Quran Apps in many lanuages:

Surah An-Nisa Ayahs #57 Translated in Punjabi

أَمْ لَهُمْ نَصِيبٌ مِنَ الْمُلْكِ فَإِذًا لَا يُؤْتُونَ النَّاسَ نَقِيرًا
ਕੀ ਅੱਲਾਹ ਦੀ ਸੱਤਾ ਵਿਚ ਇਨ੍ਹਾਂ ਦਾ ਵੀ ਕੁਝ ਦਖ਼ਲ ਹੈ। ਫਿਰ ਤਾਂ ਇਨ੍ਹਾਂ ਲੋਕਾਂ ਨੂੰ ਇੱਕ ਤਿਲ ਦੇ ਬਰਾਬਰ ਵੀ ਕੁਝ ਨਾ ਦੇਵੋਂ।
أَمْ يَحْسُدُونَ النَّاسَ عَلَىٰ مَا آتَاهُمُ اللَّهُ مِنْ فَضْلِهِ ۖ فَقَدْ آتَيْنَا آلَ إِبْرَاهِيمَ الْكِتَابَ وَالْحِكْمَةَ وَآتَيْنَاهُمْ مُلْكًا عَظِيمًا
ਕੀ ਇਹ ਲੋਕਾਂ ਨਾਲ ਈਰਖਾ ਕਰ ਰਹੇ ਹਨ ਉਹ ਵੀ ਇਸ ਅਧਾਰ ਉੱਪਰ ਕਿ ਅੱਲਾਹ ਨੇ ਉਨ੍ਹਾਂ ਨੂੰ ਆਪਣੀ ਕਿਰਪਾ ਨਾਲ ਦਿੱਤਾ ਹੈ। ਫਿਰ ਜਦੋਂ ਅਸੀਂ ਇਬਰਾਹੀਮ ਦੇ ਅਨੁਯਾਈਆਂ ਨੂੰ ਕਿਤਾਬ ਅਤੇ ਬਿਬੇਕ ਦਿੱਤਾ ਹੈ ਅਤੇ ਅਸੀਂ ਉਨ੍ਹਾਂ ਨੂੰ ਵੱਡਾ ਸਾਮਰਾਜ ਵੀ ਦੇ ਦਿੱਤਾ ਹੈ।
فَمِنْهُمْ مَنْ آمَنَ بِهِ وَمِنْهُمْ مَنْ صَدَّ عَنْهُ ۚ وَكَفَىٰ بِجَهَنَّمَ سَعِيرًا
ਉਨ੍ਹਾਂ ਵਿਚੋ ਕਿਸੇ ਨੇ ਇਸ ਨੂੰ ਮੰਨਿਆ ਅਤੇ ਕਈ ਰੁਕੇ ਰਹੇ, ਅਜਿਹੇ ਲੋਕਾਂ ਲਈ ਨਰਕ ਦੀ ਭਟਕਦੀ ਹੋਈ ਅੱਗ ਕਾਫੀ ਹੈ।
إِنَّ الَّذِينَ كَفَرُوا بِآيَاتِنَا سَوْفَ نُصْلِيهِمْ نَارًا كُلَّمَا نَضِجَتْ جُلُودُهُمْ بَدَّلْنَاهُمْ جُلُودًا غَيْرَهَا لِيَذُوقُوا الْعَذَابَ ۗ إِنَّ اللَّهَ كَانَ عَزِيزًا حَكِيمًا
ਬੇਸ਼ੱਕ ਜਿਹੜੇ ਲੋਕਾਂ ਨੇ ਸਾਡੀਆਂ ਨਿਸ਼ਾਨੀਆਂ ਨੂੰ ਝੂਠਾ ਕਿਹਾ ਉਨ੍ਹਾਂ ਨੂੰ ਅਸੀਂ ਤਿੱਖੀ ਅੱਗ ਵਿਚ ਸੁਟਾਂਗੇ। ਜਦੋਂ’ ਉਨ੍ਹਾਂ ਦੇ ਸਰੀਰ ਦੀ ਚਮੜੀ ਸੜ ਜਾਏਗੀ ਤਾਂ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਚਮੜੀ ਬਦਲ ਕੇ ਦੂਸਰੀ ਦੇ ਦੇਵਾਂਗੇ ਤਾਂ ਕਿ ਉਹ ਸਜ਼ਾ ਭੋਗਦੇ ਰਹਿਣ। ਬੇਸ਼ੱਕ ਅੱਲਾਹ ਸ਼ਕਤੀਸ਼ਾਲੀ ਅਤੇ ਤੱਤਵੇਤਾ ਹੈ।
وَالَّذِينَ آمَنُوا وَعَمِلُوا الصَّالِحَاتِ سَنُدْخِلُهُمْ جَنَّاتٍ تَجْرِي مِنْ تَحْتِهَا الْأَنْهَارُ خَالِدِينَ فِيهَا أَبَدًا ۖ لَهُمْ فِيهَا أَزْوَاجٌ مُطَهَّرَةٌ ۖ وَنُدْخِلُهُمْ ظِلًّا ظَلِيلًا
ਜਿਹੜੇ ਲੋਕ ਈਮਾਨ ਲਿਆਏ ਅਤੇ ਨੇਕ ਕਰਮ ਕੀਤੇ ਉਨ੍ਹਾਂ ਨੂੰ ਅਸੀਂ ਉਨ੍ਹਾਂ ਬਾਗ਼ਾਂ ਵਿਚ ਦਾਖ਼ਿਲਾ ਦੇਵਾਂਗੇ, ਜਿਨ੍ਹਾਂ ਦੇ ਥੱਲੇ ਨਹਿਰਾਂ ਵੱਗਦੀਆਂ ਹੋਣਗੀਆਂ। ਉਂਹ ਉਸ ਵਿਚ ਹਮੇਸ਼ਾ ਰਹਿਣਗੇ। ਉੱਤੇ ਉਨ੍ਹਾਂ ਲਈ ਸੋਹਣੀਆਂ ਪਤਨੀਆਂ ਹੋਣਗੀਆਂ ਅਤੇ ਅਸੀਂ ਉਨ੍ਹਾਂ ਨੂੰ ਉੱਤੇ ਸੰਘਣੀ ਛਾਂ ਵਿਚ ਰਖਾਂਗੇ।

Choose other languages: