Quran Apps in many lanuages:

Surah Ar-Rad Ayahs #37 Translated in Punjabi

أَفَمَنْ هُوَ قَائِمٌ عَلَىٰ كُلِّ نَفْسٍ بِمَا كَسَبَتْ ۗ وَجَعَلُوا لِلَّهِ شُرَكَاءَ قُلْ سَمُّوهُمْ ۚ أَمْ تُنَبِّئُونَهُ بِمَا لَا يَعْلَمُ فِي الْأَرْضِ أَمْ بِظَاهِرٍ مِنَ الْقَوْلِ ۗ بَلْ زُيِّنَ لِلَّذِينَ كَفَرُوا مَكْرُهُمْ وَصُدُّوا عَنِ السَّبِيلِ ۗ وَمَنْ يُضْلِلِ اللَّهُ فَمَا لَهُ مِنْ هَادٍ
ਫਿਰ ਕੀ ਜਿਹੜਾ ਹਰੇਕ ਬੰਦੇ ਤੋਂ ਉਸ ਦੇ ਕਰਮਾਂ ਦਾ ਹਿਸਾਬ ਲੈਣ ਵਾਲਾ ਹੈ ਅਤੇ ਉਹ ਜਿਹੜਾ ਕਿਸੇ ਚੀਜ਼ ਉੱਪਰ ਸਮਰੱਥਾ ਨਹੀਂ ਰੱਖਦੇ, ਸਮਾਨ ਹਨ, ਅਤੇ ਲੋਕਾਂ ਨੇ ਅੱਲਾਹ ਦੇ ਸ਼ਰੀਕ ਬਣਾ ਲਏ ਹਨ। ਆਖੋਂ, ਕਿ ਉਨ੍ਹਾਂ ਦਾ ਨਾਮ ਲਵੋ। ਕੀ ਤੁਸੀਂ ਅੱਲਾਹ ਨੂੰ ਅਜਿਹੀ ਗੱਲ ਦੀ ਖ਼ਬਰ ਦੇ ਰਹੇ ਹੋ ਜਿਸ ਨੂੰ ਉਹ ਜ਼ਮੀਨ ਉੱਪਰ ਨਹੀਂ ਜਾਣਦਾ ਜਾਂ ਤੁਸੀਂ ਉੱਪਰਲੀਆਂ ਗੱਲਾਂ ਹੀ ਕਰ ਰਹੇ ਹੋਂ, ਸਗੋਂ ਇਨਕਾਰ ਕਰਨ ਵਾਲਿਆਂ ਨੂੰ ਉਨ੍ਹਾਂ ਦਾ ਛਲ, ਮੋਹਕ ਬਣਾ ਦਿੱਤਾ ਗਿਆ। ਅਤੇ ਉਹ ਰਸਤੇ ਤੋਂ ਰੋਕ ਦਿੱਤੇ ਗਏ ਹਨ। ਅਤੇ ਅੱਲਾਹ ਜਿਸ ਨੂੰ ਭਟਕਾਏ ਉਸ ਨੂੰ ਕੋਈ ਰਾਹ ਦੱਸਣ ਵਾਲਾ ਨਹੀਂ।
لَهُمْ عَذَابٌ فِي الْحَيَاةِ الدُّنْيَا ۖ وَلَعَذَابُ الْآخِرَةِ أَشَقُّ ۖ وَمَا لَهُمْ مِنَ اللَّهِ مِنْ وَاقٍ
ਉਨ੍ਹਾਂ ਲਈ ਸੰਸਾਰਿਕ ਜੀਵਨ ਵਿਚ ਵੀ ਸਜ਼ਾ ਹੈ ਅਤੇ ਪ੍ਰਲੋਕ ਦੀ ਸਜ਼ਾ ਤਾਂ ਬਹੁਤ ਸਖ਼ਤ ਹੈ। ਕੋਈ ਉਨ੍ਹਾਂ ਨੂੰ ਅੱਲਾਹ ਤੋਂ ਬਚਾਉਣਾ ਵਾਲਾ ਨਹੀਂ।
مَثَلُ الْجَنَّةِ الَّتِي وُعِدَ الْمُتَّقُونَ ۖ تَجْرِي مِنْ تَحْتِهَا الْأَنْهَارُ ۖ أُكُلُهَا دَائِمٌ وَظِلُّهَا ۚ تِلْكَ عُقْبَى الَّذِينَ اتَّقَوْا ۖ وَعُقْبَى الْكَافِرِينَ النَّارُ
ਅਤੇ ਜੰਨਤ ਦੀ ਮਿਸਾਲ ਜਿਸ ਦਾ ਪ੍ਰਹੇਜ਼ਗਾਰਾਂ ਨਾਲ ਵਾਅਦਾ ਕੀਤਾ ਗਿਆ ਹੈ, ਇਹ ਹੈ ਕਿ ਉਸ ਦੇ ਥੱਲੇ ਨਹਿਰਾਂ ਵੱਗਦੀਆਂ ਹੋਣਗੀਆਂ। ਉਸ ਦੇ ਫ਼ਲ ਅਤੇ ਛਾਂ ਹਮੇਸ਼ਾ ਰਹਿਣਗੇ। ਇਹ ਉਨ੍ਹਾਂ ਲੋਕਾਂ ਲਈ ਹੈ, ਜਿਹੜਾ ਅੱਲਾਹ ਤੋਂ ਡਰੇ। ਇਨਕਾਰੀਆਂ ਲਈ ਅੱਗ ਹੈ।
وَالَّذِينَ آتَيْنَاهُمُ الْكِتَابَ يَفْرَحُونَ بِمَا أُنْزِلَ إِلَيْكَ ۖ وَمِنَ الْأَحْزَابِ مَنْ يُنْكِرُ بَعْضَهُ ۚ قُلْ إِنَّمَا أُمِرْتُ أَنْ أَعْبُدَ اللَّهَ وَلَا أُشْرِكَ بِهِ ۚ إِلَيْهِ أَدْعُو وَإِلَيْهِ مَآبِ
ਅਤੇ ਜਿਨ੍ਹਾਂ ਲੋਕਾਂ ਨੂੰ ਅਸੀ’ ਕਿਤਾਬ ਦਿੱਤੀ ਸੀ ਉਹ ਉਸ ਚੀਜ਼ ਤੋਂ’ ਖੁਸ਼ ਹਨ ਜੋ ਤੁਹਾਡੇ ਉੱਪਰ ਉਤਾਰੀ ਗਈ ਹੈ ਅਤੇ ਉਨ੍ਹਾਂ ਸੰਪਰਦਾਵਾਂ ਵਿਚ ਅਜਿਹੇ ਵੀ ਲੋਕ ਹਨ ਜਿਹੜੇ ਇਸ ਦੇ ਕੁਝ ਹਿੱਸੇ ਤੋਂ ਇਨਕਾਰੀ ਹਨ। ਆਖੋ, ਕਿ ਮੈਨੂੰ ਹੁਕਮ ਦਿੱਤਾ ਗਿਆ ਹੈ ਕਿ ਮੈਂ ਅੱਲਾਹ ਦੀ ਬੰਦਗੀ ਕਰਾਂ ਅਤੇ ਕਿਸੇ ਨੂੰ ਉਸ ਦਾ ਸ਼ਰੀਕ ਨਾ ਮੰਨਾ। ਮੈਂ ਉਸੇ ਵੱਲ ਬੁਲਾਉਂਦਾ ਹਾਂ ਅਤੇ ਉਸੇ ਵੱਲ ਮੈਂ ਵਾਪਿਸ ਜਾਣਾ ਹੈ।
وَكَذَٰلِكَ أَنْزَلْنَاهُ حُكْمًا عَرَبِيًّا ۚ وَلَئِنِ اتَّبَعْتَ أَهْوَاءَهُمْ بَعْدَمَا جَاءَكَ مِنَ الْعِلْمِ مَا لَكَ مِنَ اللَّهِ مِنْ وَلِيٍّ وَلَا وَاقٍ
ਅਤੇ ਇਸ ਤਰ੍ਹਾਂ ਅਸੀਂ ਇਸ ਨੂੰ ਇੱਕ ਹੁਕਮ ਦੀ ਹੈਸੀਅਤ ਵਿਚ ਅਰਬੀ ਭਾਸ਼ਾ ਵਿਚ ਉਤਾਰਿਆ ਅਤੇ ਜੇਕਰ ਤੁਸੀਂ ਉਨ੍ਹਾਂ ਦੀਆਂ ਇੱਛਾਵਾਂ ਦਾ ਪਾਲਣ ਕਰੋਂ (ਉਹ ਵੀ) ਇਸ ਦੇ ਬਾਅਦ ਕਿ ਤੁਹਾਡੇ ਪਾਸ ਗਿਆਨ ਆ ਚੁੱਕਿਆ ਹੈ ਤਾਂ ਅੱਲਾਹ ਦੇ ਮੁਕਾਬਲੇ ਤੁਹਾਡਾ ਨਾ ਕੋਈ ਸਹਾਇਕ ਹੋਵੇਗਾ ਅਤੇ ਨਾ ਤੁਹਾਨੂੰ ਕੋਈ ਬਚਾਵੇਗਾ।

Choose other languages: