Quran Apps in many lanuages:

Surah At-Tawba Ayahs #50 Translated in Punjabi

وَلَوْ أَرَادُوا الْخُرُوجَ لَأَعَدُّوا لَهُ عُدَّةً وَلَٰكِنْ كَرِهَ اللَّهُ انْبِعَاثَهُمْ فَثَبَّطَهُمْ وَقِيلَ اقْعُدُوا مَعَ الْقَاعِدِينَ
ਅਤੇ ਜੇਕਰ ਉਹ ਨਿਕਲਣਾ ਚਾਹੁੰਦੇ ਤਾਂ ਜ਼ਰੂਰ ਉਹ ਉਸਦਾ ਕੂਝ ਇੰਤਜ਼ਾਮ ਕਰ ਲੈਂਦੇ। ਪਰੰਤੂ ਅੱਲਾਹ ਨੇ ਉਨ੍ਹਾਂ ਦਾ ਇਹ ਕਾਰਾ ਪਸੰਦ ਨਾ ਕੀਤਾ। ਇਸ ਲਈ ਉਨ੍ਹਾਂ ਨੂੰ ਟਿਕੇ ਰਹਿਣ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਕਹਿ ਦਿੱਤਾ ਗਿਆ ਕਿ ਬੈਠਣ ਵਾਲਿਆਂ ਦੇ ਨਾਲ ਬੈਠੇ ਰਹੋ।
لَوْ خَرَجُوا فِيكُمْ مَا زَادُوكُمْ إِلَّا خَبَالًا وَلَأَوْضَعُوا خِلَالَكُمْ يَبْغُونَكُمُ الْفِتْنَةَ وَفِيكُمْ سَمَّاعُونَ لَهُمْ ۗ وَاللَّهُ عَلِيمٌ بِالظَّالِمِينَ
ਜੇਕਰ ਇਹ ਲੋਕ ਤੁਹਾਡੇ ਨਾਲ ਨਿਕਲਦੇ ਤਾਂ ਉਹ ਤੁਹਾਡੇ ਲਈ ਬ਼ੁਰਾਈ ਹੀ ਵਧਾਉਣ ਦਾ ਕਾਰਨ ਬਣਦੇ ਅਤੇ ਉਹ ਤੁਹਾਡੇ ਵਿਚਕਾਰ ਝਗੜੇ ਲਈ ਭੱਜ ਨੱਠ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
لَقَدِ ابْتَغَوُا الْفِتْنَةَ مِنْ قَبْلُ وَقَلَّبُوا لَكَ الْأُمُورَ حَتَّىٰ جَاءَ الْحَقُّ وَظَهَرَ أَمْرُ اللَّهِ وَهُمْ كَارِهُونَ
ਇਹ ਪਹਿਲਾਂ ਵੀ ਲੜਾਈ ਝਗੜੇ ਦਾ ਯਤਨ ਕਰ ਚੁੱਕੇ ਹਨ ਅਤੇ ਉਹ ਤੁਹਾਡੇ ਲਈ ਕੰਮਾਂ ਦਾ ਹੇਰ ਫੇਰ ਕਰਦੇ ਰਹੇ ਹਨ। ਇੱਥੋਂ ਤੱਕ ਕਿ ਸੱਚ ਆ ਗਿਆ, ਅੱਲਾਹ ਦਾ ਹੁਕਮ ਪ੍ਰਗਟ ਹੋ ਗਿਆ ਅਤੇ ਉਹ ਨਾ ਖੂਸ਼ ਹੀ ਰਹੇ।
وَمِنْهُمْ مَنْ يَقُولُ ائْذَنْ لِي وَلَا تَفْتِنِّي ۚ أَلَا فِي الْفِتْنَةِ سَقَطُوا ۗ وَإِنَّ جَهَنَّمَ لَمُحِيطَةٌ بِالْكَافِرِينَ
ਅਤੇ ਉਨ੍ਹਾਂ ਵਿਚ ਉਹ ਵੀ ਹਨ ਜਿਹੜੇ ਕਹਿੰਦੇ ਹਨ, ਕਿ ਮੈਨੂੰ ਆਗਿਆ ਦੇ ਦਿਉ ਅਤੇ ਮੈਨੂੰ ਇਮਤਿਹਾਨ ਵਿਚ ਨਾ ਪਾਉਂ। ਸੁਣ ਲਉ ਉਹ ਪ੍ਰੀਖਿਆ ਵਿਚ ਮੈਂ ਜ਼ੁੱਕੇ ਹਨ। ਬੇਸ਼ੱਕ ਨਰਕ ਨੇ ਇਨਕਾਰੀਆਂ ਨੂੰ ਘੇਰਿਆ ਹੋਇਆ ਹੈ।
إِنْ تُصِبْكَ حَسَنَةٌ تَسُؤْهُمْ ۖ وَإِنْ تُصِبْكَ مُصِيبَةٌ يَقُولُوا قَدْ أَخَذْنَا أَمْرَنَا مِنْ قَبْلُ وَيَتَوَلَّوْا وَهُمْ فَرِحُونَ
ਜੇਕਰ ਤੁਹਾਨੂੰ ਕੁਝ ਚੰਗਾ ਮਿਲਦਾ ਹੈ, ਤਾਂ ਇਨ੍ਹਾਂ ਨੂੰ ਦੁੱਖ ਹੁੰਦਾ ਹੈ ਅਤੇ ਜੇਕਰ ਤੁਹਾਨੂੰ ਕੋਈ ਦੁੱਖ ਪਹੁੰਚਦਾ ਹੈ, ਤਾਂ ਉਹ ਕਹਿੰਦੇ ਹਨ ਕਿ ਅਸੀਂ ਆਪਣਾ ਬਚਾਅ, ਪਹਿਲਾ ਹੀ ਕਰ ਲਿਆ ਸੀ। ਇਹ ਖੁਸ਼ ਹੋ ਕੇ ਵਾਪਿਸ ਆਉਂਦੇ ਹਨ।

Choose other languages: