Quran Apps in many lanuages:

Surah An-Nisa Ayahs #176 Translated in Punjabi

فَأَمَّا الَّذِينَ آمَنُوا وَعَمِلُوا الصَّالِحَاتِ فَيُوَفِّيهِمْ أُجُورَهُمْ وَيَزِيدُهُمْ مِنْ فَضْلِهِ ۖ وَأَمَّا الَّذِينَ اسْتَنْكَفُوا وَاسْتَكْبَرُوا فَيُعَذِّبُهُمْ عَذَابًا أَلِيمًا وَلَا يَجِدُونَ لَهُمْ مِنْ دُونِ اللَّهِ وَلِيًّا وَلَا نَصِيرًا
ਫਿਰ ਜਿਹੜੇ ਲੋਕ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਤਾਂ ਉਨ੍ਹਾਂ ਨੂੰ ਅੱਲਾਹ ਪੂਰਾ ਫ਼ਲ ਦੇਵੇਗਾ ਅਤੇ ਆਪਣੀ ਕਿਰਪਾ ਨਾਲ ਉਨ੍ਹਾਂ ਨੂੰ ਜ਼ਿਆਦਾ ਵੀ ਦੇਵੇਗਾ। ਅਤੇ ਜਿਨ੍ਹਾਂ ਲੋਕਾਂ ਨੇ ਤ੍ਰਿਸਕਾਰ ਕੀਤਾ ਅਤੇ ਹੰਕਾਰ ਕੀਤਾ ਹੋਵੇ ਗਾ ਉਸਨੂੰ ਦਰਦਨਾਕ ਸਜ਼ਾ ਦੇ ’ਗਾ। ਅਤੇ ਉਹ ਅੱਲਾਹ ਦੀ ਤੁਲਨਾ ਵਿਚ ਨਾ ਕਿਸੇ ਨੂੰ ਆਪਣਾ ਮਿੱਤਰ ਦੇਖਣਗੇ ਅਤੇ ਨਾ ਸਹਾਇਕ।
يَا أَيُّهَا النَّاسُ قَدْ جَاءَكُمْ بُرْهَانٌ مِنْ رَبِّكُمْ وَأَنْزَلْنَا إِلَيْكُمْ نُورًا مُبِينًا
ਹੇ ਲੋਕੋ ਤੁਹਾਡੇ ਕੋਲ ਤੁਹਾਡੇ ਰੱਬ ਦੇ ਵੱਲੋਂ ਇੱਕ ਦਲੀਲ ਆ ਚੁੱਕੀ ਹੈ, ਅਤੇ ਅਸੀਂ ਤੁਹਾਡੇ ਉੱਪਰ ਇਕ ਸਪੱਸ਼ਟ ਪ੍ਰਕਾਸ਼ ਉਤਾਰ ਦਿੱਤਾ ਹੈ।
فَأَمَّا الَّذِينَ آمَنُوا بِاللَّهِ وَاعْتَصَمُوا بِهِ فَسَيُدْخِلُهُمْ فِي رَحْمَةٍ مِنْهُ وَفَضْلٍ وَيَهْدِيهِمْ إِلَيْهِ صِرَاطًا مُسْتَقِيمًا
ਇਸ ਲਈ ਜੋ ਲੋਕ ਅੱਲਾਹ ਤੇ ਈਮਾਨ ਲਿਆਏ ਅਤੇ ਉਸ ਨੂੰ ਵਿਸ਼ਵਾਸ਼ ਨਾਲ ਫੜ੍ਹ ਲਿਆ, ਉਨ੍ਹਾਂ ਨੂੰ ਜ਼ਰੂਰ ਅੱਲਾਹ ਆਪਣੀ ਰਹਿਮਤ ਅਤੇ ਕਿਰਪਾ ਨਾਲ (ਜੰਨਤ ਵਿਚ) ਦਾਮਿਲਾ ਬ਼ਖਸ਼ੇਗਾ ਅਤੇ ਉਨ੍ਹਾਂ ਨੂੰ ਆਪਣੇ ਵੱਲ (ਆਉਣ ਵਾਲਾ) ਸਿੱਧਾ ਰਸਤਾ ਦਿਖਾਏਗਾ।
يَسْتَفْتُونَكَ قُلِ اللَّهُ يُفْتِيكُمْ فِي الْكَلَالَةِ ۚ إِنِ امْرُؤٌ هَلَكَ لَيْسَ لَهُ وَلَدٌ وَلَهُ أُخْتٌ فَلَهَا نِصْفُ مَا تَرَكَ ۚ وَهُوَ يَرِثُهَا إِنْ لَمْ يَكُنْ لَهَا وَلَدٌ ۚ فَإِنْ كَانَتَا اثْنَتَيْنِ فَلَهُمَا الثُّلُثَانِ مِمَّا تَرَكَ ۚ وَإِنْ كَانُوا إِخْوَةً رِجَالًا وَنِسَاءً فَلِلذَّكَرِ مِثْلُ حَظِّ الْأُنْثَيَيْنِ ۗ يُبَيِّنُ اللَّهُ لَكُمْ أَنْ تَضِلُّوا ۗ وَاللَّهُ بِكُلِّ شَيْءٍ عَلِيمٌ
ਲੋਕ ਤੁਹਾਡੇ ਤੋਂ ਹੁਕਮ ਪੁੱਛਦੇ ਹਨ। ਕਹਿ ਦੇਵੋ ਕਿ ਅੱਲਾਹ ਤੁਹਾਨੂੰ ਕਲਾਲ (ਉਹ ਮ੍ਰਿਤਕ, ਜਿਸ ਦੇ ਨਾ ਮਾਂ-ਬਾਪ ਜੀਵਤ ਹੋਣ ਅਤੇ ਨਾ ਹੀ ਔਲਾਦ) ਦੇ ਸਬੰਧ ਵਿਚ ਹੁਕਮ ਦਿੰਦਾ ਹੈ। ਜੇਕਰ ਕੋਈ ਬੰਦਾ ਮਰ ਜਾਵੇ ਅਤੇ ਉਸ ਦੇ ਕੋਈ ਔਲਾਦ ਨਾ ਹੋਵੇ ਅਤੇ ਉਸਦੇ ਇੱਕ ਭੈਣ ਹੋਵੇ ਤਾਂ ਉਸ ਲਈ ਉਸ ਦੇ ਛੱਡੇ ਮਾਲ ਦਾ ਅੱਧਾ ਹਿੱਸਾ ਹੈ। ਅਤੇ ਉਹ ਮਰਦ ਉਸ ਭੈਣ ਦੀ (ਜਾਇਦਾਦ) ਦਾ ਵਾਰਿਸ ਹੋਵੇਗਾ। ਜੇਕਰ ਉਸ ਭੈਣ ਦੇ ਵੀ ਕੋਈ ਔਲਾਦ ਨਾ ਹੋਵੇ ਅਤੇ ਜੇਕਰ ਦੋ ਭੈਣਾਂ ਹੋਣ, ਤਾਂ ਉਨ੍ਹਾਂ ਲਈ ਉਨ੍ਹਾਂ ਦੇ ਛੱਡੇ ਹੋਏ ਮਾਲ ਦਾ ਦੋ ਤਿਹਾਈ ਹੋਵੇਗਾ। ਅਤੇ ਜੇਕਰ ਕਈ ਭੈਣ ਭਰਾ, ਮਰਦ ਔਰਤਾਂ ਹੋਣ ਤਾਂ ਇੱਕ ਮਰਦ ਦੇ ਲਈ ਦੋ ਔਰਤਾਂ ਦਾ ਹਿੱਸਾ ਬਰਾਬਰ ਹੈ। ਅੱਲਾਹ ਤੁਹਾਡੇ ਲਈ ਬਿਆਨ ਕਰਦਾ ਹੈ, ਤਾਂ ਕਿ ਤੁਸੀਂ ਨਾ ਭਟਕੋ। ਅਤੇ ਅੱਲਾਹ ਹਰ ਚੀਜ਼ ਨੂੰ ਜਾਣਨ ਵਾਲਾ ਹੈ।

Choose other languages: