਗੀ ਹੋਣਗੇ ਅਤੇ ਕੂਝ ਵਡਭਾਗੀ।
فَأَمَّا الَّذِينَ شَقُوا فَفِي النَّارِ لَهُمْ فِيهَا زَفِيرٌ وَشَهِيقٌ
ਇਸ ਲਈ ਜਿਹੜੇ ਲੋਕ ਮੰਦਭਾਗੀ ਹਨ ਉਹ ਅੱਗ ਵਿਚ ਹੋਣਗੇ। ਉੱਤੇ ਉਨ੍ਹਾਂ ਨੇ ਚੀਕਨਾ ਤੇ ਚਿਲਾਉਨਾ ਹੈ।
خَالِدِينَ فِيهَا مَا دَامَتِ السَّمَاوَاتُ وَالْأَرْضُ إِلَّا مَا شَاءَ رَبُّكَ ۚ إِنَّ رَبَّكَ فَعَّالٌ لِمَا يُرِيدُ
ਉਹ ਉਸ ਵਿਚ ਉਦੋਂ ਤੱਕ ਰਹਿਣਗੇ ਜਦੋਂ ਤੱਕ ਧਰਤੀ ਅਤੇ ਆਕਾਸ਼ ਮੌਜੂਦ ਹਨ ਜਾਂ ਜਦੋਂ ਰੱਬ ਚਾਹੇ। ਬੇਸ਼ੱਕ ਤੇਰਾ ਰੱਬ ਜੋ ਚਾਹੁੰਦਾ ਹੈ ਕਰ ਦਿੰਦਾ ਹੈ।
وَأَمَّا الَّذِينَ سُعِدُوا فَفِي الْجَنَّةِ خَالِدِينَ فِيهَا مَا دَامَتِ السَّمَاوَاتُ وَالْأَرْضُ إِلَّا مَا شَاءَ رَبُّكَ ۖ عَطَاءً غَيْرَ مَجْذُوذٍ
ਅਤੇ ਜਿਹੜੇ ਲੋਕ ਵਡਭਾਗੀ ਹਨ ਉਹ ਸਵਰਗ ਵਿਚ ਹੋਣਗੇ। ਉਹ ਉਸ ਵਿਚ ਉਦੋਂ ਤੱਕ ਰਹਿਣਗੇ ਜਦੋਂ ਤੱਕ ਧਰਤੀ ਅਤੇ ਆਕਾਸ਼ ਮੌਜੂਦ ਹਨ ਜਾਂ ਜਦੋਂ ਤੱਕ ਤੇਰਾ ਰੱਬ ਚਾਹੇ, ਉਸ ਦੀ ਕਿਰਪਾ ਬੇਅੰਤ ਹੈ।
فَلَا تَكُ فِي مِرْيَةٍ مِمَّا يَعْبُدُ هَٰؤُلَاءِ ۚ مَا يَعْبُدُونَ إِلَّا كَمَا يَعْبُدُ آبَاؤُهُمْ مِنْ قَبْلُ ۚ وَإِنَّا لَمُوَفُّوهُمْ نَصِيبَهُمْ غَيْرَ مَنْقُوصٍ
ਅਤੇ ਇਸ ਲਈ ਤੂੰ ਉਨ੍ਹਾਂ ਵਸਤੂਆਂ ਦੇ ਸ਼ੱਕ ਵਿਚ ਨਾ ਰਹਿ ਜਿਨ੍ਹਾਂ ਦੀ ਇਹ ਲੋਕ ਪੂਜਾ ਕਰ ਰਹੇ ਹਨ। ਇਹ ਤਾਂ ਬਿਲਕੂਲ ਉਸੇ ਤਰ੍ਹਾਂ ਪੂਜਾ ਕਰਦੇ ਹਨ ਜਿਸ ਤਰ੍ਹਾਂ ਇਨ੍ਹਾਂ ਤੋਂ ਪਹਿਲਾਂ ਇਨ੍ਹਾਂ ਦੇ ਪਿਉ ਦਾਦੇ ਕਰ ਰਹੇ ਸਨ। ਅਤੇ ਅਸੀਂ ਇਨ੍ਹਾਂ ਦਾ ਹਿੱਸਾ ਸਿਲ੍ਹਾਂ ਕਿਸੇ ਘਾਟੇ ਦੇ ਇਨ੍ਹਾਂ ਨੂੰ ਪੂਰਾ ਪੂਰਾ ਦੇਵਾਂਗੇ।

Choose other languages: