Quran Apps in many lanuages:

Surah An-Nisa Ayahs #140 Translated in Punjabi

يَا أَيُّهَا الَّذِينَ آمَنُوا آمِنُوا بِاللَّهِ وَرَسُولِهِ وَالْكِتَابِ الَّذِي نَزَّلَ عَلَىٰ رَسُولِهِ وَالْكِتَابِ الَّذِي أَنْزَلَ مِنْ قَبْلُ ۚ وَمَنْ يَكْفُرْ بِاللَّهِ وَمَلَائِكَتِهِ وَكُتُبِهِ وَرُسُلِهِ وَالْيَوْمِ الْآخِرِ فَقَدْ ضَلَّ ضَلَالًا بَعِيدًا
ਹੇ ਈਮਾਨ ਵਾਲਿਓ! ਅੱਲਾਹ, ਉਸ ਦੇ ਰਸੂਲ ਅਤੇ ਉਸ ਕਿਤਾਬ ਉੱਤੇ ਈਮਾਨ ਲਿਆਉ। ਜੋ ਅੱਲਾਹ ਨੇ ਆਪਣੇ ਰਸੂਲ ਉੱਪਰ ਉਤਾਰੀ ਅਤੇ ਜਿਹੜੀਆਂ ਕਿਤਾਬਾਂ ਇਸ ਤੋਂ ਪਹਿਲਾ ਉਤਾਰੀਆਂ ਉਨ੍ਹਾਂ ਉੱਪਰ ਈਮਾਨ ਲਿਆਉ। ਜਿਹੜਾ ਬੰਦਾ ਅੱਲਾਹ, ਉਸ ਦੇ ਫ਼ਰਿਸ਼ਤਿਆਂ, ਉਸ ਦੀਆਂ ਕਿਤਾਬਾਂ ਅਤੇ ਰਸੂਲ ਤੋਂ ਅਤੇ ਆਖ਼ਿਰਤ ਦੇ ਦਿਨ ਦਾ ਇਨਕਾਰੀ ਹੋਵੇ ਤਾਂ ਉਹ ਪ੍ਰਲੋਕ ਦੇ ਦਿਨ ਭਟਕ ਕੇ ਦੂਰ ਜਾ ਪਿਆ।
إِنَّ الَّذِينَ آمَنُوا ثُمَّ كَفَرُوا ثُمَّ آمَنُوا ثُمَّ كَفَرُوا ثُمَّ ازْدَادُوا كُفْرًا لَمْ يَكُنِ اللَّهُ لِيَغْفِرَ لَهُمْ وَلَا لِيَهْدِيَهُمْ سَبِيلًا
ਬੇਸ਼ੱਕ ਜਿਹੜੇ ਲੋਕ ਈਮਾਨ ਲਿਆਏ ਅਤੇ ਫਿਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ, ਫਿਰ ਈਮਾਨ ਲਿਆਏ ਅਤੇ ਫਿਰ ਇਨਕਾਰ ਕਰ ਦਿੱਤਾ ਤਾਂ ਅੱਲਾਹ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰੇਗਾ ਨਾ ਉਨ੍ਹਾਂ ਦਾ ਮਾਰਗ ਦਰਸ਼ਨ ਕਰੇਗਾ।
بَشِّرِ الْمُنَافِقِينَ بِأَنَّ لَهُمْ عَذَابًا أَلِيمًا
ਕਪਣੀ ਸੁਭਾਅ ਵਾਲਿਆ ਨੂੰ ਖੁਸ਼ਖਬਰੀ ਦੇ ਦੇਵੋ ਕਿ ਉਨ੍ਹਾਂ ਲਈ ਦੁਖਦਾਈ ਸਜ਼ਾ ਤਿਆਰ ਹੈ।
الَّذِينَ يَتَّخِذُونَ الْكَافِرِينَ أَوْلِيَاءَ مِنْ دُونِ الْمُؤْمِنِينَ ۚ أَيَبْتَغُونَ عِنْدَهُمُ الْعِزَّةَ فَإِنَّ الْعِزَّةَ لِلَّهِ جَمِيعًا
ਉਹ ਲੋਕ ਜਿਹੜੇ ਈਮਾਨ ਲਿਆਂ ਨੂੰ ਛੱਡ ਕੇ ਇਨਕਾਰ ਕਰਨ ਵਾਲਿਆਂ ਨੂੰ ਮਿੱਤਰ ਬਣਾਉਂਦੇ ਹਨ, ਕੀ ਉਹ ਉਨ੍ਹਾਂ ਦੀਆਂ ਨਜ਼ਰਾਂ ਵਿਚ ਇੱਜ਼ਤ ਭਾਲਦੇ ਹਨ?ਇੱਜ਼ਤ ਤਾਂ ਸਾਰੀ ਅੱਲਾਹ ਲਈ ਹੈ।
وَقَدْ نَزَّلَ عَلَيْكُمْ فِي الْكِتَابِ أَنْ إِذَا سَمِعْتُمْ آيَاتِ اللَّهِ يُكْفَرُ بِهَا وَيُسْتَهْزَأُ بِهَا فَلَا تَقْعُدُوا مَعَهُمْ حَتَّىٰ يَخُوضُوا فِي حَدِيثٍ غَيْرِهِ ۚ إِنَّكُمْ إِذًا مِثْلُهُمْ ۗ إِنَّ اللَّهَ جَامِعُ الْمُنَافِقِينَ وَالْكَافِرِينَ فِي جَهَنَّمَ جَمِيعًا
ਅੱਲਾਹ ਆਪਣੀ ਕਿਤਾਬ ਵਿਚੋਂ ਤੁਹਾਨੂੰ ਇਹ ਆਦੇਸ਼ ਦੇ ਚੁੱਕਿਆ ਹੈ, ਕਿ ਜਦੋਂ’ ਤੁਸੀਂ ਸੁਣੋ ਕਿ ਅੱਲਾਹ ਦੀਆਂ ਆਇਤਾਂ ਨੂੰ ਝੁਠਲਾਇਆ ਜਾ ਰਿਹਾ ਹੈ। ਅਤੇ ਉਨ੍ਹਾਂ ਦਾ ਮਖੌਲ ਉਡਾਇਆ ਜਾ ਰਿਹਾ ਹੈ, ਤਾਂ ਤੁਸੀਂ ਉਨ੍ਹਾਂ ਦੇ ਨਾਲ ਨਾ ਬੈਠੋ। ਉਨ੍ਹਾਂ ਚਿਰ, ਜਿਨ੍ਹਾਂ ਚਿਰ ਉਹ ਹੋਰ ਗੱਲਾਂ ਨਾ ਕਰਨ ਲੱਗ ਜਾਣ। ਨਹੀਂ’ ਤਾਂ ਤੁਸੀਂ ਵੀ ਉਨ੍ਹਾਂ ਵਾਂਗ ਹੋ ਜਾਵੌਗੇ। ਅੱਲਾਹ ਕਪਟੀਆਂ ਅਤੇ ਅਵੱਗਿਆਕਾਰੀਆਂ ਨੂੰ ਨਰਕ ਵਿਚ ਇੱਕ ਜਗ੍ਹਾ ਇਕੱਠਾ ਕਰਨ ਵਾਲਾ ਹੈ।

Choose other languages: