Quran Apps in many lanuages:

Surah Ar-Rad Ayahs #25 Translated in Punjabi

وَالَّذِينَ يَصِلُونَ مَا أَمَرَ اللَّهُ بِهِ أَنْ يُوصَلَ وَيَخْشَوْنَ رَبَّهُمْ وَيَخَافُونَ سُوءَ الْحِسَابِ
ਅਤੇ ਜਿਹੜੇ ਉਸ ਨੂੰ ਜੋੜਦੇ ਹਨ ਜਿਸ ਨੂੰ ਅੱਲਾਹ ਨੇ ਜੋੜਨ ਦਾ ਹੁਕਮ ਦਿੱਤਾ ਹੈ, ਉਹ ਆਪਣੇ ਰੱਬ ਤੋਂ ਡਰਦੇ ਹਨ ਅਤੇ ਬੁਰੇ ਹਿਸਾਬ ਦਾ ਭੈਅ ਰੱਖਦੇ ਹਨ।
وَالَّذِينَ صَبَرُوا ابْتِغَاءَ وَجْهِ رَبِّهِمْ وَأَقَامُوا الصَّلَاةَ وَأَنْفَقُوا مِمَّا رَزَقْنَاهُمْ سِرًّا وَعَلَانِيَةً وَيَدْرَءُونَ بِالْحَسَنَةِ السَّيِّئَةَ أُولَٰئِكَ لَهُمْ عُقْبَى الدَّارِ
ਅਤੇ ਜਿਨ੍ਹਾਂ ਨੇ ਆਪਣੇ ਰੱਬ ਦੀ ਖੁਸ਼ੀ ਲਈ ਧੀਰਜ ਰੱਖਿਆ, ਨਮਾਜ਼ ਸਥਾਪਿਤ ਕੀਤੀ ਅਤੇ ਸਾਡੇ ਦਿੱਤੇ ਹੋਏ ਵਿਚੋਂ ਗੁਪਤ ਅਤੇ ਖੁੱਲ੍ਹਾ ਖਰਚ ਕੀਤਾ। ਅਤੇ ਜਿਹੜੇ ਬੁਰਾਈ ਨੂੰ ਨੇਕੀ ਨਾਲ ਦੂਰ ਕਰਦੇ ਹਨ। ਉਨ੍ਹਾਂ ਲੋਕਾਂ ਲਈ ਹੀ ਪ੍ਰਲੋਕ ਦਾ ਘਰ ਹੈ।
جَنَّاتُ عَدْنٍ يَدْخُلُونَهَا وَمَنْ صَلَحَ مِنْ آبَائِهِمْ وَأَزْوَاجِهِمْ وَذُرِّيَّاتِهِمْ ۖ وَالْمَلَائِكَةُ يَدْخُلُونَ عَلَيْهِمْ مِنْ كُلِّ بَابٍ
ਹਮੇਸ਼ਾ ਰਹਿਣ ਵਾਲੇ ਬਾਗ਼ ਜਿਨ੍ਹਾਂ ਵਿਚ ਉਹ ਪ੍ਰਵੇਸ਼ ਕਰਨਗੇ ਅਤੇ ਉਹ ਵੀ ਜਿਹੜੇ ਉਸ ਦੇ ਯੋਗ ਬਣੇ, ਉਨ੍ਹਾਂ ਦੇ ਵਡੇਰੇ, ਪਤਨੀਆਂ ਅਤੇ ਉਨ੍ਹਾਂ ਦੀਆਂ ਔਲਾਦਾਂ ਵਿਚੋਂ ਵੀ। ਅਤੇ ਫਰਿਸ਼ਤੇ ਹਰੇਕ ਦਰਵਾਜ਼ੇ ਤੋਂ ਉਨ੍ਹਾਂ ਦੇ ਕੋਲ ਆਉਣਗੇ।
سَلَامٌ عَلَيْكُمْ بِمَا صَبَرْتُمْ ۚ فَنِعْمَ عُقْبَى الدَّارِ
ਆਖਣਗੇ, ਤੁਹਾਡੇ ਲਈ ਸਲਾਮਤੀ ਹੋਵੇ, ਉਸ ਧੀਰਜ ਦੇ ਬਦਲੇ ਜਿਹੜਾ ਤੁਸੀਂ ਰੱਖਿਆ। ਤਾਂ ਕਿੰਨਾ ਚੰਗਾ ਹੈ ਇਹ ਪ੍ਰਲੋਕ ਦਾ ਘਰ।
وَالَّذِينَ يَنْقُضُونَ عَهْدَ اللَّهِ مِنْ بَعْدِ مِيثَاقِهِ وَيَقْطَعُونَ مَا أَمَرَ اللَّهُ بِهِ أَنْ يُوصَلَ وَيُفْسِدُونَ فِي الْأَرْضِ ۙ أُولَٰئِكَ لَهُمُ اللَّعْنَةُ وَلَهُمْ سُوءُ الدَّارِ
ਅਤੇ ਜਿਹੜੇ ਲੋਕ ਅੱਲਾਹ ਲਈ ਕੀਤੀ ਪ੍ਰਤਿੱਗਿਆ ਨੂੰ ਪੱਕਾ ਕਰਨ ਤੋਂ ਬਾਅਦ ਤੋੜਦੇ ਹਨ ਅਤੇ ਉਸ ਨੂੰ ਕੱਟਦੇ ਹਨ ਜਿਨ੍ਹਾਂ ਨੂੰ ਅੱਲਾਹ ਨੇ ਜੋੜਨ ਦਾ ਹੁਕਮ ਦਿੱਤਾ ਹੈ ਅਤੇ ਧਰਤੀ ਉੱਪਰ ਕਲੇਸ਼ ਕਰਦੇ ਹਨ ਅਜਿਹੇ ਲੋਕਾਂ ਨੂੰ ਲਾਹਣਤ ਹੈ ਅਤੇ ਉਨ੍ਹਾਂ ਲਈ ਬੁਰਾ ਘਰ ਹੈ।

Choose other languages: