Quran Apps in many lanuages:

Surah An-Nisa Ayahs #29 Translated in Punjabi

وَمَنْ لَمْ يَسْتَطِعْ مِنْكُمْ طَوْلًا أَنْ يَنْكِحَ الْمُحْصَنَاتِ الْمُؤْمِنَاتِ فَمِنْ مَا مَلَكَتْ أَيْمَانُكُمْ مِنْ فَتَيَاتِكُمُ الْمُؤْمِنَاتِ ۚ وَاللَّهُ أَعْلَمُ بِإِيمَانِكُمْ ۚ بَعْضُكُمْ مِنْ بَعْضٍ ۚ فَانْكِحُوهُنَّ بِإِذْنِ أَهْلِهِنَّ وَآتُوهُنَّ أُجُورَهُنَّ بِالْمَعْرُوفِ مُحْصَنَاتٍ غَيْرَ مُسَافِحَاتٍ وَلَا مُتَّخِذَاتِ أَخْدَانٍ ۚ فَإِذَا أُحْصِنَّ فَإِنْ أَتَيْنَ بِفَاحِشَةٍ فَعَلَيْهِنَّ نِصْفُ مَا عَلَى الْمُحْصَنَاتِ مِنَ الْعَذَابِ ۚ ذَٰلِكَ لِمَنْ خَشِيَ الْعَنَتَ مِنْكُمْ ۚ وَأَنْ تَصْبِرُوا خَيْرٌ لَكُمْ ۗ وَاللَّهُ غَفُورٌ رَحِيمٌ
ਤੁਹਾਡੇ ਵਿਚੋਂ ਜੋ ਬੰਦਾ ਸਮਰੱਥਾ ਨਾ ਰੱਖਦਾ ਹੋਵੇ ਕਿ ਉਹ ਆਜ਼ਾਦ ਈਮਾਨ ਵਾਲੀਆਂ ਔਰਤਾਂ ਨਾਲ ਨਿਕਾਹ ਕਰ ਸਕੇ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਤੁਹਾਡੀਆਂ ਉਨ੍ਹਾਂ ਦਾਸੀਆਂ ਵਿਚੋਂ ਕਿਸੇ ਦੇ ਨਾਲ ਨਿਕਾਹ ਕਰ ਲਵੇ ਜੋ ਤੁਹਾਡੇ ਅਧਿਕਾਰ ਵਿਚ ਹੋਣ ਅਤੇ ਈਮਾਨ ਵਾਲੀਆਂ ਹੋਣ। ਅੱਲਾਹ ਤੁਹਾਡੇ ਈਮਾਨ ਨੂੰ ਚੰਗੀ ਤਰਾਂ ਜਾਣਦਾ ਹੈ, ਤੁਸੀਂ ਪ੍ਰਸਪਰ ਇੱਕ ਹੋ ਤਾਂ ਉਨ੍ਹਾਂ ਦੇ ਮਾਲਕਾਂ ਦੀ ਆਗਿਆ ਨਾਲ ਉਨ੍ਹਾਂ ਨਾਲ ਨਿਕਾਹ ਕਰ ਲਵੋਂ ਅਤੇ ਸਧਾਰਨ ਨਿਯਮ ਦੇ ਅਨੁਸਾਰ ਉਨ੍ਹਾਂ ਦੇ ਮਹਿਰ ਅਦਾ ਕਰੋ, ਇਸ ਤਰ੍ਹਾਂ ਕਿ ਉਹ ਨਿਕਾਹ ਦੇ ਬੰਧਨ ਵਿਚ ਲਿਆਂਦੀਆਂ ਜਾਣ ਨਾ ਕਿ ਵਿਭਚਾਰ ਕਰਨ ਵਾਲੀਆਂ ਹੋਣ ਅਤੇ ਨਾ ਜੋਰੀ ਛੁਪੇ ਅਯਾਸ਼ੀਆਂ ਕਰਨ। ਫਿਰ ਜਦੋਂ ਉਹ ਨਿਕਾਹ ਦੇ ਬੰਧਨ ਵਿਚ ਆ ਜਾਣ ਅਤੇ ਉਸ ਤੋਂ ਬਾਅਦ ਉਹ ਵਿਭਚਾਰ ਵਿਚ ਲਿਪਤ ਹੋਂ ਜਾਣ ਤਾਂ ਸੁਤੰਤਰ ਔਰਤਾਂ ਦੇ ਲਈ ਜੋ ਸਜ਼ਾ ਹੈ ਉਸ ਦੀ ਅੱਧੀ ਸਜ਼ਾ ਉਨ੍ਹਾਂ ਉੱਪਰ ਹੈ। ਇਹ ਤੁਹਾਡੇ ਵਿਚੋਂ ਉਨ੍ਹਾਂ ਲਈ ਹੈ ਜਿਨ੍ਹਾਂ ਨੂੰ ਬੁਰੇ ਕੰਮਾਂ ਵਿਚ ਪੈਣ ਦਾ ਡਰ ਹੋਵੇ। ਜੇਕਰ ਤੁਸੀਂ ਧੀਰਜ ਨਾਲ ਕੰਮ ਲਵੋ ਤਾਂ ਇਹ ਤੁਹਾਡੇ ਲਈ ਜ਼ਿਆਦਾ ਵਧੀਆ ਹੈ। ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਵਾਲਾ ਹੈ।
يُرِيدُ اللَّهُ لِيُبَيِّنَ لَكُمْ وَيَهْدِيَكُمْ سُنَنَ الَّذِينَ مِنْ قَبْلِكُمْ وَيَتُوبَ عَلَيْكُمْ ۗ وَاللَّهُ عَلِيمٌ حَكِيمٌ
ਅੱਲਾਹ ਚਾਹੁੰਦਾ ਹੈ ਕਿ ਉਹ ਤੁਹਾਡੇ ਲਈ ਬਿਆਨ ਕਰੇ ਅਤੇ ਤੁਹਾਨੂੰ ਉਨ੍ਹਾਂ ਲੋਕਾਂ ਦੇ ਅਦਰਸ਼ਾਂ ਦਾ ਮਾਰਗ ਦਰਸ਼ਨ ਕਰੇ ਜੋ ਤੁਹਾਡੇ ਤੋ ਪਹਿਲਾਂ ਗੁਜ਼ਰ ਚੁੱਕੇ ਹਨ, ਤੁਹਾਡੇ ਉੱਪਰ ਧਿਆਨ ਦੇਵੇ ਅੱਲਾਹ ਜਾਣਨ ਵਾਲਾ ਬਿਬੇਕ ਵਾਲਾ ਹੈ।
وَاللَّهُ يُرِيدُ أَنْ يَتُوبَ عَلَيْكُمْ وَيُرِيدُ الَّذِينَ يَتَّبِعُونَ الشَّهَوَاتِ أَنْ تَمِيلُوا مَيْلًا عَظِيمًا
ਅੱਲਾਹ ਚਾਹੁੰਦਾ ਹੈ ਕਿ ਉਹ ਤੁਹਾਡੇ ਉੱਪਰ ਧਿਆਨ ਦੇਣ ਅਤੇ ਜਿਹੜੇ ਲੋਕ ਆਪਣੀਆਂ ਇਛਾਵਾਂ ਦਾ ਪਾਲਣ ਕਰ ਰਹੇ ਹਨ ਉਹ ਚਾਹੁੰਦੇ ਹਨ ਕਿ ਤੁਸੀਂ ਸ੍ਰੇਸ਼ਟ ਮਾਰਗ ਤੋਂ ਬਹੁਤ ਦੂਰ ਨਿਕਲ ਜਾਉ।
يُرِيدُ اللَّهُ أَنْ يُخَفِّفَ عَنْكُمْ ۚ وَخُلِقَ الْإِنْسَانُ ضَعِيفًا
ਅੱਲਾਹ ਚਾਹੁੰਦਾ ਹੈ ਕਿ ਤੁਹਾਡੇ ਵਿਚੋਂ ਬੋਝ ਨੂੰ ਹਲਕਾ ਕਰੋ। ਅਤੇ ਮਨੁੱਖ ਕਮਜ਼ੋਰ ਪੈਦਾ ਕੀਤਾ ਗਿਆ ਹੈ।
يَا أَيُّهَا الَّذِينَ آمَنُوا لَا تَأْكُلُوا أَمْوَالَكُمْ بَيْنَكُمْ بِالْبَاطِلِ إِلَّا أَنْ تَكُونَ تِجَارَةً عَنْ تَرَاضٍ مِنْكُمْ ۚ وَلَا تَقْتُلُوا أَنْفُسَكُمْ ۚ إِنَّ اللَّهَ كَانَ بِكُمْ رَحِيمًا
ਹੇ ਈਮਾਨ ਵਾਲਿਓ! ਆਪਿਸ ਵਿਚ ਇੱਕ ਦੂਸਰੇ ਦਾ ਧਨ ਨਜਾਇਜ਼ ਰੂਪ ਵਿਚ ਨਾ ਖਾਉ। ਪਰ ਵਾਪਾਰ ਹੋਵੇ ਆਪਸੀ ਸਹਿਮਤੀ ਨਾਲ। ਅਤੇ ਆਪਸ ਵਿਚ ਕਤਲ ਨਾ ਕਰੋ। ਬੇਸ਼ੱਕ ਅੱਲਾਹ ਤੁਹਾਡੇ ਉੱਪਰ ਬਹੁਤ ਰਹਿਮਤ ਕਰਨ ਵਾਲਾ ਹੈ।

Choose other languages: