Quran Apps in many lanuages:

Surah An-Nisa Ayahs #60 Translated in Punjabi

إِنَّ الَّذِينَ كَفَرُوا بِآيَاتِنَا سَوْفَ نُصْلِيهِمْ نَارًا كُلَّمَا نَضِجَتْ جُلُودُهُمْ بَدَّلْنَاهُمْ جُلُودًا غَيْرَهَا لِيَذُوقُوا الْعَذَابَ ۗ إِنَّ اللَّهَ كَانَ عَزِيزًا حَكِيمًا
ਬੇਸ਼ੱਕ ਜਿਹੜੇ ਲੋਕਾਂ ਨੇ ਸਾਡੀਆਂ ਨਿਸ਼ਾਨੀਆਂ ਨੂੰ ਝੂਠਾ ਕਿਹਾ ਉਨ੍ਹਾਂ ਨੂੰ ਅਸੀਂ ਤਿੱਖੀ ਅੱਗ ਵਿਚ ਸੁਟਾਂਗੇ। ਜਦੋਂ’ ਉਨ੍ਹਾਂ ਦੇ ਸਰੀਰ ਦੀ ਚਮੜੀ ਸੜ ਜਾਏਗੀ ਤਾਂ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਚਮੜੀ ਬਦਲ ਕੇ ਦੂਸਰੀ ਦੇ ਦੇਵਾਂਗੇ ਤਾਂ ਕਿ ਉਹ ਸਜ਼ਾ ਭੋਗਦੇ ਰਹਿਣ। ਬੇਸ਼ੱਕ ਅੱਲਾਹ ਸ਼ਕਤੀਸ਼ਾਲੀ ਅਤੇ ਤੱਤਵੇਤਾ ਹੈ।
وَالَّذِينَ آمَنُوا وَعَمِلُوا الصَّالِحَاتِ سَنُدْخِلُهُمْ جَنَّاتٍ تَجْرِي مِنْ تَحْتِهَا الْأَنْهَارُ خَالِدِينَ فِيهَا أَبَدًا ۖ لَهُمْ فِيهَا أَزْوَاجٌ مُطَهَّرَةٌ ۖ وَنُدْخِلُهُمْ ظِلًّا ظَلِيلًا
ਜਿਹੜੇ ਲੋਕ ਈਮਾਨ ਲਿਆਏ ਅਤੇ ਨੇਕ ਕਰਮ ਕੀਤੇ ਉਨ੍ਹਾਂ ਨੂੰ ਅਸੀਂ ਉਨ੍ਹਾਂ ਬਾਗ਼ਾਂ ਵਿਚ ਦਾਖ਼ਿਲਾ ਦੇਵਾਂਗੇ, ਜਿਨ੍ਹਾਂ ਦੇ ਥੱਲੇ ਨਹਿਰਾਂ ਵੱਗਦੀਆਂ ਹੋਣਗੀਆਂ। ਉਂਹ ਉਸ ਵਿਚ ਹਮੇਸ਼ਾ ਰਹਿਣਗੇ। ਉੱਤੇ ਉਨ੍ਹਾਂ ਲਈ ਸੋਹਣੀਆਂ ਪਤਨੀਆਂ ਹੋਣਗੀਆਂ ਅਤੇ ਅਸੀਂ ਉਨ੍ਹਾਂ ਨੂੰ ਉੱਤੇ ਸੰਘਣੀ ਛਾਂ ਵਿਚ ਰਖਾਂਗੇ।
إِنَّ اللَّهَ يَأْمُرُكُمْ أَنْ تُؤَدُّوا الْأَمَانَاتِ إِلَىٰ أَهْلِهَا وَإِذَا حَكَمْتُمْ بَيْنَ النَّاسِ أَنْ تَحْكُمُوا بِالْعَدْلِ ۚ إِنَّ اللَّهَ نِعِمَّا يَعِظُكُمْ بِهِ ۗ إِنَّ اللَّهَ كَانَ سَمِيعًا بَصِيرًا
ਅੱਲਾਹ ਤੁਹਾਨੂੰ ਹੁਕਮ ਦਿੰਦਾ ਹੈ ਕਿ ਅਮਾਨਤਾਂ ਉਨ੍ਹਾਂ ਦੇ ਹੱਕਦਾਰਾਂ ਕੋਲ ਪਹੁੰਚਾ ਦੇਵੋ। ਜਦੋਂ’ ਲੋਕਾਂ ਵਿਚ ਫੈਸਲਾ ਕਰੋਂ ਤਾਂ ਨਿਆਂ ਦੇ ਨਾਲ ਫੈਸਲਾ ਕਰੋ। ਅੱਲਾਹ ਤੁਹਾਨੂੰ ਚੰਗੀ ਨਸੀਅਤ ਕਰਦਾ ਹੈ। ਬੇਸ਼ੱਕ ਅੱਲਾਹ ਸੁਣਨ ਵਾਲਾ ਅਤੇ ਦੇਖਣ ਵਾਲਾ ਹੈ।
يَا أَيُّهَا الَّذِينَ آمَنُوا أَطِيعُوا اللَّهَ وَأَطِيعُوا الرَّسُولَ وَأُولِي الْأَمْرِ مِنْكُمْ ۖ فَإِنْ تَنَازَعْتُمْ فِي شَيْءٍ فَرُدُّوهُ إِلَى اللَّهِ وَالرَّسُولِ إِنْ كُنْتُمْ تُؤْمِنُونَ بِاللَّهِ وَالْيَوْمِ الْآخِرِ ۚ ذَٰلِكَ خَيْرٌ وَأَحْسَنُ تَأْوِيلًا
ਹੇ ਈਮਾਨ ਵਾਲਿਓ, ਅੱਲਾਹ ਦੇ ਹੁਕਮ ਦਾ ਅਤੇ ਰਸੂਲ ਦੇ ਹੁਕਮ ਦਾ ਪਾਲਣ ਕਰੋ ਆਪਣੇ ਵਿਚੋਂ ਅਧਿਕਾਰ ਪ੍ਰਾਪਤ ਵਿਅਕਤੀ ਦੇ ਹੁਕਮ ਦਾ ਵੀ ਪਾਲਣ ਕਰੋ। ਫਿਰ ਜੇਕਰ ਤੁਹਾਡੇ ਵਿਚ ਕਿਸੇ ਗੱਲ ਦਾ ਮਤਭੇਦ ਹੋ ਜਾਏ ਤਾਂ ਉਸ ਨੂੰ ਅੱਲਾਹ ਅਤੇ ਰਸੂਲ ਦੇ ਵੱਲ ਮੌੜੋ, ਜੇਕਰ ਤੁਸੀਂ ਅੱਲਾਹ ਅਤੇ ਪ੍ਰਲੋਕ ਦੇ ਦਿਨ ਉੱਪਰ ਭਰੋਸਾ ਰੱਖਦੈ ਹੋ। ਇਹ ਚੰਗੀ ਗੱਲ ਹੈ ਅਤੇ ਇਸ ਦਾ ਸਿੱਟਾ ਵੀ ਚੰਗਾ ਹੈ।
أَلَمْ تَرَ إِلَى الَّذِينَ يَزْعُمُونَ أَنَّهُمْ آمَنُوا بِمَا أُنْزِلَ إِلَيْكَ وَمَا أُنْزِلَ مِنْ قَبْلِكَ يُرِيدُونَ أَنْ يَتَحَاكَمُوا إِلَى الطَّاغُوتِ وَقَدْ أُمِرُوا أَنْ يَكْفُرُوا بِهِ وَيُرِيدُ الشَّيْطَانُ أَنْ يُضِلَّهُمْ ضَلَالًا بَعِيدًا
ਕੀ ਤੁਸੀਂ ਉਨ੍ਹਾਂ ਲੋਕਾਂ ਨੂੰ ਨਹੀਂ ਦੇਖਿਆ ਜਿਹੜੇ ਦਾਅਵਾ ਕਰਦੇ ਹਨ ਕਿ ਉਹ ਉਸ ਉੱਪਰ ਈਮਾਨ ਰੱਖਦੇ ਹਨ ਜੋ ਤੁਹਾਡੇ ਵੱਲ ਉਤਾਰਿਆ ਗਿਆ ਹੈ ਅਤੇ ਜਿਹੜਾ ਤੁਹਾਡੇ ਤੋ ਪਹਿਲਾਂ ਉਤਾਰਿਆ ਗਿਆ ਹੈ, ਉਹ ਚਾਹੁੰਦੇ ਹਨ ਕਿ ਮਾਮਲਾ (ਵਾਦ) ਲੈ ਜਾਣ ਸ਼ੈਤਾਨ ਦੀ ਤਰਫ਼, ਹਾਲਾਂਕਿ ਉਨ੍ਹਾਂ ਨੂੰ ਹੁਕਮ ਹੋ ਚੁੱਕਿਆ ਹੈ ਕਿ ਉਹ ਉਸ ਨੂੰ ਨਾ ਮੰਨਣ। ਅਤੇ ਸ਼ੈਤਾਨ ਚਾਹੁੰਦਾ ਹੈ ਕਿ ਉਨ੍ਹਾਂ ਨੂੰ ਗੁੰਮਰਾਹ ਕਰਕੇ ਬਹੁਤ ਦੂਰ ਸੁੱਟ ਦੇਵੇ।

Choose other languages: