Quran Apps in many lanuages:

Surah Fussilat Ayahs #15 Translated in Punjabi

ثُمَّ اسْتَوَىٰ إِلَى السَّمَاءِ وَهِيَ دُخَانٌ فَقَالَ لَهَا وَلِلْأَرْضِ ائْتِيَا طَوْعًا أَوْ كَرْهًا قَالَتَا أَتَيْنَا طَائِعِينَ
ਫਿਰ ਉਸ ਨੇ ਆਕਾਸ਼ ਵੱਲ ਧਿਆਨ ਦਿੱਤਾ ਅਤੇ ਉੱਤੇ ਧੂੰਆਂ ਸੀ। ਫਿਰ ਉਸ ਨੇ ਆਕਾਸ਼ ਅਤੇ ਧਰਤੀ ਨੂੰ ਆਖਿਆ ਕਿ ਤੁਸੀਂ ਖੁਸ਼ੀ ਜਾਂ ਨਾਖੁਸ਼ੀ ਨਾਲ ਦੋਵੇਂ ਆਉ। ਦੋਵਾਂ ਨੇ ਆਖਿਆ ਕਿ ਅਸੀਂ ਪ੍ਰਸੰਨਤਾ ਪੂਰਵਕ ਹਾਜ਼ਿਰ ਹਾਂ।
فَقَضَاهُنَّ سَبْعَ سَمَاوَاتٍ فِي يَوْمَيْنِ وَأَوْحَىٰ فِي كُلِّ سَمَاءٍ أَمْرَهَا ۚ وَزَيَّنَّا السَّمَاءَ الدُّنْيَا بِمَصَابِيحَ وَحِفْظًا ۚ ذَٰلِكَ تَقْدِيرُ الْعَزِيزِ الْعَلِيمِ
ਫਿਰ ਉਸ ਨੇ ਦੋ ਦਿਨਾਂ ਵਿਚ ਉਸ ਦੇ ਸੱਤ ਆਕਾਸ਼ ਬਣਾਏ ਅਤੇ ਹਰੇਕ ਆਕਾਸ਼ ਵਿਚ ਉਸ ਨੇ ਹੁਕਮ ਭੇਜਿਆ ਅਤੇ ਅਸੀਂ ਸੰਸਾਰ ਦੇ ਆਕਾਸ਼ ਨੂੰ ਦੀਵਿਆਂ (ਭਾਵ ਤਾਰਿਆਂ) ਨਾਲ ਚਮਕਾ ਦਿੱਤਾ ਅਤੇ ਉਸ ਨੂੰ (ਸੈਤਾਨਾਂ ਤੋਂ) ਸੁਰੱਖਿਅਤ ਕਰ ਦਿੱਤਾ। ਇਹ ਤਾਕਤਵਰ (ਅੱਲਾਹ) ਅਤੇ ਸਰਵਗਿਆਤਾ ਦੀ ਯੋਜਨਾ ਹੈ।
فَإِنْ أَعْرَضُوا فَقُلْ أَنْذَرْتُكُمْ صَاعِقَةً مِثْلَ صَاعِقَةِ عَادٍ وَثَمُودَ
ਤਾਂ ਜੇਕਰ ਉਹ ਬੇਮੁੱਖ ਹੁੰਦੇ ਤਾਂ ਆਖੋ ਕਿ ਤੁਹਾਨੂੰ ਉਸੇ ਤਰਾਂ ਦੀ ਸਜ਼ਾ ਤੋਂ ਡਰਾਉਂਦਾ (ਸਾਵਧਾਨ ਕਰਦਾ?) ਹਾਂ। ਜਿਹੋ ਜਿਹੀ ਆਦ ਅਤੇ ਸਮੂਦ ਤੇ ਉਤਾਰੀ ਗਈ ਸੀ।
إِذْ جَاءَتْهُمُ الرُّسُلُ مِنْ بَيْنِ أَيْدِيهِمْ وَمِنْ خَلْفِهِمْ أَلَّا تَعْبُدُوا إِلَّا اللَّهَ ۖ قَالُوا لَوْ شَاءَ رَبُّنَا لَأَنْزَلَ مَلَائِكَةً فَإِنَّا بِمَا أُرْسِلْتُمْ بِهِ كَافِرُونَ
ਜਦੋਂ’ ਕਿ ਉਨ੍ਹਾਂ ਦੇ ਕੋਲ ਅੱਗੇ ਤੋਂ ਅਤੇ ਪਿੱਛੇ ਤੋਂ ਰਸੂਲ ਆਏ, ਕਿ ਅੱਲਾਹ ਤੋਂ ਬਿਨਾ ਕਿਸੇ ਦੀ ਇਬਾਦਤ ਨਾ ਕਰੋ। ਉਨ੍ਹਾਂ ਨੇ ਆਖਿਆਂ ਕਿ ਜੇਕਰ ਸਾਡਾ ਰੱਬ ਚਾਹੁੰਦਾ ਹੈ। ਤਾਂ ਉਹ ਫ਼ਰਿਬਤਾ ਉਤਾਰ ਦਿੰਦਾ। ਇਸ ਲਈ ਅਸੀਂ ਉਸ ਚੀਜ਼ ਨੂੰ ਝੁਠਲਾਉਂਦੇ ਹਾਂ, ਜਿਸ ਨੂੰ ਦੇ ਕੇ ਤੁਸੀਂ ਭੇਜੇ ਗਏ ਹੋ।
فَأَمَّا عَادٌ فَاسْتَكْبَرُوا فِي الْأَرْضِ بِغَيْرِ الْحَقِّ وَقَالُوا مَنْ أَشَدُّ مِنَّا قُوَّةً ۖ أَوَلَمْ يَرَوْا أَنَّ اللَّهَ الَّذِي خَلَقَهُمْ هُوَ أَشَدُّ مِنْهُمْ قُوَّةً ۖ وَكَانُوا بِآيَاتِنَا يَجْحَدُونَ
ਆਦ ਦੀ ਇਹ ਹਾਲਤ ਸੀ ਕਿ ਉਨ੍ਹਾਂ ਨੇ ਧਰਤੀ ਤੇ ਬਿਨਾਂ ਕਿਸੇ ਹੱਕ ਤੋਂ ਹੰਕਾਰ ਕੀਤਾ ਅਤੇ ਉਨ੍ਹਾਂ ਨੇ ਆਖਿਆ ਕਿ ਕੌਣ ਹੈ, ਜਿਹੜਾ ਸ਼ਕਤੀ ਵਿਚ ਸਾਡੇ ਤੋਂ ਵੱਧ ਹੈ। ਕੀ ਉਨ੍ਹਾਂ ਨੇ ਨਹੀਂ ਦੇਖਿਆ ਕਿ ਜਿਸ ਅੱਲਾਹ ਨੇ ਉਨ੍ਹਾਂ ਨੂੰ ਪੈਦਾ ਕੀਤਾ ਹੈ। ਉਹ ਤਾਕਤ ਵਿਚ ਉਨ੍ਹਾਂ ਤੋਂ (ਬਹੁਤ) ਵੱਧ ਹੈ। ਅਤੇ ਉਹ ਸਾਡੀਆਂ ਨਿਸ਼ਾਨੀਆਂ ਨੂੰ ਝੁਠਲਾਉਂਦੇ ਰਹੇ।

Choose other languages: