Quran Apps in many lanuages:

Surah At-Tawba Ayahs #52 Translated in Punjabi

لَقَدِ ابْتَغَوُا الْفِتْنَةَ مِنْ قَبْلُ وَقَلَّبُوا لَكَ الْأُمُورَ حَتَّىٰ جَاءَ الْحَقُّ وَظَهَرَ أَمْرُ اللَّهِ وَهُمْ كَارِهُونَ
ਇਹ ਪਹਿਲਾਂ ਵੀ ਲੜਾਈ ਝਗੜੇ ਦਾ ਯਤਨ ਕਰ ਚੁੱਕੇ ਹਨ ਅਤੇ ਉਹ ਤੁਹਾਡੇ ਲਈ ਕੰਮਾਂ ਦਾ ਹੇਰ ਫੇਰ ਕਰਦੇ ਰਹੇ ਹਨ। ਇੱਥੋਂ ਤੱਕ ਕਿ ਸੱਚ ਆ ਗਿਆ, ਅੱਲਾਹ ਦਾ ਹੁਕਮ ਪ੍ਰਗਟ ਹੋ ਗਿਆ ਅਤੇ ਉਹ ਨਾ ਖੂਸ਼ ਹੀ ਰਹੇ।
وَمِنْهُمْ مَنْ يَقُولُ ائْذَنْ لِي وَلَا تَفْتِنِّي ۚ أَلَا فِي الْفِتْنَةِ سَقَطُوا ۗ وَإِنَّ جَهَنَّمَ لَمُحِيطَةٌ بِالْكَافِرِينَ
ਅਤੇ ਉਨ੍ਹਾਂ ਵਿਚ ਉਹ ਵੀ ਹਨ ਜਿਹੜੇ ਕਹਿੰਦੇ ਹਨ, ਕਿ ਮੈਨੂੰ ਆਗਿਆ ਦੇ ਦਿਉ ਅਤੇ ਮੈਨੂੰ ਇਮਤਿਹਾਨ ਵਿਚ ਨਾ ਪਾਉਂ। ਸੁਣ ਲਉ ਉਹ ਪ੍ਰੀਖਿਆ ਵਿਚ ਮੈਂ ਜ਼ੁੱਕੇ ਹਨ। ਬੇਸ਼ੱਕ ਨਰਕ ਨੇ ਇਨਕਾਰੀਆਂ ਨੂੰ ਘੇਰਿਆ ਹੋਇਆ ਹੈ।
إِنْ تُصِبْكَ حَسَنَةٌ تَسُؤْهُمْ ۖ وَإِنْ تُصِبْكَ مُصِيبَةٌ يَقُولُوا قَدْ أَخَذْنَا أَمْرَنَا مِنْ قَبْلُ وَيَتَوَلَّوْا وَهُمْ فَرِحُونَ
ਜੇਕਰ ਤੁਹਾਨੂੰ ਕੁਝ ਚੰਗਾ ਮਿਲਦਾ ਹੈ, ਤਾਂ ਇਨ੍ਹਾਂ ਨੂੰ ਦੁੱਖ ਹੁੰਦਾ ਹੈ ਅਤੇ ਜੇਕਰ ਤੁਹਾਨੂੰ ਕੋਈ ਦੁੱਖ ਪਹੁੰਚਦਾ ਹੈ, ਤਾਂ ਉਹ ਕਹਿੰਦੇ ਹਨ ਕਿ ਅਸੀਂ ਆਪਣਾ ਬਚਾਅ, ਪਹਿਲਾ ਹੀ ਕਰ ਲਿਆ ਸੀ। ਇਹ ਖੁਸ਼ ਹੋ ਕੇ ਵਾਪਿਸ ਆਉਂਦੇ ਹਨ।
قُلْ لَنْ يُصِيبَنَا إِلَّا مَا كَتَبَ اللَّهُ لَنَا هُوَ مَوْلَانَا ۚ وَعَلَى اللَّهِ فَلْيَتَوَكَّلِ الْمُؤْمِنُونَ
ਆਖੋਂ, ਸਾਨੂੰ ਸਿਰਫ਼ ਉਹੀ ਚੀਜ਼ ਹੀ ਮਿਲੇਗੀ ਜਿਹੜੀ ਅੱਲਾਹ ਨੇ ਸਾਡੇ ਲਈ ਨਿਸ਼ਚਿਤ ਕੀਤੀ ਹੈ। ਉਹ ਸਾਡਾ ਕਾਰਜ ਰਾਸ ਕਰਨ ਵਾਲਾ ਹੈ, ਅਤੇ ਈਮਾਨ ਵਾਲਿਆਂ ਨੂੰ ਅੱਲਾਹ ਦੇ ਉੱਤੇ ਹੀ ਭਰੋਸਾ ਕਰਨਾ ਚਾਹੀਦਾ ਹੈ।
قُلْ هَلْ تَرَبَّصُونَ بِنَا إِلَّا إِحْدَى الْحُسْنَيَيْنِ ۖ وَنَحْنُ نَتَرَبَّصُ بِكُمْ أَنْ يُصِيبَكُمُ اللَّهُ بِعَذَابٍ مِنْ عِنْدِهِ أَوْ بِأَيْدِينَا ۖ فَتَرَبَّصُوا إِنَّا مَعَكُمْ مُتَرَبِّصُونَ
ਆਖੋ, ਤੁਸੀਂ ਸਾਡੇ ਲਈ ਸਿਰਫ਼ ਦੋ ਚੰਗਿਆਈਆਂ ਵਿੱਚੋਂ ਇੱਕ ਨੇਕੀ ਦੀ ਉਡੀਕ ਵਿਚ ਹੋ। ਪਰ ਅਸੀਂ’ ਤੁਹਾਡੇ ਪੱਖ ਵੱਲੋਂ ਜਾਂ ਸਾਡੇ ਹੱਥਾਂ ਰਾਹੀਂ। ਇਸ ਲਈ ਤੁਸੀਂ ਉਡੀਕ ਕਰੋ, ਅਸੀਂ ਵੀ ਤੁਹਾਡੇ ਨਾਲ ਉਡੀਕ ਕਰਦੇ ਹਾਂ।

Choose other languages: