Quran Apps in many lanuages:

Surah At-Tawba Ayahs #96 Translated in Punjabi

وَلَا عَلَى الَّذِينَ إِذَا مَا أَتَوْكَ لِتَحْمِلَهُمْ قُلْتَ لَا أَجِدُ مَا أَحْمِلُكُمْ عَلَيْهِ تَوَلَّوْا وَأَعْيُنُهُمْ تَفِيضُ مِنَ الدَّمْعِ حَزَنًا أَلَّا يَجِدُوا مَا يُنْفِقُونَ
ਅਤੇ ਨਾ ਉਨ੍ਹਾਂ ਲੋਕਾਂ ਉੱਪਰ ਕੋਈ ਦੋਸ਼ ਹੈ ਕਿ ਜਦੋਂ ਉਹ ਤੁਹਾਡੇ ਕੋਲ ਆਏ ਅਤੇ ਤੁਸੀਂ ਉਨ੍ਹਾਂ ਨੂੰ ਸਵਾਰੀ ਦਿਉ, ਤੁਸੀਂ ਕਿਹਾ ਕਿ ਮੇਰੇ ਕੋਲ ਕੋਈ ਚੀਜ਼ ਨਹੀਂ ਜਿਸ ਉੱਪਰ ਤੁਹਾਨੂੰ ਸਵਾਰ ਕਰ ਦੇਵਾਂ ਤਾਂ ਉਹ ਇਸ ਹਾਲਤ ਵਿਚ ਵਾਪਿਸ ਚਲੇ ਗਏ ਕਿ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਵਹਿ ਰਹੇ ਸਨ ਅਤੇ ਇਸ ਦੁੱਖ ਵਿਚ ਉਨ੍ਹਾਂ ਕੌਲ ਕੁਝ ਨਹੀਂ ਜਿਹੜਾ ਉਹ ਖਰਚ ਕਰਨ।
إِنَّمَا السَّبِيلُ عَلَى الَّذِينَ يَسْتَأْذِنُونَكَ وَهُمْ أَغْنِيَاءُ ۚ رَضُوا بِأَنْ يَكُونُوا مَعَ الْخَوَالِفِ وَطَبَعَ اللَّهُ عَلَىٰ قُلُوبِهِمْ فَهُمْ لَا يَعْلَمُونَ
ਦੋਸ਼ ਤਾਂ ਬਸ ਉਨ੍ਹਾਂ ਲੋਕਾਂ ਉੱਪਰ ਹੈ ਜਿਹੜੇ ਸਮਰੱਥ ਹੌਣ ਦੇ ਬਾਵਜੂਦ ਤੁਹਾਡੇ ਤੋਂ ਆਗਿਆ ਮੰਗਦੇ ਹਨ। ਉਹ ਇਸ ਗੱਲ ਉੱਪਰ ਸੰਤੁਸ਼ਟ ਹੋ ਗਏ ਅਤੇ ਪਿੱਛੇ ਰਹਿ ਜਾਣ ਵਾਲੀਆਂ ਔਰਤਾਂ ਨਾਲ ਰਹਿ ਗਏ। ਅੱਲਾਹ ਨੇ ਉਨ੍ਹਾਂ ਦੇ ਦਿਲਾਂ ਉੱਪਰ ਮੌਹਰ ਲਗਾ ਦਿੱਤੀ ਹੈ, ਅਤੇ ਉਹ ਨਹੀਂ ਸਮਝਦੇ।
يَعْتَذِرُونَ إِلَيْكُمْ إِذَا رَجَعْتُمْ إِلَيْهِمْ ۚ قُلْ لَا تَعْتَذِرُوا لَنْ نُؤْمِنَ لَكُمْ قَدْ نَبَّأَنَا اللَّهُ مِنْ أَخْبَارِكُمْ ۚ وَسَيَرَى اللَّهُ عَمَلَكُمْ وَرَسُولُهُ ثُمَّ تُرَدُّونَ إِلَىٰ عَالِمِ الْغَيْبِ وَالشَّهَادَةِ فَيُنَبِّئُكُمْ بِمَا كُنْتُمْ تَعْمَلُونَ
ਤੁਸੀਂ ਜਦੋਂ’ ਉਨ੍ਹਾਂ ਵੱਲ ਪਲਟੋਂਗੇ ਤਾਂ ਉਹ ਤੁਹਾਡੇ ਸਾਹਮਣੇ ਬਹਾਨੇ ਬਨਾਉਣਗੇ। (ਉਨ੍ਹਾਂ ਨੂੰ? ਆਖ ਦੇਵੋ ਕਿ ਬਹਾਨੇ ਨਾ ਬਣਾਉ ਅਸੀਂ ਕਦੇ ਵੀ ਤੁਹਾਡੀ ਗੱਲ ਨਹੀਂ ਮੰਨਣੀ। ਬੇਸ਼ੱਕ ਅੱਲਾਹ ਨੇ ਸਾਨੂੰ ਤੁਹਾਡੀਆਂ ਪ੍ਰਸਥਿੱਤੀਆਂ ਦੀ ਜਾਣਕਾਰੀ ਦੇ ਦਿੱਤੀ ਹੈ। ਹੁਣ ਅੱਲਾਹ ਅਤੇ ਰਸੂਲ ਤੁਹਾਡੇ ਕਰਮਾਂ ਨੂੰ ਦੇਖਣਗੇ। ਫਿਰ ਤੁਸੀਂ ਉਸ ਵੱਲ ਮੋੜੇ ਜਾਉਗੇ ਜਿਹੜਾ ਪ੍ਰਗਟ ਅਤੇ ਗੁਪਤ ਨੂੰ ਜਾਣਨ ਵਾਲਾ ਹੈ ਜੋ ਕੁਝ ਤੁਸੀਂ ਕਰ ਰਹੇ ਹੋ ਉਸ ਬਾਰੇ ਉਹ ਤੁਹਾਨੂੰ ਦੱਸ ਦੇਵੇਗਾ।)
سَيَحْلِفُونَ بِاللَّهِ لَكُمْ إِذَا انْقَلَبْتُمْ إِلَيْهِمْ لِتُعْرِضُوا عَنْهُمْ ۖ فَأَعْرِضُوا عَنْهُمْ ۖ إِنَّهُمْ رِجْسٌ ۖ وَمَأْوَاهُمْ جَهَنَّمُ جَزَاءً بِمَا كَانُوا يَكْسِبُونَ
ਇਹ ਲੋਕ ਹੀ ਤੁਹਾਡੀ ਵਾਪਸੀ ਤੇ ਤੁਹਾਡੇ ਸਾਹਮਣੇ ਅੱਲਾਹ ਦੀ ਸਹੁੰ ਖਾਣਗੇ ਤਾਂ ਕਿ ਤੁਸੀਂ ਉਨ੍ਹਾਂ ਨੂੰ ਜਾਣ ਦੇਵੋ । ਤਾਂ ਤੁਸੀਂ ਉਨ੍ਹਾਂ ਨੂੰ ਛੱਡ ਦਿਉ ਕਿਉਂਕਿ ਉਹ ਅਪਵਿੱਤਰ ਹਨ ਅਤੇ ਉਨ੍ਹਾਂ ਦਾ ਟਿਕਾਣਾ ਨਰਕ ਹੈ ਉਸ ਦੇ ਬਦਲੇ ਜੋ ਕੁਝ ਉਹ ਕਰਦੇ ਰਹੇ।
يَحْلِفُونَ لَكُمْ لِتَرْضَوْا عَنْهُمْ ۖ فَإِنْ تَرْضَوْا عَنْهُمْ فَإِنَّ اللَّهَ لَا يَرْضَىٰ عَنِ الْقَوْمِ الْفَاسِقِينَ
ਉਹ ਤੁਹਾਡੇ ਸਾਹਮਣੇ ਸਹੁੰ ਖਾਣਗੇ ਕਿ ਤੁਸੀਂ ਉਨ੍ਹਾਂ ਤੋਂ ਖੁਸ਼ ਹੋ ਜਾਉਂ। ਜੇਕਰ ਤੁਸੀਂ ਉਨ੍ਹਾਂ ਤੋਂ ਖੁਸ਼ ਹੋ ਵੀ ਜਾਵੋ ਤਾਂ ਅੱਲਾਹ ਇਨਕਾਰੀਆਂ ਤੋਂ ਖੁਸ਼ ਹੋਣ ਵਾਲਾ ਨਹੀਂ।

Choose other languages: