Quran Apps in many lanuages:

Surah Fussilat Ayahs #13 Translated in Punjabi

قُلْ أَئِنَّكُمْ لَتَكْفُرُونَ بِالَّذِي خَلَقَ الْأَرْضَ فِي يَوْمَيْنِ وَتَجْعَلُونَ لَهُ أَنْدَادًا ۚ ذَٰلِكَ رَبُّ الْعَالَمِينَ
ਆਖੋਂ, ਕਿ ਤੁਸੀਂ ਲੋਕ ਉਸ ਹਸਤੀ ਨੂੰ ਝੁਠਲਾਉਂਦੇ ਹੋ, ਜਿਸ ਨੇ ਧਰਤੀ ਨੂੰ ਦੋ ਦਿਨਾਂ (ਸਸੱ) ਦੇ ਵਿਚ ਬਣਾਇਆ ਅਤੇ ਤੁਸੀਂ ਉਸ ਦੇ ਸਾਹਮਣੇ (ਬੁੱਤਾਂ) ਨੂੰ ਠਹਿਰਾਉਂਦੇ ਹੋ। ਉਹ ਸਾਰੇ ਸੰਸਾਰ ਵਾਲਿਆਂ ਦਾ ਰੱਬ ਹੈ।
وَجَعَلَ فِيهَا رَوَاسِيَ مِنْ فَوْقِهَا وَبَارَكَ فِيهَا وَقَدَّرَ فِيهَا أَقْوَاتَهَا فِي أَرْبَعَةِ أَيَّامٍ سَوَاءً لِلسَّائِلِينَ
ਅਤੇ ਉਸ ਨੇ ਧਰਤੀ ਵਿਚ ਉਸ ਦੇ ਉੱਪਰ ਪਹਾੜ ਬਣਾਏ ਅਤੇ ਉਸ ਵਿਚ ਲਾਭ ਦੀਆਂ ਚੀਜ਼ਾਂ ਰੱਖੀਆਂ। ਅਤੇ ਉਸ ਨੇ ਉਸ ਦੀ ਭੋਜਨ ਸਮੱਗਰੀ ਕਮਾਉਣ ਦੇ ਸਾਧਨ ਚਾਰ ਦਿਨਾਂ ਵਿਚ ਨਿਸ਼ਚਿਤ ਕੀਤੇ, ਅਤੇ ਸਾਰੇ (ਪੁੱਛਣ) ਚਾਹੁਣ ਵਾਲਿਆਂ ਲਈ ਇੱਕ ਸਮਾਨ।
ثُمَّ اسْتَوَىٰ إِلَى السَّمَاءِ وَهِيَ دُخَانٌ فَقَالَ لَهَا وَلِلْأَرْضِ ائْتِيَا طَوْعًا أَوْ كَرْهًا قَالَتَا أَتَيْنَا طَائِعِينَ
ਫਿਰ ਉਸ ਨੇ ਆਕਾਸ਼ ਵੱਲ ਧਿਆਨ ਦਿੱਤਾ ਅਤੇ ਉੱਤੇ ਧੂੰਆਂ ਸੀ। ਫਿਰ ਉਸ ਨੇ ਆਕਾਸ਼ ਅਤੇ ਧਰਤੀ ਨੂੰ ਆਖਿਆ ਕਿ ਤੁਸੀਂ ਖੁਸ਼ੀ ਜਾਂ ਨਾਖੁਸ਼ੀ ਨਾਲ ਦੋਵੇਂ ਆਉ। ਦੋਵਾਂ ਨੇ ਆਖਿਆ ਕਿ ਅਸੀਂ ਪ੍ਰਸੰਨਤਾ ਪੂਰਵਕ ਹਾਜ਼ਿਰ ਹਾਂ।
فَقَضَاهُنَّ سَبْعَ سَمَاوَاتٍ فِي يَوْمَيْنِ وَأَوْحَىٰ فِي كُلِّ سَمَاءٍ أَمْرَهَا ۚ وَزَيَّنَّا السَّمَاءَ الدُّنْيَا بِمَصَابِيحَ وَحِفْظًا ۚ ذَٰلِكَ تَقْدِيرُ الْعَزِيزِ الْعَلِيمِ
ਫਿਰ ਉਸ ਨੇ ਦੋ ਦਿਨਾਂ ਵਿਚ ਉਸ ਦੇ ਸੱਤ ਆਕਾਸ਼ ਬਣਾਏ ਅਤੇ ਹਰੇਕ ਆਕਾਸ਼ ਵਿਚ ਉਸ ਨੇ ਹੁਕਮ ਭੇਜਿਆ ਅਤੇ ਅਸੀਂ ਸੰਸਾਰ ਦੇ ਆਕਾਸ਼ ਨੂੰ ਦੀਵਿਆਂ (ਭਾਵ ਤਾਰਿਆਂ) ਨਾਲ ਚਮਕਾ ਦਿੱਤਾ ਅਤੇ ਉਸ ਨੂੰ (ਸੈਤਾਨਾਂ ਤੋਂ) ਸੁਰੱਖਿਅਤ ਕਰ ਦਿੱਤਾ। ਇਹ ਤਾਕਤਵਰ (ਅੱਲਾਹ) ਅਤੇ ਸਰਵਗਿਆਤਾ ਦੀ ਯੋਜਨਾ ਹੈ।
فَإِنْ أَعْرَضُوا فَقُلْ أَنْذَرْتُكُمْ صَاعِقَةً مِثْلَ صَاعِقَةِ عَادٍ وَثَمُودَ
ਤਾਂ ਜੇਕਰ ਉਹ ਬੇਮੁੱਖ ਹੁੰਦੇ ਤਾਂ ਆਖੋ ਕਿ ਤੁਹਾਨੂੰ ਉਸੇ ਤਰਾਂ ਦੀ ਸਜ਼ਾ ਤੋਂ ਡਰਾਉਂਦਾ (ਸਾਵਧਾਨ ਕਰਦਾ?) ਹਾਂ। ਜਿਹੋ ਜਿਹੀ ਆਦ ਅਤੇ ਸਮੂਦ ਤੇ ਉਤਾਰੀ ਗਈ ਸੀ।

Choose other languages: