Quran Apps in many lanuages:

Surah Ar-Rad Ayahs #22 Translated in Punjabi

لِلَّذِينَ اسْتَجَابُوا لِرَبِّهِمُ الْحُسْنَىٰ ۚ وَالَّذِينَ لَمْ يَسْتَجِيبُوا لَهُ لَوْ أَنَّ لَهُمْ مَا فِي الْأَرْضِ جَمِيعًا وَمِثْلَهُ مَعَهُ لَافْتَدَوْا بِهِ ۚ أُولَٰئِكَ لَهُمْ سُوءُ الْحِسَابِ وَمَأْوَاهُمْ جَهَنَّمُ ۖ وَبِئْسَ الْمِهَادُ
ਜਿਨ੍ਹਾਂ ਲੋਕਾਂ ਨੇ ਆਪਣੇ ਰੱਬ ਦੀ ਪੁਕਾਰ ਨੂੰ ਸਵੀਕਾਰ ਕਰ ਲਿਆ ਉਨ੍ਹਾਂ ਲਈ ਨੇਕੀ ਹੈ ਅਤੇ ਜਿਨ੍ਹਾਂ ਲੋਕਾਂ ਨੇ ਉਸ ਦੀ ਪੁਕਾਰ ਨੂੰ ਨਾ ਮੰਨਿਆਂ ਚਾਹੇ ਉਨ੍ਹਾਂ ਕੋਲ ਧਰਤੀ ਉੱਪਰ ਸਭ ਕੁਝ ਹੈ ਅਤੇ ਉਹ ਇਸ ਸਾਰੇ ਦੇ ਬਰਾਬਰ ਆਪਣੀ ਮੁਕਤੀ ਲਈ ਅਰਪਨ ਕਰ ਦੇਣ। ਉਨ੍ਹਾਂ ਲੋਕਾਂ ਦਾ ਹਿਸਾਬ ਸਖ਼ਤ ਹੀ ਹੋਵੇਗਾ ਅਤੇ ਉਨ੍ਹਾਂ ਲੋਕਾਂ ਦਾ ਟਿਕਾਣਾ ਨਰਕ ਵਿਚ ਹੋਵੇਗਾ। ਇਹ ਕਿਹੋ ਜਿਹਾ ਬੁਰਾ ਟਿਕਾਣਾ ਹੈ।
أَفَمَنْ يَعْلَمُ أَنَّمَا أُنْزِلَ إِلَيْكَ مِنْ رَبِّكَ الْحَقُّ كَمَنْ هُوَ أَعْمَىٰ ۚ إِنَّمَا يَتَذَكَّرُ أُولُو الْأَلْبَابِ
ਜਿਹੜਾ ਬੰਦਾ ਇਹ ਜਾਣਦਾ ਹੈ ਕਿ ਜਿਹੜਾ ਕੁਝ ਤੁਹਾਡੇ ਰੱਬ ਵੱਲੋਂ ਉਤਾਰਿਆ ਗਿਆ ਹੈ, ਉਹ ਸੱਚ ਹੈ। ਕੀ ਉਹ ਉਸ ਦੇ ਬਰਾਬਰ ਹੋ ਸਕਦਾ ਹੈ ਜਿਹੜਾ ਅੰਨ੍ਹਾ ਹੈ। ਸਿੱਖਿਆ ਤਾਂ ਬੁੱਧੀ ਵਾਲੇ ਲੋਕ ਹੀ ਪ੍ਰਾਪਤ ਕਰਦੇ ਹਨ।
الَّذِينَ يُوفُونَ بِعَهْدِ اللَّهِ وَلَا يَنْقُضُونَ الْمِيثَاقَ
ਉਹ ਲੋਕ ਜਿਹੜੇ ਅੱਲਾਹ ਦੇ ਨਾਂ ਤੇ ਕੀਤੇ ਵਾਅਦਿਆਂ ਨੂੰ ਪੂਰਾ ਕਰਦੇ ਹਨ ਅਤੇ ਉਸ ਨਾਲ ਕੀਤੇ ਵਾਅਦੇ ਨੂੰ ਨਹੀ’ ਤੋੜਦੇ।
وَالَّذِينَ يَصِلُونَ مَا أَمَرَ اللَّهُ بِهِ أَنْ يُوصَلَ وَيَخْشَوْنَ رَبَّهُمْ وَيَخَافُونَ سُوءَ الْحِسَابِ
ਅਤੇ ਜਿਹੜੇ ਉਸ ਨੂੰ ਜੋੜਦੇ ਹਨ ਜਿਸ ਨੂੰ ਅੱਲਾਹ ਨੇ ਜੋੜਨ ਦਾ ਹੁਕਮ ਦਿੱਤਾ ਹੈ, ਉਹ ਆਪਣੇ ਰੱਬ ਤੋਂ ਡਰਦੇ ਹਨ ਅਤੇ ਬੁਰੇ ਹਿਸਾਬ ਦਾ ਭੈਅ ਰੱਖਦੇ ਹਨ।
وَالَّذِينَ صَبَرُوا ابْتِغَاءَ وَجْهِ رَبِّهِمْ وَأَقَامُوا الصَّلَاةَ وَأَنْفَقُوا مِمَّا رَزَقْنَاهُمْ سِرًّا وَعَلَانِيَةً وَيَدْرَءُونَ بِالْحَسَنَةِ السَّيِّئَةَ أُولَٰئِكَ لَهُمْ عُقْبَى الدَّارِ
ਅਤੇ ਜਿਨ੍ਹਾਂ ਨੇ ਆਪਣੇ ਰੱਬ ਦੀ ਖੁਸ਼ੀ ਲਈ ਧੀਰਜ ਰੱਖਿਆ, ਨਮਾਜ਼ ਸਥਾਪਿਤ ਕੀਤੀ ਅਤੇ ਸਾਡੇ ਦਿੱਤੇ ਹੋਏ ਵਿਚੋਂ ਗੁਪਤ ਅਤੇ ਖੁੱਲ੍ਹਾ ਖਰਚ ਕੀਤਾ। ਅਤੇ ਜਿਹੜੇ ਬੁਰਾਈ ਨੂੰ ਨੇਕੀ ਨਾਲ ਦੂਰ ਕਰਦੇ ਹਨ। ਉਨ੍ਹਾਂ ਲੋਕਾਂ ਲਈ ਹੀ ਪ੍ਰਲੋਕ ਦਾ ਘਰ ਹੈ।

Choose other languages: