Quran Apps in many lanuages:

Surah Al-Maeda Ayahs #82 Translated in Punjabi

لُعِنَ الَّذِينَ كَفَرُوا مِنْ بَنِي إِسْرَائِيلَ عَلَىٰ لِسَانِ دَاوُودَ وَعِيسَى ابْنِ مَرْيَمَ ۚ ذَٰلِكَ بِمَا عَصَوْا وَكَانُوا يَعْتَدُونَ
ਇਸਰਾਇਲ ਦੀ ਸੰਤਾਨ ਵਿਚੋਂ’ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਉਨ੍ਹਾਂ ਨੂੰ ਦਾਊਦ ਅਤੇ ਮਰੀਅਮ ਦੇ ਬੇਟੇ ਈਸਾ ਦੇ ਸ਼ਬਦਾਂ ਵਿਚ ਲਾਹਣਤ ਪਾਈ ਗਈ। ਇਸ ਲਈ ਕਿ ਉਨ੍ਹਾਂ ਨੇ ਇਨਕਾਰ ਕੀਤਾ ਅਤੇ ਉਹ ਹੱਦਾਂ ਤੋਂ ਅੱਗੇ ਵੱਧ ਜਾਂਦੇ ਸੀ।
كَانُوا لَا يَتَنَاهَوْنَ عَنْ مُنْكَرٍ فَعَلُوهُ ۚ لَبِئْسَ مَا كَانُوا يَفْعَلُونَ
ਉਹ ਇੱਕ ਦੂਸਰੇ ਨੂੰ ਰੋਕਦੇ ਨਹੀਂ ਸੀ। ਬੁਰਾਈ ਤੋਂ ਜੋ ਉਹ ਕਰਦੇ ਸੀ, ਉਹ ਬਹੁਤ ਮਾੜਾ ਕੰਮ ਸੀ
تَرَىٰ كَثِيرًا مِنْهُمْ يَتَوَلَّوْنَ الَّذِينَ كَفَرُوا ۚ لَبِئْسَ مَا قَدَّمَتْ لَهُمْ أَنْفُسُهُمْ أَنْ سَخِطَ اللَّهُ عَلَيْهِمْ وَفِي الْعَذَابِ هُمْ خَالِدُونَ
ਤੁਸੀਂ ਉਨ੍ਹਾਂ ਵਿਚੋਂ ਬਹੁਤ ਸਾਰੇ ਬੰਦੇ ਦੇਖੋਗੇ ਜਿਹੜੇ ਇਨਕਾਰ ਕਰਨ ਵਾਲਿਆਂ ਨਾਲ ਦੋਸਤੀ ਰੱਖਦੇ ਸੀ। ਕਿਹੋ ਜਿਹੀ ਬੁਰੀ ਚੀਜ਼ ਹੈ ਜਿਹੜੀ ਉਨ੍ਹਾਂ ਨੇ ਆਪਣੇ ਲਈ ਅੱਗੇ ਭੇਜੀ। ਉਨ੍ਹਾਂ ਉੱਪਰ ਅੱਲਾਹ ਦਾ ਕਰੋਧ ਭੜਕਿਆ ਅਤੇ ਉਹ ਹਮੇਸ਼ਾ ਹੀ ਪੀੜ ਵਿਚ ਫਸੇ ਰਹਿਣਗੇ।
وَلَوْ كَانُوا يُؤْمِنُونَ بِاللَّهِ وَالنَّبِيِّ وَمَا أُنْزِلَ إِلَيْهِ مَا اتَّخَذُوهُمْ أَوْلِيَاءَ وَلَٰكِنَّ كَثِيرًا مِنْهُمْ فَاسِقُونَ
ਜੇਕਰ ਉਹ ਈਮਾਨ ਰੱਖਣ ਵਾਲੇ ਹੁੰਦੇ ਤਾਂ ਅੱਲਾਹ ਉੱਪਰ ਅਤੇ ਰਸੂਲ ਉੱਪਰ ਅਤੇ ਉਸ ਉੱਪਰ ਜਿਹੜਾ ਉਨ੍ਹਾਂ ਲਈ ਉਤਾਰਿਆ ਗਿਆ ਹੈ ਤਾਂ ਉਹ ਕਦੇ ਵੀ ਇਨਕਾਰੀਆਂ ਨੂੰ ਆਪਣੇ ਦੋਸਤ ਨਾ ਬਣਾਉਂਦੇ। ਪਰੰਤੂ ਉਨ੍ਹਾਂ ਵਿਚੋਂ ਜ਼ਿਆਦਾਤਰ ਇਨਕਾਰੀ ਹੀ ਸਨ।
لَتَجِدَنَّ أَشَدَّ النَّاسِ عَدَاوَةً لِلَّذِينَ آمَنُوا الْيَهُودَ وَالَّذِينَ أَشْرَكُوا ۖ وَلَتَجِدَنَّ أَقْرَبَهُمْ مَوَدَّةً لِلَّذِينَ آمَنُوا الَّذِينَ قَالُوا إِنَّا نَصَارَىٰ ۚ ذَٰلِكَ بِأَنَّ مِنْهُمْ قِسِّيسِينَ وَرُهْبَانًا وَأَنَّهُمْ لَا يَسْتَكْبِرُونَ
ਈਮਾਨ ਵਾਲਿਆਂ ਨਾਲ ਦੁਸ਼ਮਣੀ ਵਿਚ ਤੁਸੀਂ ਸਭ ਤੋਂ ਵੱਧ ਯਹੂਦੀਆਂ ਅਤੇ ਬਹੂ-ਦੇਵਵਾਦੀਆਂ ਨੂੰ ਪਾਉਗੇ। ਅਤੇ ਈਮਾਨ ਵਾਲਿਆਂ ਨਾਲ ਦੋਸਤੀ ਵਿਚ ਤੁਸੀਂ ਸਭ ਤੋਂ ਜ਼ਿਆਦਾ ਉਨ੍ਹਾਂ ਲੋਕਾਂ ਨੂੰ ਪਾਉਗੇ, ਜਿਹੜੇ ਆਪਣੇ ਆਪ ਨੂੰ ਨਸਾਰਾ (ਈਸਾਈ) ਕਹਿੰਦੇ ਹਨ। ਇਹ ਇਸ ਲਈ ਕਿ ਉਨ੍ਹਾਂ ਵਿਚ ਵਿਦਵਾਨ ਅਤੇ ਰਾਹਿਬ (ਸਾਧੂ ਸੰਤ) ਬਹੁਤ ਹਨ। ਇਸ ਲਈ ਕਿ ਉਹ ਹੰਕਾਰ ਵੀ ਨਹੀਂ ਕਰਦੇ।

Choose other languages: