Quran Apps in many lanuages:

Surah Ar-Rum Ayahs #57 Translated in Punjabi

وَمَا أَنْتَ بِهَادِ الْعُمْيِ عَنْ ضَلَالَتِهِمْ ۖ إِنْ تُسْمِعُ إِلَّا مَنْ يُؤْمِنُ بِآيَاتِنَا فَهُمْ مُسْلِمُونَ
ਅਤੇ ਨਾ ਤੁਸੀਂ ਅੰਨ੍ਹਿਆਂ ਨੂੰ ਉਨ੍ਹਾਂ ਦੇ ਗੁੰਮਰਾਹੀ ਵਾਲੇ ਰਾਹ ਵਿਚੋਂ ਕੱਢ ਕੇ ਚੰਗੇ ਰਾਹ ਤੇ ਲਿਆ ਸਕਦੇ ਹੋ। ਤੁਸੀਂ ਸਿਰਫ਼ ਉਨ੍ਹਾਂ ਨੂੰ ਸੁਣਾ ਸਕਦੇ ਹੋ ਜਿਹੜੇ ਸਾਡੀਆਂ ਅਇਤਾਂ ਤੇ ਈਮਾਨ ਲਿਆਉਣ ਵਾਲੇ ਹੋਣ। ਸੋ ਇਹ ਹੀ ਲੋਕ ਹੁਕਮ ਮੰਨਣ ਵਾਲੇ ਹਨ।
اللَّهُ الَّذِي خَلَقَكُمْ مِنْ ضَعْفٍ ثُمَّ جَعَلَ مِنْ بَعْدِ ضَعْفٍ قُوَّةً ثُمَّ جَعَلَ مِنْ بَعْدِ قُوَّةٍ ضَعْفًا وَشَيْبَةً ۚ يَخْلُقُ مَا يَشَاءُ ۖ وَهُوَ الْعَلِيمُ الْقَدِيرُ
ਅੱਲਾਹ ਹੀ ਹੈ, ਜਿਸ ਨੇ ਤੁਹਾਨੂੰ ਕਮਜ਼ੋਰ ਪੈਦਾ ਕੀਤਾ ਹੈ। ਫਿਰ ਕਮਜ਼ੋਰੀ ਤੋਂ ਬਾਅਦ ਤਾਕਤ ਬਖਸ਼ੀ। ਫਿਰ ਤਾਕਤ ਤੋਂ ਬਾਅਦ ਕਮਜ਼ੋਰੀ ਅਤੇ ਬੁਢਾਪੇ ਦੀ ਦਿਸ਼ਾ ਪੈਦਾ ਕਰ ਦਿੱਤੀ। ਉਹ ਜੋ ਕੁਝ ਚਾਹੁੰਦਾ ਹੈ ਪੈਦਾ ਕਰਦਾ ਹੈ। ਅਤੇ ਉਹ ਗਿਆਨ ਵਾਲਾ ਅਤੇ ਸਮਰੱਥਾ ਵਾਲਾ ਹੈ।
وَيَوْمَ تَقُومُ السَّاعَةُ يُقْسِمُ الْمُجْرِمُونَ مَا لَبِثُوا غَيْرَ سَاعَةٍ ۚ كَذَٰلِكَ كَانُوا يُؤْفَكُونَ
ਅਤੇ ਜਿਸ ਦਿਨ ਕਿਆਮਤ ਆਵੇਗੀ, ਅਪਰਾਧੀ ਲੋਕ ਸਹੁੰ ਖਾ ਕੇ ਆਖਣਗੇ, ਕਿ ਉਹ ਇੱਕ ਘੜੀ ਤੋਂ ਜ਼ਿਆਦਾ ਨਹੀਂ ਰਹੇ। ਇਸ ਤਰਾ ਉਹ (ਚੰਗੇ ਰਾਹ) ਤੋਂ ਮੁੜ ਜਾਂਦੇ ਸਨ।
وَقَالَ الَّذِينَ أُوتُوا الْعِلْمَ وَالْإِيمَانَ لَقَدْ لَبِثْتُمْ فِي كِتَابِ اللَّهِ إِلَىٰ يَوْمِ الْبَعْثِ ۖ فَهَٰذَا يَوْمُ الْبَعْثِ وَلَٰكِنَّكُمْ كُنْتُمْ لَا تَعْلَمُونَ
ਅਤੇ ਜਿਨ੍ਹਾਂ ਲੋਕਾਂ ਨੂੰ ਗਿਆਨ ਅਤੇ ਸ਼ਰਧਾ ਮਿਲੀ ਸੀ, ਉਹ ਆਖਣਗੇ ਕਿ ਅੱਲਾਹ ਦੀ ਕਿਤਾਬ ਅਨੁਸਾਰ ਤਾਂ ਤੁਸੀਂ ਇਕੱਠੇ ਕੀਤੇ ਜਾਣ ਦੇ ਦਿਨ ਤੱਕ ਪਏ ਰਹੇ। ਇਸ ਲਈ ਇਹ ਇਕੱਠੇ ਹੋਣ ਦਾ ਦਿਨ ਹੈ, ਪਰੰਤੂ ਤੁਸੀਂ ਜਾਣਦੇ ਨਹੀਂ ਸੀ।
فَيَوْمَئِذٍ لَا يَنْفَعُ الَّذِينَ ظَلَمُوا مَعْذِرَتُهُمْ وَلَا هُمْ يُسْتَعْتَبُونَ
ਸੋ ਉਸ ਦਿਨ ਜ਼ਾਲਿਮਾਂ ਨੂੰ ਉਨ੍ਹਾਂ ਦਾ ਕੋਈ ਬਹਾਨਾ ਕੰਮ ਨਾ ਆਏਗਾ। ਅਤੇ ਨਾ ਉਨ੍ਹਾਂ ਤੋਂ ਮੁਆਫ਼ੀ ਮੰਗਣ ਲਈ ਆਖਿਆ ਜਾਵੇਗਾ।

Choose other languages: