Quran Apps in many lanuages:

Surah An-Nisa Ayahs #107 Translated in Punjabi

فَإِذَا قَضَيْتُمُ الصَّلَاةَ فَاذْكُرُوا اللَّهَ قِيَامًا وَقُعُودًا وَعَلَىٰ جُنُوبِكُمْ ۚ فَإِذَا اطْمَأْنَنْتُمْ فَأَقِيمُوا الصَّلَاةَ ۚ إِنَّ الصَّلَاةَ كَانَتْ عَلَى الْمُؤْمِنِينَ كِتَابًا مَوْقُوتًا
ਜਦੋਂ ਤੁਸੀਂ ਨਮਾਜ਼ ਪੜ੍ਹ ਲਵੋ ਤਾਂ ਖੜ੍ਹੇ, ਬੈਠੇ ਅਤੇ ਲੰਮੇ ਪਏ ਅੱਲਾਹ ਨੂੰ ਯਾਦ ਕਰੋ। ਫਿਰ ਜਦੋਂ ਆਮ ਹਾਲਾਤ ਹੋ ਜਾਣ ਤਾਂ ਨਿਯਮ ਅਨੁਸਾਰ ਨਮਾਜ਼ ਪੜੋ। ਬੇਸ਼ੱਕ ਨਮਾਜ਼, ਈਮਾਨ ਵਾਲਿਆਂ ਉੱਪਰ ਰੋਜ਼ ਸਮੇਂ ਦੇ ਨਾਲ ਜ਼ਰੂਰੀ ਹੈ।
وَلَا تَهِنُوا فِي ابْتِغَاءِ الْقَوْمِ ۖ إِنْ تَكُونُوا تَأْلَمُونَ فَإِنَّهُمْ يَأْلَمُونَ كَمَا تَأْلَمُونَ ۖ وَتَرْجُونَ مِنَ اللَّهِ مَا لَا يَرْجُونَ ۗ وَكَانَ اللَّهُ عَلِيمًا حَكِيمًا
ਅਤੇ ਕੌਮ ਦਾ ਪਿੱਛਾ ਕਰਨ ਵਾਲਿਆਂ ਤੋਂ ਹਿੰਮਤ ਨਾ ਹਾਰੋ। ਜੇਕਰ ਤੁਸੀਂ ਦੁੱਖ ਉਠਾਉਂਦੇ ਹੋ, ਤਾਂ ਉਹ ਵੀ ਤੁਹਾਡੀ ਤਰ੍ਹਾਂ ਦੁਖ ਉਠਾਉਂਦੇ ਹਨ। ਤੁਸੀਂ ਅੱਲਾਹ ਤੋਂ ਉਹ ਆਸ ਰੱਖਦੇ ਹੋ ਜੋ ਆਸ ਉਹ ਨਹੀ’ ਰੱਖਦੇ। ਅੱਲਾਹ ਜਾਣਨ ਵਾਲਾ ਬਿਬੇਕ ਵਾਲਾ ਹੈ।
إِنَّا أَنْزَلْنَا إِلَيْكَ الْكِتَابَ بِالْحَقِّ لِتَحْكُمَ بَيْنَ النَّاسِ بِمَا أَرَاكَ اللَّهُ ۚ وَلَا تَكُنْ لِلْخَائِنِينَ خَصِيمًا
ਬੇਸ਼ੱਕ ਅਸੀਂ ਇਹ ਕਿਤਾਬ ਤੁਹਾਡੇ ਵੱਲ ਹੱਕ (ਸਤਿ) ਨਾਲ ਉਤਾਰੀ ਹੈ ਤਾਂ ਕਿ ਤੁਸੀਂ ਲੋਕਾਂ ਦੇ ਵਿਚ ਉਸ ਦੇ ਅਨੁਸਾਰ ਫੈਸਲਾ ਕਰੋ ਜੋ ਅੱਲਾਹ ਨੇ ਤੁਹਾਨੂੰ ਦਿਖਾਇਆ ਹੈ। ਵਿਸ਼ਵਾਸ਼ਘਾਤ ਕਰਨ ਵਾਲੇ ਲੋਕਾਂ ਦੇ ਵਲੋਂ ਝਗੜਣ ਵਾਲੇ ਨਾ ਬਣੋ।
وَاسْتَغْفِرِ اللَّهَ ۖ إِنَّ اللَّهَ كَانَ غَفُورًا رَحِيمًا
ਅੱਲਾਹ ਤੋਂ ਮੁਆਫੀ ਮੰਗੋ ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਰਹਿਮ ਕਰਨ ਵਾਲਾ ਹੈ।
وَلَا تُجَادِلْ عَنِ الَّذِينَ يَخْتَانُونَ أَنْفُسَهُمْ ۚ إِنَّ اللَّهَ لَا يُحِبُّ مَنْ كَانَ خَوَّانًا أَثِيمًا
ਤੁਸੀਂ ਉਨ੍ਹਾਂ ਲੋਕਾਂ ਦੇ ਵੱਲੋਂ ਨਾ ਝਗੜੋ ਜਿਹੜੇ ਆਪਣੇ ਆਪ ਨਾਲ ਵਿਸ਼ਵਾਸ਼ਘਾਤ ਕਰ ਰਹੇ ਹਨ। ਅਤੇ ਅੱਲਾਹ ਅਜਿਹੇ ਬੰਦਿਆਂ ਨੂੰ ਪਸੰਦ ਨਹੀਂ ਕਰਦਾ ਜਿਹੜੇ ਵਿਸ਼ਵਾਸ਼ਪਾਤ ਕਰਨ ਵਾਲੇ ਪਾਪੀ ਹੋਣ।

Choose other languages: