Quran Apps in many lanuages:

Surah Ar-Rum Ayahs #58 Translated in Punjabi

اللَّهُ الَّذِي خَلَقَكُمْ مِنْ ضَعْفٍ ثُمَّ جَعَلَ مِنْ بَعْدِ ضَعْفٍ قُوَّةً ثُمَّ جَعَلَ مِنْ بَعْدِ قُوَّةٍ ضَعْفًا وَشَيْبَةً ۚ يَخْلُقُ مَا يَشَاءُ ۖ وَهُوَ الْعَلِيمُ الْقَدِيرُ
ਅੱਲਾਹ ਹੀ ਹੈ, ਜਿਸ ਨੇ ਤੁਹਾਨੂੰ ਕਮਜ਼ੋਰ ਪੈਦਾ ਕੀਤਾ ਹੈ। ਫਿਰ ਕਮਜ਼ੋਰੀ ਤੋਂ ਬਾਅਦ ਤਾਕਤ ਬਖਸ਼ੀ। ਫਿਰ ਤਾਕਤ ਤੋਂ ਬਾਅਦ ਕਮਜ਼ੋਰੀ ਅਤੇ ਬੁਢਾਪੇ ਦੀ ਦਿਸ਼ਾ ਪੈਦਾ ਕਰ ਦਿੱਤੀ। ਉਹ ਜੋ ਕੁਝ ਚਾਹੁੰਦਾ ਹੈ ਪੈਦਾ ਕਰਦਾ ਹੈ। ਅਤੇ ਉਹ ਗਿਆਨ ਵਾਲਾ ਅਤੇ ਸਮਰੱਥਾ ਵਾਲਾ ਹੈ।
وَيَوْمَ تَقُومُ السَّاعَةُ يُقْسِمُ الْمُجْرِمُونَ مَا لَبِثُوا غَيْرَ سَاعَةٍ ۚ كَذَٰلِكَ كَانُوا يُؤْفَكُونَ
ਅਤੇ ਜਿਸ ਦਿਨ ਕਿਆਮਤ ਆਵੇਗੀ, ਅਪਰਾਧੀ ਲੋਕ ਸਹੁੰ ਖਾ ਕੇ ਆਖਣਗੇ, ਕਿ ਉਹ ਇੱਕ ਘੜੀ ਤੋਂ ਜ਼ਿਆਦਾ ਨਹੀਂ ਰਹੇ। ਇਸ ਤਰਾ ਉਹ (ਚੰਗੇ ਰਾਹ) ਤੋਂ ਮੁੜ ਜਾਂਦੇ ਸਨ।
وَقَالَ الَّذِينَ أُوتُوا الْعِلْمَ وَالْإِيمَانَ لَقَدْ لَبِثْتُمْ فِي كِتَابِ اللَّهِ إِلَىٰ يَوْمِ الْبَعْثِ ۖ فَهَٰذَا يَوْمُ الْبَعْثِ وَلَٰكِنَّكُمْ كُنْتُمْ لَا تَعْلَمُونَ
ਅਤੇ ਜਿਨ੍ਹਾਂ ਲੋਕਾਂ ਨੂੰ ਗਿਆਨ ਅਤੇ ਸ਼ਰਧਾ ਮਿਲੀ ਸੀ, ਉਹ ਆਖਣਗੇ ਕਿ ਅੱਲਾਹ ਦੀ ਕਿਤਾਬ ਅਨੁਸਾਰ ਤਾਂ ਤੁਸੀਂ ਇਕੱਠੇ ਕੀਤੇ ਜਾਣ ਦੇ ਦਿਨ ਤੱਕ ਪਏ ਰਹੇ। ਇਸ ਲਈ ਇਹ ਇਕੱਠੇ ਹੋਣ ਦਾ ਦਿਨ ਹੈ, ਪਰੰਤੂ ਤੁਸੀਂ ਜਾਣਦੇ ਨਹੀਂ ਸੀ।
فَيَوْمَئِذٍ لَا يَنْفَعُ الَّذِينَ ظَلَمُوا مَعْذِرَتُهُمْ وَلَا هُمْ يُسْتَعْتَبُونَ
ਸੋ ਉਸ ਦਿਨ ਜ਼ਾਲਿਮਾਂ ਨੂੰ ਉਨ੍ਹਾਂ ਦਾ ਕੋਈ ਬਹਾਨਾ ਕੰਮ ਨਾ ਆਏਗਾ। ਅਤੇ ਨਾ ਉਨ੍ਹਾਂ ਤੋਂ ਮੁਆਫ਼ੀ ਮੰਗਣ ਲਈ ਆਖਿਆ ਜਾਵੇਗਾ।
وَلَقَدْ ضَرَبْنَا لِلنَّاسِ فِي هَٰذَا الْقُرْآنِ مِنْ كُلِّ مَثَلٍ ۚ وَلَئِنْ جِئْتَهُمْ بِآيَةٍ لَيَقُولَنَّ الَّذِينَ كَفَرُوا إِنْ أَنْتُمْ إِلَّا مُبْطِلُونَ
ਅਤੇ ਅਸੀਂ ਇਸ ਕੁਰਆਨ ਵਿਚ ਲੋਕਾਂ ਲਈ ਹਰੇਕ ਕਿਸਮ ਦੀਆਂ ਮਿਸਾਲਾਂ ਬਿਆਨ ਕੀਤੀਆਂ ਹਨ। ਅਤੇ ਜੇਕਰ ਤੁਸੀਂ ਉਨ੍ਹਾਂ ਦੇ ਕੋਲ ਕੋਈ ਨਿਸ਼ਾਨੀ ਲੈ ਆਉ ਤਾਂ ਜਿਨ੍ਹਾ ਲੋਕਾਂ ਨੇ ਇਨਕਾਰ ਕੀਤਾ ਉਹ ਇਹ ਹੀ ਕਹਿਣਗੇ ਕਿ ਤੁਸੀਂ ਸਾਰੇ ਝੂਠੇ ਹੋ।

Choose other languages: