Quran Apps in many lanuages:

Surah An-Nisa Ayahs #137 Translated in Punjabi

إِنْ يَشَأْ يُذْهِبْكُمْ أَيُّهَا النَّاسُ وَيَأْتِ بِآخَرِينَ ۚ وَكَانَ اللَّهُ عَلَىٰ ذَٰلِكَ قَدِيرًا
ਜੇਕਰ ਉਹ ਚਾਹੇ ਤਾਂ ਤੁਹਾਨੂੰ ਸਭ ਨੂੰ ਲੈ ਜਾਏ। ਹੇ ਲੋਕੋ! (ਤੁਹਾਡੀ ਜਗ੍ਹਾ) ਹੋਰ ਦੂਸਰਿਆਂ (ਲੋਕਾਂ) ਨੂੰ ਲੈ ਆਏ। ਅੱਲਾਹ ਇਸ ਦੀ ਸਮੱਰਥਾ ਰੱਖਦਾ ਹੈ।
مَنْ كَانَ يُرِيدُ ثَوَابَ الدُّنْيَا فَعِنْدَ اللَّهِ ثَوَابُ الدُّنْيَا وَالْآخِرَةِ ۚ وَكَانَ اللَّهُ سَمِيعًا بَصِيرًا
ਜੋ ਬੰਦਾ ਸੰਸਾਰਿਕ ਪੁੰਨ ਚਾਹੁੰਦਾ ਹੈ ਤਾਂ ਅੱਲਾਹ ਦੇ ਪਾਸ ਸੰਸਾਰਿਕ ਪੁੰਨ ਵੀ ਹੈ ਅਤੇ ਪ੍ਰਲੋਕ ਦਾ ਪੁੰਨ ਵੀ ਹੈ। ਅੱਲਾਹ ਸੁਣਨ ਵਾਲਾ ਦੇਖਣ ਵਾਲਾ ਹੈ।
يَا أَيُّهَا الَّذِينَ آمَنُوا كُونُوا قَوَّامِينَ بِالْقِسْطِ شُهَدَاءَ لِلَّهِ وَلَوْ عَلَىٰ أَنْفُسِكُمْ أَوِ الْوَالِدَيْنِ وَالْأَقْرَبِينَ ۚ إِنْ يَكُنْ غَنِيًّا أَوْ فَقِيرًا فَاللَّهُ أَوْلَىٰ بِهِمَا ۖ فَلَا تَتَّبِعُوا الْهَوَىٰ أَنْ تَعْدِلُوا ۚ وَإِنْ تَلْوُوا أَوْ تُعْرِضُوا فَإِنَّ اللَّهَ كَانَ بِمَا تَعْمَلُونَ خَبِيرًا
ਹੇ ਈਮਾਨ ਵਾਲਿਓ! ਇਨਸਾਫ ਉੱਤੇ ਚੰਗੀ ਅਡੋਲ ਰਹਿਣ ਵਾਲੇ ਅਤੇ ਅੱਲਾਹ ਦੇ ਲਈ ਗਵਾਹੀ ਦੇਣ ਵਾਲੇ ਬਣੋ। ਚਾਹੇ ਉਹ ਤੁਹਾਡੇ, ਤੁਹਾਡੇ ਮਾਤਾ- ਪਿਤਾ ਜਾਂ ਰਿਸ਼ਤੇਦਾਰਾਂ ਦੇ ਵਿਰੁੱਧ (ਹੀ ਕਿਉਂ ਨਾ) ਹੋਵੇ। ਜੇਕਰ ਕੋਈ ਧਨਵਾਨ ਜਾਂ ਨਿਰਧਨ ਹੈ, ਤਾਂ ਅੱਲਾਹ ਤੁਹਾਡੇ ਤੋਂ ਜ਼ਿਆਦਾ ਦੋਵਾਂ ਦਾ ਹਿਤੈਸ਼ੀ ਹੈ। ਇਸ ਲਈ ਤੁਸੀਂ ਇਛਾਵਾਂ ਦਾ ਪਾਲਣ ਨਾ ਕਰੋ, ਕਿ ਇਨਸਾਫ ਤੋਂ ਹੱਟ ਜਾਵੋ। ਜੇਕਰ ਤੁਸੀਂ ਹੇਰ ਫੇਰ ਕਰੋਗੇ ਜਾਂ ਆਪਣਾ ਪੱਖ ਬਚਾਉਗੇ ਤਾਂ ਜੋ ਕੁਝ ਤੁਸੀਂ ਕਰ ਰਹੇ ਹੋ, ਅੱਲਾਹ ਉਸ ਤੋ ਜਾਣੂ ਹੈ।
يَا أَيُّهَا الَّذِينَ آمَنُوا آمِنُوا بِاللَّهِ وَرَسُولِهِ وَالْكِتَابِ الَّذِي نَزَّلَ عَلَىٰ رَسُولِهِ وَالْكِتَابِ الَّذِي أَنْزَلَ مِنْ قَبْلُ ۚ وَمَنْ يَكْفُرْ بِاللَّهِ وَمَلَائِكَتِهِ وَكُتُبِهِ وَرُسُلِهِ وَالْيَوْمِ الْآخِرِ فَقَدْ ضَلَّ ضَلَالًا بَعِيدًا
ਹੇ ਈਮਾਨ ਵਾਲਿਓ! ਅੱਲਾਹ, ਉਸ ਦੇ ਰਸੂਲ ਅਤੇ ਉਸ ਕਿਤਾਬ ਉੱਤੇ ਈਮਾਨ ਲਿਆਉ। ਜੋ ਅੱਲਾਹ ਨੇ ਆਪਣੇ ਰਸੂਲ ਉੱਪਰ ਉਤਾਰੀ ਅਤੇ ਜਿਹੜੀਆਂ ਕਿਤਾਬਾਂ ਇਸ ਤੋਂ ਪਹਿਲਾ ਉਤਾਰੀਆਂ ਉਨ੍ਹਾਂ ਉੱਪਰ ਈਮਾਨ ਲਿਆਉ। ਜਿਹੜਾ ਬੰਦਾ ਅੱਲਾਹ, ਉਸ ਦੇ ਫ਼ਰਿਸ਼ਤਿਆਂ, ਉਸ ਦੀਆਂ ਕਿਤਾਬਾਂ ਅਤੇ ਰਸੂਲ ਤੋਂ ਅਤੇ ਆਖ਼ਿਰਤ ਦੇ ਦਿਨ ਦਾ ਇਨਕਾਰੀ ਹੋਵੇ ਤਾਂ ਉਹ ਪ੍ਰਲੋਕ ਦੇ ਦਿਨ ਭਟਕ ਕੇ ਦੂਰ ਜਾ ਪਿਆ।
إِنَّ الَّذِينَ آمَنُوا ثُمَّ كَفَرُوا ثُمَّ آمَنُوا ثُمَّ كَفَرُوا ثُمَّ ازْدَادُوا كُفْرًا لَمْ يَكُنِ اللَّهُ لِيَغْفِرَ لَهُمْ وَلَا لِيَهْدِيَهُمْ سَبِيلًا
ਬੇਸ਼ੱਕ ਜਿਹੜੇ ਲੋਕ ਈਮਾਨ ਲਿਆਏ ਅਤੇ ਫਿਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ, ਫਿਰ ਈਮਾਨ ਲਿਆਏ ਅਤੇ ਫਿਰ ਇਨਕਾਰ ਕਰ ਦਿੱਤਾ ਤਾਂ ਅੱਲਾਹ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰੇਗਾ ਨਾ ਉਨ੍ਹਾਂ ਦਾ ਮਾਰਗ ਦਰਸ਼ਨ ਕਰੇਗਾ।

Choose other languages: