Quran Apps in many lanuages:

Surah An-Nur Ayahs #45 Translated in Punjabi

أَلَمْ تَرَ أَنَّ اللَّهَ يُسَبِّحُ لَهُ مَنْ فِي السَّمَاوَاتِ وَالْأَرْضِ وَالطَّيْرُ صَافَّاتٍ ۖ كُلٌّ قَدْ عَلِمَ صَلَاتَهُ وَتَسْبِيحَهُ ۗ وَاللَّهُ عَلِيمٌ بِمَا يَفْعَلُونَ
ਕੀ ਤੁਸੀਂ ਨਹੀਂ ਦੇਖਿਆ ਕਿ ਉਹ ਅੱਲਾਹ ਦੀ ਪਵਿੱਤਰਤਾ ਬਿਆਨ ਕਰਦੇ ਜਿਹੜੇ ਆਕਾਸ਼ਾਂ ਅਤੇ ਧਰਤੀ ਵਿਚ ਹਨ ਅਤੇ ਪੰਛੀ ਨੇ ਵੀ ਪੰਖਾਂ ਨੂੰ ਫੈਲਾਇਆ ਹੈ। ਹਰੇਕ ਆਪਣੀ ਨਮਾਜ਼ ਅਤੇ ਰੱਬੀ ਉਸਤਤ ਦੇ ਤਰੀਕਿਆਂ ਨੂੰ ਜਾਣਦਾ ਹੈ। ਅਤੇ ਅੱਲਾਹ ਨੂੰ ਪਤਾ ਹੈ ਜਿਹੜਾ ਇਹ ਕਰਦੇ ਹਨ।
وَلِلَّهِ مُلْكُ السَّمَاوَاتِ وَالْأَرْضِ ۖ وَإِلَى اللَّهِ الْمَصِيرُ
ਅਤੇ ਅੱਲਾਹ ਦੀ ਹੀ ਸੱਤਾ ਅਕਾਸ਼ਾਂ ਅਤੇ ਧਰਤੀ ਵਿਚ ਹੈ। ਅਤੇ ਸਾਰਿਆਂ ਦੀ ਵਾਪਸੀ ਅੱਲਾਹ ਵੱਲ ਹੀ ਹੈ।
أَلَمْ تَرَ أَنَّ اللَّهَ يُزْجِي سَحَابًا ثُمَّ يُؤَلِّفُ بَيْنَهُ ثُمَّ يَجْعَلُهُ رُكَامًا فَتَرَى الْوَدْقَ يَخْرُجُ مِنْ خِلَالِهِ وَيُنَزِّلُ مِنَ السَّمَاءِ مِنْ جِبَالٍ فِيهَا مِنْ بَرَدٍ فَيُصِيبُ بِهِ مَنْ يَشَاءُ وَيَصْرِفُهُ عَنْ مَنْ يَشَاءُ ۖ يَكَادُ سَنَا بَرْقِهِ يَذْهَبُ بِالْأَبْصَارِ
ਕੀ ਤੁਸੀਂ ਨਹੀਂ ਵੇਖਿਆ ਕਿ ਅੱਲਾਹ ਬੱਦਲਾਂ ਨੂੰ ਚਲਾਉਂਦਾ ਹੈ। ਫਿਰ ਇਨ੍ਹਾਂ ਨੂੰ ਆਪਿਸ ਵਿਚ ਮਿਲਾ ਦਿੰਦਾ ਹੈ। ਫਿਰ ਇਨ੍ਹਾਂ ਦੀਆਂ ਤੈਹਾਂ ਤੇ ਤੈਹਾਂ ਵਿਛਾ ਚਿੰਦਾ ਹੈ। ਫਿਰ ਤੁਸੀਂ ਵਰਖਾ ਨੂੰ ਦੇਖਦੇ ਹੋ, ਜਿਹੜੀ ਉਨ੍ਹਾਂ ਦੇ ਵਿਚੋਂ ਨਿਕਲਦੀ ਹੈ। ਅਤੇ ਉਹ ਅਸਮਾਨ ਤੋਂ ਬੱਦਲਾਂ ਦੇ ਅੰਦਰ ਦੇ ਪਹਾੜਾਂ ਤੋਂ ਗੜੇ ਵਰਸਾਉਂਦਾ ਹੈ। ਫਿਰ ਉਨ੍ਹਾਂ ਨੂੰ ਜਿਸ ਤੇ ਚਾਹੁੰਦਾ ਹੈ ਡੇਗ ਦਿੰਦਾ ਹੈ। ਅਤੇ ਜਿਸ ਤੋਂ ਚਾਹੁੰਦਾ ਹੈ, ਉਨ੍ਹਾਂ ਨੂੰ ਚੌਕ ਦਿੰਦਾ ਹੈ। ਉਸ ਦੀ ਬਿਜਲੀ ਦੀ ਚਮਕ ਤੋਂ ਇੰਝ ਜਾਪਦਾ ਹੈ ਕਿ ਜਿਨ੍ਹਾ ਨੂੰ ਚੁੰਧਿਆ ਦੇਵੇਗੀ।
يُقَلِّبُ اللَّهُ اللَّيْلَ وَالنَّهَارَ ۚ إِنَّ فِي ذَٰلِكَ لَعِبْرَةً لِأُولِي الْأَبْصَارِ
ਅੱਲਾਹ ਰਾਤ ਅਤੇ ਦਿਨ ਨੂੰ ਬਦਲਦਾ ਰਹਿੰਦਾ ਹੈ। ਬੇਸ਼ੱਕ ਇਸ ਵਿਚ ਅੱਖਾਂ ਵਾਲਿਆਂ ਲਈ ਸਿੱਖਿਆ ਹੈ।
وَاللَّهُ خَلَقَ كُلَّ دَابَّةٍ مِنْ مَاءٍ ۖ فَمِنْهُمْ مَنْ يَمْشِي عَلَىٰ بَطْنِهِ وَمِنْهُمْ مَنْ يَمْشِي عَلَىٰ رِجْلَيْنِ وَمِنْهُمْ مَنْ يَمْشِي عَلَىٰ أَرْبَعٍ ۚ يَخْلُقُ اللَّهُ مَا يَشَاءُ ۚ إِنَّ اللَّهَ عَلَىٰ كُلِّ شَيْءٍ قَدِيرٌ
ਅਤੇ ਅੱਲਾਹ ਨੇ ਹਰੇਕ ਜੀਵਨਧਾਰੀ ਨੂੰ ਪਾਣੀ ਤੋਂ ਪੈਦਾ ਕੀਤਾ, ਫਿਰ ਇਨ੍ਹਾਂ ਵਿਚੋਂ ਕੋਈ ਆਪਣੇ ਪੇਟ ਦੇ ਭਾਰ ਚਲਦਾ ਹੈ। ਅਤੇ ਇਨ੍ਹਾਂ ਵਿਚੋਂ ਕੋਈ ਦੋ ਪੈਰਾਂ ਤੇ ਚਲਦਾ ਹੈ। ਅਤੇ ਇਨ੍ਹਾਂ ਵਿਚੋਂ ਕੋਈ ਚਾਰ ਪੈਰਾਂ ਤੇ ਚਲਦਾ ਹੈ। ਅੱਲਾਹ ਜੋ ਚਾਹੁੰਦਾ ਹੈ ਪੈਦਾ ਕਰਦਾ ਹੈ। ਨਿਰੇਸੰਦੇਹ ਅੱਲਾਹ ਹਰ ਚੀਜ਼ ਦੀ ਸਮਰੱਥਾ ਰਖਦਾ ਹੈ।

Choose other languages: