Quran Apps in many lanuages:

Surah At-Tawba Ayahs #55 Translated in Punjabi

قُلْ لَنْ يُصِيبَنَا إِلَّا مَا كَتَبَ اللَّهُ لَنَا هُوَ مَوْلَانَا ۚ وَعَلَى اللَّهِ فَلْيَتَوَكَّلِ الْمُؤْمِنُونَ
ਆਖੋਂ, ਸਾਨੂੰ ਸਿਰਫ਼ ਉਹੀ ਚੀਜ਼ ਹੀ ਮਿਲੇਗੀ ਜਿਹੜੀ ਅੱਲਾਹ ਨੇ ਸਾਡੇ ਲਈ ਨਿਸ਼ਚਿਤ ਕੀਤੀ ਹੈ। ਉਹ ਸਾਡਾ ਕਾਰਜ ਰਾਸ ਕਰਨ ਵਾਲਾ ਹੈ, ਅਤੇ ਈਮਾਨ ਵਾਲਿਆਂ ਨੂੰ ਅੱਲਾਹ ਦੇ ਉੱਤੇ ਹੀ ਭਰੋਸਾ ਕਰਨਾ ਚਾਹੀਦਾ ਹੈ।
قُلْ هَلْ تَرَبَّصُونَ بِنَا إِلَّا إِحْدَى الْحُسْنَيَيْنِ ۖ وَنَحْنُ نَتَرَبَّصُ بِكُمْ أَنْ يُصِيبَكُمُ اللَّهُ بِعَذَابٍ مِنْ عِنْدِهِ أَوْ بِأَيْدِينَا ۖ فَتَرَبَّصُوا إِنَّا مَعَكُمْ مُتَرَبِّصُونَ
ਆਖੋ, ਤੁਸੀਂ ਸਾਡੇ ਲਈ ਸਿਰਫ਼ ਦੋ ਚੰਗਿਆਈਆਂ ਵਿੱਚੋਂ ਇੱਕ ਨੇਕੀ ਦੀ ਉਡੀਕ ਵਿਚ ਹੋ। ਪਰ ਅਸੀਂ’ ਤੁਹਾਡੇ ਪੱਖ ਵੱਲੋਂ ਜਾਂ ਸਾਡੇ ਹੱਥਾਂ ਰਾਹੀਂ। ਇਸ ਲਈ ਤੁਸੀਂ ਉਡੀਕ ਕਰੋ, ਅਸੀਂ ਵੀ ਤੁਹਾਡੇ ਨਾਲ ਉਡੀਕ ਕਰਦੇ ਹਾਂ।
قُلْ أَنْفِقُوا طَوْعًا أَوْ كَرْهًا لَنْ يُتَقَبَّلَ مِنْكُمْ ۖ إِنَّكُمْ كُنْتُمْ قَوْمًا فَاسِقِينَ
ਆਖੋ, ਤੁਸੀਂ ਖੁਸ਼ੀ ਨਾਲ ਖਰਚ ਕਰੋ ਜਾਂ ਉਦਾਸ ਹੋ ਕੇ, ਤੁਹਾਡੇ ਤੋਂ ਕਦੇ ਵੀ ਸਵੀਕਾਰ ਨਹੀਂ ਕੀਤਾ ਜਾਵੇਗਾ। ਬੇਸ਼ੱਕ ਤੁਸੀਂ ਗੁੰਮਰਾਹ ਲੋਕ ਹੋ।
وَمَا مَنَعَهُمْ أَنْ تُقْبَلَ مِنْهُمْ نَفَقَاتُهُمْ إِلَّا أَنَّهُمْ كَفَرُوا بِاللَّهِ وَبِرَسُولِهِ وَلَا يَأْتُونَ الصَّلَاةَ إِلَّا وَهُمْ كُسَالَىٰ وَلَا يُنْفِقُونَ إِلَّا وَهُمْ كَارِهُونَ
ਅਤੇ ਉਹ ਆਪਣੇ ਖਰਚ ਦੇ ਸਵੀਕਾਰ ਹੋਣ ਤੋਂ ਸਿਰਫ਼ ਇਸ ਲਈ ਵਾਂਝੇ ਹੋਏ, ਕਿਉਂਕਿ ਉਨ੍ਹਾਂ ਨੇ ਅੱਲਾਹ ਅਤੇ ਉਸਦੇ ਰਸੂਲ ਨੂੰ ਝੂਠਾ ਦੱਸਿਆ ਅਤੇ ਇਹ ਲੋਕ ਜਦੋਂ ਵੀ ਨਮਾਜ਼ ਲਈ ਆਉਂਦੇ ਹਨ ਤਾਂ ਅਣਚਾਹੇ ਮਨ ਨਾਲ ਆਉਂਦੇ ਹਨ, ਅਤੇ ਨਾ ਪਸੰਦਗੀ ਨਾਲ ਖਰਚ ਕਰਦੇ ਹਨ।
فَلَا تُعْجِبْكَ أَمْوَالُهُمْ وَلَا أَوْلَادُهُمْ ۚ إِنَّمَا يُرِيدُ اللَّهُ لِيُعَذِّبَهُمْ بِهَا فِي الْحَيَاةِ الدُّنْيَا وَتَزْهَقَ أَنْفُسُهُمْ وَهُمْ كَافِرُونَ
ਤੁਸੀਂ ਉਨ੍ਹਾਂ ਦੀ ਜਾਇਦਾਦ ਅਤੇ ਔਲਾਦ ਨੂੰ ਕੋਈ ਅਹਿਮੀਅਤ ਨਾ ਦੇਵੇਂ ਅੱਲਾਹ ਤਾਂ ਇਹ ਚਾਹੁੰਦਾ ਹੈ ਕਿ ਉਸ ਦੇ ਰਾਹੀਂ ਉਨ੍ਹਾਂ ਨੂੰ ਸੰਸਾਰਿਕ ਜੀਵਨ ਵਿਚ ਦੁੱਖ ਦੇਵੇ ਅਤੇ ਉਨ੍ਹਾਂ ਦੀ ਜਾਨ ਇਨਕਾਰ ਕਰਨ ਵਾਲਿਆਂ ਦੀ ਹਾਲਤ ਵਿਚ ਨਿਕਲੇ।

Choose other languages: