Quran Apps in many lanuages:

Surah At-Tawba Ayahs #67 Translated in Punjabi

أَلَمْ يَعْلَمُوا أَنَّهُ مَنْ يُحَادِدِ اللَّهَ وَرَسُولَهُ فَأَنَّ لَهُ نَارَ جَهَنَّمَ خَالِدًا فِيهَا ۚ ذَٰلِكَ الْخِزْيُ الْعَظِيمُ
ਕੀ ਇਨ੍ਹਾਂ ਨੂੰ ਪਤਾ ਨਹੀਂ ਕਿ ਜਿਹੜਾ ਅੱਲਾਹ ਅਤੇ ਉਸਦੇ ਰਸੂਲ ਦਾ ਵਿਰੋਧ ਕਰੇ, ਉਸ ਲਈ ਨਰਕ ਦੀ ਅੱਗ ਹੈ। ਜਿਸ ਵਿਚ ਉਹ ਹਮੇਸ਼ਾ ਰਹੇਗਾ। ਇਹ ਸਭ ਤੋਂ ਵੱਡਾ ਅਪਮਾਨ ਹੈ।
يَحْذَرُ الْمُنَافِقُونَ أَنْ تُنَزَّلَ عَلَيْهِمْ سُورَةٌ تُنَبِّئُهُمْ بِمَا فِي قُلُوبِهِمْ ۚ قُلِ اسْتَهْزِئُوا إِنَّ اللَّهَ مُخْرِجٌ مَا تَحْذَرُونَ
ਕਪਟੀ ਡਰਦੇ ਹਨ ਕਿ ਕਿਤੇ ਮੋਮਿਨਾਂ ਉੱਪਰ ਅਜਿਹੀ ਸੂਰਤ ਇਲਹਾਮ ਨਾ ਹੋਂ ਜਾਵੇ ਜਿਹੜੀ ਇਨ੍ਹਾਂ ਨੂੰ ਅੱਲਾਹ ਪੂਰਨ ਤੌਰ ਤੇ ਉਸ ਨੂੰ ਪ੍ਰਗਟ ਕਰ ਦੇਵੇਗਾ। ਜਿਸ ਤੋਂ ਤੁਸੀਂ ਡਰਦੇ ਹੋ।
وَلَئِنْ سَأَلْتَهُمْ لَيَقُولُنَّ إِنَّمَا كُنَّا نَخُوضُ وَنَلْعَبُ ۚ قُلْ أَبِاللَّهِ وَآيَاتِهِ وَرَسُولِهِ كُنْتُمْ تَسْتَهْزِئُونَ
ਅਤੇ ਜੇਕਰ ਤੁਸੀਂ ਉਨਹਾਂ ਤੋਂ ਪੁੱਛੋ ਤਾਂ ਉਹ ਕਹਿਣਗੇ ਕਿ ਅਸੀਂ ਤਾਂ ਮਜ਼ਾਕ ਹੀ ਕਰ ਰਹੇ ਸੀ। ਆਖੋ, ਕੀ ਤੁਸੀਂ ਅੱਲਾਹ ਨਾਲ ਅਤੇ ਉਸ ਦੀਆਂ ਆਇਤਾਂ ਨਾਲ ਅਤੇ ਉਸਦੇ ਰਸੂਲ ਨਾਲ ਮਜ਼ਾਕ ਕਰਦੇ ਸੀ।
لَا تَعْتَذِرُوا قَدْ كَفَرْتُمْ بَعْدَ إِيمَانِكُمْ ۚ إِنْ نَعْفُ عَنْ طَائِفَةٍ مِنْكُمْ نُعَذِّبْ طَائِفَةً بِأَنَّهُمْ كَانُوا مُجْرِمِينَ
ਬਹਾਨੇ ਨਾ ਬਣਾਉ, ਤੁਸੀਂ ਈਮਾਨ ਲਿਆਉਣ ਦੇ ਬਾਅਦ, ਇਨਕਾਰ ਕੀਤਾ ਹੈ। ਅਸੀਂ ਤੁਹਾਡੇ ਵਿੱਚੋਂ ਇੱਕ ਦਲ ਨੂੰ ਮੁਆਫ਼ ਕਰ ਦੇਵਾਂਗੇ ਤਾਂ ਦੂਜੇ ਦਲ ਨੂੰ ਜ਼ਰੂਰ ਸਜ਼ਾ ਦੇਵਾਂਗੇ ਕਿਉਂਕਿ ਉਹ ਪਾਪੀ ਹਨ।
الْمُنَافِقُونَ وَالْمُنَافِقَاتُ بَعْضُهُمْ مِنْ بَعْضٍ ۚ يَأْمُرُونَ بِالْمُنْكَرِ وَيَنْهَوْنَ عَنِ الْمَعْرُوفِ وَيَقْبِضُونَ أَيْدِيَهُمْ ۚ نَسُوا اللَّهَ فَنَسِيَهُمْ ۗ إِنَّ الْمُنَافِقِينَ هُمُ الْفَاسِقُونَ
ਕਪਟੀ ਆਦਮੀ ਅਤੇ ਔਰਤਾਂ ਸਭ ਬਰਾਬਰ ਹਨ। ਇਹ ਬੁਰਾਈ ਦਾ ਹੁਕਮ ਦਿੰਦੇ ਹਨ ਅਤੇ ਭਲਾਈ ਤੋਂ ਰੋਕਦੇ ਹਨ ਅਤੇ ਆਪਣੇ ਹੱਥਾਂ ਨੂੰ ਘੁੱਟ ਕੇ ਰੱਖਦੇ ਹਨ। ਉਨ੍ਹਾਂ ਨੇ ਅੱਲਾਹ ਨੂੰ ਭੁਲਾ ਦਿੱਤਾ ਤਾਂ ਅੱਲਾਹ ਨੇ ਵੀ ਉਨ੍ਹਾਂ ਨੂੰ ਭੁਲਾ ਦਿੱਤਾ। ਬੇਸ਼ੱਕ ਧੋਖੇਬਾਜ਼ ਬਹੂਤ ਅਵੱਗਿਆ ਕਰਨ ਵਾਲੇ ਹਨ।

Choose other languages: