Quran Apps in many lanuages:

Surah An-Nisa Ayahs #97 Translated in Punjabi

وَمَنْ يَقْتُلْ مُؤْمِنًا مُتَعَمِّدًا فَجَزَاؤُهُ جَهَنَّمُ خَالِدًا فِيهَا وَغَضِبَ اللَّهُ عَلَيْهِ وَلَعَنَهُ وَأَعَدَّ لَهُ عَذَابًا عَظِيمًا
ਜਿਹੜਾ ਬੰਦਾ ਕਿਸੇ ਈਮਾਨ ਵਾਲੇ ਦੀ ਜਾਣ-ਸ਼ੁੱਝ ਕੇ ਹੱਤਿਆ ਕਰੇ ਤਾਂ ਉਸ ਦਾ ਦੰਡ ਨਰਕ ਹੈ, ਜਿਸ ਵਿਚ ਉਹ ਹਮੇਸ਼ਾ ਰਹੇਗਾ ਉਸ ਉੱਪਰ ਅੱਲਾਹ ਦਾ ਕ੍ਰੋਧ ਪ੍ਰਗਟ ਹੋਵੇਗਾ ਅਤੇ ਉਸ ਨੂੰ ਫਟਕਾਰ ਹੈ। ਅੱਲਾਹ ਨੇ ਉਸ ਲਈ ਬੜੀ ਸਜ਼ਾ ਤਿਆਰ ਕਰ ਰੱਖੀ ਹੈ।
يَا أَيُّهَا الَّذِينَ آمَنُوا إِذَا ضَرَبْتُمْ فِي سَبِيلِ اللَّهِ فَتَبَيَّنُوا وَلَا تَقُولُوا لِمَنْ أَلْقَىٰ إِلَيْكُمُ السَّلَامَ لَسْتَ مُؤْمِنًا تَبْتَغُونَ عَرَضَ الْحَيَاةِ الدُّنْيَا فَعِنْدَ اللَّهِ مَغَانِمُ كَثِيرَةٌ ۚ كَذَٰلِكَ كُنْتُمْ مِنْ قَبْلُ فَمَنَّ اللَّهُ عَلَيْكُمْ فَتَبَيَّنُوا ۚ إِنَّ اللَّهَ كَانَ بِمَا تَعْمَلُونَ خَبِيرًا
ਹੇ ਈਮਾਨ ਵਾਲਿਓ! ਜਦੋਂ ਤੁਸੀਂ ਅੱਲਾਹ ਦੇ ਰਾਹ ਵਿਚ ਯਾਤਰਾ ਕਰੋਂ, ਤਾਂ ਚੰਗੀ ਤਰ੍ਹਾਂ ਪਰਖ ਲਿਆ ਕਰੋਂ, ਕਿ ਜਿਹੜਾ ਬੰਦਾ ਤੁਹਾਨੂੰ ਸਲਾਮ ਕਰੇ। ਇਸ ਨੂੰ ਇਹ ਨਾ ਕਹੋ ਕਿ ਤੂੰ ਈਮਾਨ ਵਾਲਾ ਨਹੀਂ। ਤੁਸੀਂ ਸੰਸਾਰਕ ਜੀਵਨ ਦਾ ਸਮਾਨ ਚਾਹੁੰਦੇ ਹੋ ਤਾਂ ਅੱਲਾਹ ਦੇ ਕੋਲ ਬਹੁਤ ਜ਼ਿਆਦਾ ਉੱਤਮ ਵਸਤੂਆਂ ਹਨ। ਤੁਸੀਂ ਵੀ ਪਹਿਲਾਂ ਅਜਿਹੇ ਹੀ ਸੀ, ਫਿਰ ਅੱਲਾਹ ਨੇ ਤੁਹਾਡੇ ਉੱਪਰ ਕਿਰਪਾ ਕੀਤੀ ਇਸ ਲਈ ਜਾਂਚ ਲਿਆ ਕਰੋ। ਕਿਉਂਕਿ ਜੋ ਕੁਝ ਤੁਸੀਂ ਕਰਦੇ ਹੋ ਅੱਲਾਹ ਉਸ ਤੋਂ ਜਾਣੂ ਹੈ।
لَا يَسْتَوِي الْقَاعِدُونَ مِنَ الْمُؤْمِنِينَ غَيْرُ أُولِي الضَّرَرِ وَالْمُجَاهِدُونَ فِي سَبِيلِ اللَّهِ بِأَمْوَالِهِمْ وَأَنْفُسِهِمْ ۚ فَضَّلَ اللَّهُ الْمُجَاهِدِينَ بِأَمْوَالِهِمْ وَأَنْفُسِهِمْ عَلَى الْقَاعِدِينَ دَرَجَةً ۚ وَكُلًّا وَعَدَ اللَّهُ الْحُسْنَىٰ ۚ وَفَضَّلَ اللَّهُ الْمُجَاهِدِينَ عَلَى الْقَاعِدِينَ أَجْرًا عَظِيمًا
ਬਰਾਬਰ ਨਹੀਂ ਹੋ ਸਕਦੇ ਸ਼ਿਨਾਂ ਕਾਰਨ ਬੈਠੇ ਰਹਿਣ ਵਾਲੇ ਈਮਾਨ ਵਾਲੇ ਅਤੇ ਉਹ ਈਮਾਨ ਵਾਲੇ ਜਿਹੜੇ ਅੱਲਾਹ ਦੇ ਰਾਹ ਵਿਚ ਆਪਣੇ ਮਾਲ ਅਤੇ ਜਾਨ ਦੇ ਸਹਿਤ ਲੜਨ ਵਾਲੇ ਹਨ। ਜਾਨ ਅਤੇ ਮਾਲ ਦੇ ਸਹਿਤ ਯੁੱਧ ਕਰਨ ਵਾਲਿਆਂ ਦਾ ਦਰਜਾ, ਅੱਲਾਹ ਨੇ ਬੈਠੇ ਰਹਿਣ ਵਾਲਿਆਂ ਦੀ ਤੁਲਨਾ ਵਿਚ ਉਚਾ ਕਰ ਰੱਖਿਆ ਹੈ। ਹਰੇਕ ਨਾਲ ਅੱਲਾਹ ਨੇਕੀ ਦਾ ਵਾਅਦਾ ਕੀਤਾ ਹੈ। ਅੱਲਾਹ ਨੇ ਜਿਹਾਦ ਕਰਨ ਵਾਲਿਆਂ ਨੂੰ ਬੈਠੇ ਰਹਿਣ ਵਾਲਿਆਂ ਨਾਲੋਂ ਫ਼ਲ ਵਿਚ ਵੱਡੀ ਵਡਿਆਈ ਦਿੱਤੀ ਹੈ।
دَرَجَاتٍ مِنْهُ وَمَغْفِرَةً وَرَحْمَةً ۚ وَكَانَ اللَّهُ غَفُورًا رَحِيمًا
ਉਨ੍ਹਾਂ ਲਈ ਅੱਲਾਹ ਦੇ ਵੱਲੋਂ ਵੱਡੇ ਦਰਜੇ ਹਨ ਅਤੇ ਮੁਆਫ਼ੀ ਤੇ ਰਹਿਮਤ ਹੈ। ਅੱਲਾਹ ਮੁਆਫ਼ੀ ਦੇਣ ਵਾਲਾ ਰਹਿਮ ਕਰਨ ਵਾਲਾ ਹੈ।
إِنَّ الَّذِينَ تَوَفَّاهُمُ الْمَلَائِكَةُ ظَالِمِي أَنْفُسِهِمْ قَالُوا فِيمَ كُنْتُمْ ۖ قَالُوا كُنَّا مُسْتَضْعَفِينَ فِي الْأَرْضِ ۚ قَالُوا أَلَمْ تَكُنْ أَرْضُ اللَّهِ وَاسِعَةً فَتُهَاجِرُوا فِيهَا ۚ فَأُولَٰئِكَ مَأْوَاهُمْ جَهَنَّمُ ۖ وَسَاءَتْ مَصِيرًا
ਜਿਹੜੇ ਲੋਕ ਆਪਣਾ ਬੁਰਾ ਕਰ ਰਹੇ ਹਨ ਜਦੋਂ’ ਉਨ੍ਹਾਂ ਦੇ ਪ੍ਰਾਣ ਫ਼ਰਿਸ਼ਤੇ ਕੱਢਣਗੇ ਤਾਂ ਉਨ੍ਹਾਂ ਨੂੰ ਪੁੱਛਣਗੇ ਕਿ ਤੁਸੀਂ ਕਿਸ ਹਾਲਤ ਵਿਚ ਸੀ। ਤਾਂ ਉਹ ਕਹਿਣਗੇ, ਕਿ ਅਸੀਂ ਪ੍ਰਿਥਵੀ ਉੱਪਰ ਸ਼ਕਤੀਹੀਣ ਸੀ। ਫ਼ਰਿਸ਼ਤੇ ਕਹਿਣਗੇ ਕਿ ਕੀ ਅੱਲਾਹ ਦੀ ਜ਼ਮੀਨ ਵੱਡੀ ਨਹੀਂ ਸੀ, ਕਿ ਤੁਸੀਂ ਪ੍ਰਵਾਸ ਕਰਕੇ ਕਿਤੇ ਚਲੇ ਜਾਂਦੇ। ਇਹ ਉਹ ਲੋਕ ਹਨ ਜਿਨ੍ਹਾਂ ਦਾ ਟਿਕਾਣਾ ਨਰਕ ਹੈ ਅਤੇ ਇਹ ਬਹੁਤ ਬ਼ੁਰਾ ਟਿਕਾਣਾ ਹੈ

Choose other languages: