Quran Apps in many lanuages:

Surah An-Nisa Ayahs #94 Translated in Punjabi

إِلَّا الَّذِينَ يَصِلُونَ إِلَىٰ قَوْمٍ بَيْنَكُمْ وَبَيْنَهُمْ مِيثَاقٌ أَوْ جَاءُوكُمْ حَصِرَتْ صُدُورُهُمْ أَنْ يُقَاتِلُوكُمْ أَوْ يُقَاتِلُوا قَوْمَهُمْ ۚ وَلَوْ شَاءَ اللَّهُ لَسَلَّطَهُمْ عَلَيْكُمْ فَلَقَاتَلُوكُمْ ۚ فَإِنِ اعْتَزَلُوكُمْ فَلَمْ يُقَاتِلُوكُمْ وَأَلْقَوْا إِلَيْكُمُ السَّلَمَ فَمَا جَعَلَ اللَّهُ لَكُمْ عَلَيْهِمْ سَبِيلًا
ਪਰ ਉਹ ਲੋਕ ਜਿਨ੍ਹਾਂ ਦਾ ਸਬੰਧ ਕਿਸੇ ਅਜਿਹੀ ਕੌਮ ਤੋਂ ਹੈ, ਜਿਨ੍ਹਾਂ ਨਾਲ ਤੁਹਾਡਾ ਸਮਝੌਤਾ ਹੈ, ਜਾਂ ਉਹ ਲੋਕ ਜੋ ਤੁਹਾਡੇ ਕੋਲ ਇਸ ਹਾਲਤ ਵਿਚ ਆਉਣ ਕਿ ਉਨ੍ਹਾਂ ਦੇ ਸੀਨੇ ਤੰਗ ਹੋਂ ਰਹੇ ਹਨ ਤੁਹਾਡੇ ਯੁੱਧ ਦੇ ਵੱਲੋਂ ਆਪਣੀ ਕੌਮ ਦੇ ਯੁੱਧ ਨਾਲ। ਜ਼ਰੂਰ ਤੁਹਾਡੇ ਨਾਲ ਲੜਦੇ। ਜੇਕਰ ਉਂਹ ਤੁਹਾਨੂੰ ਛੱਡਣ ਅਤੇ ਤੁਹਾਡੇ ਨਾਲ ਯੁੱਧ ਨਾ ਕਰਨ ਅਤੇ ਤੁਹਾਡੇ ਨਾਲ ਸਮਝੋਂਤੇ ਦੀ ਗੱਲ ਕਰਨ ਤਾਂ ਅੱਲਾਹ ਤੁਹਾਨੂੰ ਵੀ ਉਨ੍ਹਾਂ ਦੇ ਵਿਰੁੱਧ ਕਿਸੇ ਹਮਲੇ ਦੀ ਆਗਿਆ ਨਹੀਂ ਦਿੰਦਾ।
سَتَجِدُونَ آخَرِينَ يُرِيدُونَ أَنْ يَأْمَنُوكُمْ وَيَأْمَنُوا قَوْمَهُمْ كُلَّ مَا رُدُّوا إِلَى الْفِتْنَةِ أُرْكِسُوا فِيهَا ۚ فَإِنْ لَمْ يَعْتَزِلُوكُمْ وَيُلْقُوا إِلَيْكُمُ السَّلَمَ وَيَكُفُّوا أَيْدِيَهُمْ فَخُذُوهُمْ وَاقْتُلُوهُمْ حَيْثُ ثَقِفْتُمُوهُمْ ۚ وَأُولَٰئِكُمْ جَعَلْنَا لَكُمْ عَلَيْهِمْ سُلْطَانًا مُبِينًا
ਦੂਸਰੇ ਕੁਝ ਅਜਿਹੇ ਲੋਕਾਂ ਨੂੰ ਵੀ ਤੁਸੀਂ ਪਾਉਗੇ ਜੋ ਇਹ ਚਾਹੁੰਦੇ ਹਨ ਕਿ ਉਹ ਤੁਹਾਡੇ ਨਾਲ ਵੀ ਸ਼ਾਂਤੀਪੂਰਵਕ ਰਹਿਣ ਅਤੇ ਆਪਣੀ ਕੌਮ ਨਾਲ ਵੀ ਸ਼ਾਂਤੀਪੂਰਵਕ ਰਹਿਣ। ਜਦੋਂ ਕਦੇ ਵੀ ਉਹ ਬੁਰਾ ਮੌਕਾ ਪਾਉਣ ਤਾਂ ਉਹ ਉਸ ਵਿਚ ਕੁੱਦ ਪੈਂਦੇ ਹਨ। ਅਜਿਹੇ ਲੋਕ ਜੇਕਰ ਤੁਹਾਡੇ ਨਾਲ ਇੱਕਠੇ ਨਾ ਰਹਿਣ ਅਤੇ ਤੁਹਾਡੇ ਨਾਲ ਸੁਲ੍ਹਾ-ਸਫਾਈ ਦਾ ਕਿ ਹਾਰ ਨਾ ਰੱਖਣ ਅਤੇ ਆਪਣੇ ਹੱਥ ਨਾ ਰੋਕਣ ਤਾਂ ਤੁਸੀਂ ਜਿੱਥੇ ਕਿਤੇ ਉਨ੍ਹਾਂ ਨੂੰ ਪਾਉ ਉਨ੍ਹਾਂ ਨੂੰ ਮਾਰੋ। ਇਹ ਲੋਕ ਹਨ, ਜਿਨ੍ਹਾਂ ਦੇ ਵਿਰੁੱਧ ਅਸੀਂ ਸਪੱਸ਼ਟ ਤਰਕ ਦਿੱਤਾ ਹੈ।
وَمَا كَانَ لِمُؤْمِنٍ أَنْ يَقْتُلَ مُؤْمِنًا إِلَّا خَطَأً ۚ وَمَنْ قَتَلَ مُؤْمِنًا خَطَأً فَتَحْرِيرُ رَقَبَةٍ مُؤْمِنَةٍ وَدِيَةٌ مُسَلَّمَةٌ إِلَىٰ أَهْلِهِ إِلَّا أَنْ يَصَّدَّقُوا ۚ فَإِنْ كَانَ مِنْ قَوْمٍ عَدُوٍّ لَكُمْ وَهُوَ مُؤْمِنٌ فَتَحْرِيرُ رَقَبَةٍ مُؤْمِنَةٍ ۖ وَإِنْ كَانَ مِنْ قَوْمٍ بَيْنَكُمْ وَبَيْنَهُمْ مِيثَاقٌ فَدِيَةٌ مُسَلَّمَةٌ إِلَىٰ أَهْلِهِ وَتَحْرِيرُ رَقَبَةٍ مُؤْمِنَةٍ ۖ فَمَنْ لَمْ يَجِدْ فَصِيَامُ شَهْرَيْنِ مُتَتَابِعَيْنِ تَوْبَةً مِنَ اللَّهِ ۗ وَكَانَ اللَّهُ عَلِيمًا حَكِيمًا
ਈਮਾਨ ਵਾਲਿਆਂ ਦਾ ਕੰਮ ਨਹੀਂ ਕਿ ਉਹ ਈਮਾਨ ਵਾਲਿਆਂ ਦੀ ਹੱਤਿਆ ਕਰਨ ਪ੍ਰੰਤੂ ਜੇ ਇਹ ਕਿ ਗਲਤੀ ਕਾਰਨ ਅਜਿਹਾ ਹੋ ਜਾਵੇ, ਤਾਂ ਜਿਹੜਾ ਬੰਦਾ ਕਿਸੇ ਈਮਾਨ ਵਾਲੇ ਦੀ ਗਲਤੀ ਨਾਲ ਹੱਤਿਆ ਕਰ ਦੇਵੇ ਤਾਂ ਉਹ ਇਕ ਈਮਾਨ ਵਾਲੇ ਦਾਸ ਨੂੰ ਅਜ਼ਾਦ ਕਰੇ ਅਤੇ ਸ੍ਰਿਤਕ ਦੇ ਵਾਰਿਸਾਂ ਨੂੰ ਖੂਨ ਬਹਾ (ਹੱਤਿਆ ਦਾ ਅਰਥ ਦੰਡ) ਦੇ ਦੇਵੇ ਇਸ ਸ਼ਰਤ ਤੇ ਕਿ ਉਤਰਾ ਅਧਿਕਾਰੀ ਇਸ ਨੂੰ ਮੁਆਫ਼ ਕਰ ਦੇਣ। ਮ੍ਰਿਤਕ, ਜੇਕਰ ਅਜਿਹੀ ਕੌਮ ਵਿਚੋਂ ਸੀ; ਜੋ ਤੁਹਾਡੀ ਦੁਸ਼ਮਣ ਹੈ ਅਤੇ ਉਹ ਖੁਦ ਈਮਾਨ ਵਾਲਾ ਸੀ ਤਾਂ ਉਹ ਇੱਕ ਈਮਾਨ ਵਾਲੇ ਦਾਸ ਨੂੰ ਅਜ਼ਾਦ ਕਰੇ। ਜੇਕਰ ਉਹ ਅਜਿਹੀ ਕੌਮ ਵਿਚੋਂ ਸੀ, ਜਿਸ ਦੀ ਤੁਹਾਡੇ ਨਾਲ ਸੰਧੀ ਹੈ ਤਾਂ ਉਹ ਉਸਦੇ ਸਬੰਧੀਆਂ ਨੂੰ ਖੂਨ ਬਹਾ ਦੇਵੇ ਅਤੇ ਇਕ ਈਮਾਨ ਵਾਲੇ ਨੂੰ ਅਜ਼ਾਦ ਕਰੇ। ਫਿਰ ਜਿਸ ਨੂੰ (ਦਾਸ ਅਜ਼ਾਦ ਕਰਨ ਦੀ ਸਮਰੱਥਾ) ਨਾ ਹੋਵੇ ਤਾਂ ਉਹ ਨਿਰੰਤਰ ਦੌ ਮਹੀਨੇ ਰੋਜ਼ਾ ਰੱਖੇ। ਇਹ ਤੌਬਾ ਹੈ ਅੱਲਾਹ ਦੇ ਵੱਲੋਂ। ਅੱਲਾਹ ਜਾਣਨ ਵਾਲਾ ਬਿਬੇਕਸ਼ੀਲ ਹੈ।
وَمَنْ يَقْتُلْ مُؤْمِنًا مُتَعَمِّدًا فَجَزَاؤُهُ جَهَنَّمُ خَالِدًا فِيهَا وَغَضِبَ اللَّهُ عَلَيْهِ وَلَعَنَهُ وَأَعَدَّ لَهُ عَذَابًا عَظِيمًا
ਜਿਹੜਾ ਬੰਦਾ ਕਿਸੇ ਈਮਾਨ ਵਾਲੇ ਦੀ ਜਾਣ-ਸ਼ੁੱਝ ਕੇ ਹੱਤਿਆ ਕਰੇ ਤਾਂ ਉਸ ਦਾ ਦੰਡ ਨਰਕ ਹੈ, ਜਿਸ ਵਿਚ ਉਹ ਹਮੇਸ਼ਾ ਰਹੇਗਾ ਉਸ ਉੱਪਰ ਅੱਲਾਹ ਦਾ ਕ੍ਰੋਧ ਪ੍ਰਗਟ ਹੋਵੇਗਾ ਅਤੇ ਉਸ ਨੂੰ ਫਟਕਾਰ ਹੈ। ਅੱਲਾਹ ਨੇ ਉਸ ਲਈ ਬੜੀ ਸਜ਼ਾ ਤਿਆਰ ਕਰ ਰੱਖੀ ਹੈ।
يَا أَيُّهَا الَّذِينَ آمَنُوا إِذَا ضَرَبْتُمْ فِي سَبِيلِ اللَّهِ فَتَبَيَّنُوا وَلَا تَقُولُوا لِمَنْ أَلْقَىٰ إِلَيْكُمُ السَّلَامَ لَسْتَ مُؤْمِنًا تَبْتَغُونَ عَرَضَ الْحَيَاةِ الدُّنْيَا فَعِنْدَ اللَّهِ مَغَانِمُ كَثِيرَةٌ ۚ كَذَٰلِكَ كُنْتُمْ مِنْ قَبْلُ فَمَنَّ اللَّهُ عَلَيْكُمْ فَتَبَيَّنُوا ۚ إِنَّ اللَّهَ كَانَ بِمَا تَعْمَلُونَ خَبِيرًا
ਹੇ ਈਮਾਨ ਵਾਲਿਓ! ਜਦੋਂ ਤੁਸੀਂ ਅੱਲਾਹ ਦੇ ਰਾਹ ਵਿਚ ਯਾਤਰਾ ਕਰੋਂ, ਤਾਂ ਚੰਗੀ ਤਰ੍ਹਾਂ ਪਰਖ ਲਿਆ ਕਰੋਂ, ਕਿ ਜਿਹੜਾ ਬੰਦਾ ਤੁਹਾਨੂੰ ਸਲਾਮ ਕਰੇ। ਇਸ ਨੂੰ ਇਹ ਨਾ ਕਹੋ ਕਿ ਤੂੰ ਈਮਾਨ ਵਾਲਾ ਨਹੀਂ। ਤੁਸੀਂ ਸੰਸਾਰਕ ਜੀਵਨ ਦਾ ਸਮਾਨ ਚਾਹੁੰਦੇ ਹੋ ਤਾਂ ਅੱਲਾਹ ਦੇ ਕੋਲ ਬਹੁਤ ਜ਼ਿਆਦਾ ਉੱਤਮ ਵਸਤੂਆਂ ਹਨ। ਤੁਸੀਂ ਵੀ ਪਹਿਲਾਂ ਅਜਿਹੇ ਹੀ ਸੀ, ਫਿਰ ਅੱਲਾਹ ਨੇ ਤੁਹਾਡੇ ਉੱਪਰ ਕਿਰਪਾ ਕੀਤੀ ਇਸ ਲਈ ਜਾਂਚ ਲਿਆ ਕਰੋ। ਕਿਉਂਕਿ ਜੋ ਕੁਝ ਤੁਸੀਂ ਕਰਦੇ ਹੋ ਅੱਲਾਹ ਉਸ ਤੋਂ ਜਾਣੂ ਹੈ।

Choose other languages: