Quran Apps in many lanuages:

Surah Al-Maeda Ayahs #85 Translated in Punjabi

وَلَوْ كَانُوا يُؤْمِنُونَ بِاللَّهِ وَالنَّبِيِّ وَمَا أُنْزِلَ إِلَيْهِ مَا اتَّخَذُوهُمْ أَوْلِيَاءَ وَلَٰكِنَّ كَثِيرًا مِنْهُمْ فَاسِقُونَ
ਜੇਕਰ ਉਹ ਈਮਾਨ ਰੱਖਣ ਵਾਲੇ ਹੁੰਦੇ ਤਾਂ ਅੱਲਾਹ ਉੱਪਰ ਅਤੇ ਰਸੂਲ ਉੱਪਰ ਅਤੇ ਉਸ ਉੱਪਰ ਜਿਹੜਾ ਉਨ੍ਹਾਂ ਲਈ ਉਤਾਰਿਆ ਗਿਆ ਹੈ ਤਾਂ ਉਹ ਕਦੇ ਵੀ ਇਨਕਾਰੀਆਂ ਨੂੰ ਆਪਣੇ ਦੋਸਤ ਨਾ ਬਣਾਉਂਦੇ। ਪਰੰਤੂ ਉਨ੍ਹਾਂ ਵਿਚੋਂ ਜ਼ਿਆਦਾਤਰ ਇਨਕਾਰੀ ਹੀ ਸਨ।
لَتَجِدَنَّ أَشَدَّ النَّاسِ عَدَاوَةً لِلَّذِينَ آمَنُوا الْيَهُودَ وَالَّذِينَ أَشْرَكُوا ۖ وَلَتَجِدَنَّ أَقْرَبَهُمْ مَوَدَّةً لِلَّذِينَ آمَنُوا الَّذِينَ قَالُوا إِنَّا نَصَارَىٰ ۚ ذَٰلِكَ بِأَنَّ مِنْهُمْ قِسِّيسِينَ وَرُهْبَانًا وَأَنَّهُمْ لَا يَسْتَكْبِرُونَ
ਈਮਾਨ ਵਾਲਿਆਂ ਨਾਲ ਦੁਸ਼ਮਣੀ ਵਿਚ ਤੁਸੀਂ ਸਭ ਤੋਂ ਵੱਧ ਯਹੂਦੀਆਂ ਅਤੇ ਬਹੂ-ਦੇਵਵਾਦੀਆਂ ਨੂੰ ਪਾਉਗੇ। ਅਤੇ ਈਮਾਨ ਵਾਲਿਆਂ ਨਾਲ ਦੋਸਤੀ ਵਿਚ ਤੁਸੀਂ ਸਭ ਤੋਂ ਜ਼ਿਆਦਾ ਉਨ੍ਹਾਂ ਲੋਕਾਂ ਨੂੰ ਪਾਉਗੇ, ਜਿਹੜੇ ਆਪਣੇ ਆਪ ਨੂੰ ਨਸਾਰਾ (ਈਸਾਈ) ਕਹਿੰਦੇ ਹਨ। ਇਹ ਇਸ ਲਈ ਕਿ ਉਨ੍ਹਾਂ ਵਿਚ ਵਿਦਵਾਨ ਅਤੇ ਰਾਹਿਬ (ਸਾਧੂ ਸੰਤ) ਬਹੁਤ ਹਨ। ਇਸ ਲਈ ਕਿ ਉਹ ਹੰਕਾਰ ਵੀ ਨਹੀਂ ਕਰਦੇ।
وَإِذَا سَمِعُوا مَا أُنْزِلَ إِلَى الرَّسُولِ تَرَىٰ أَعْيُنَهُمْ تَفِيضُ مِنَ الدَّمْعِ مِمَّا عَرَفُوا مِنَ الْحَقِّ ۖ يَقُولُونَ رَبَّنَا آمَنَّا فَاكْتُبْنَا مَعَ الشَّاهِدِينَ
ਅਤੇ ਜਦੋਂ ਉਹ ਇਸ ਬਾਣੀ ਨੂੰ ਸੁਣਦੇ ਹਨ ਜਿਹੜੀ ਰਸੂਲ ਉੱਪਰ ਉਤਾਰੀ ਗਈ ਤਾਂ ਤੁਸੀਂ ਦੇਖੌਗੇ ਕਿ ਉਨ੍ਹਾਂ ਦੀਆਂ ਅੱਖਾਂ ਵਿਚੋਂ ਹੰਝੂ ਵਹਿੰਦੇ ਹਨ, ਇਸ ਲਈ ਕਿ ਉਨ੍ਹਾਂ ਨੇ ਸੱਚ ਨੂੰ ਪਹਿਚਾਣਿਆ ਹੈ। ਉਹ ਪੁਕਾਰ ਉਠਦੇ ਹਨ ਕਿ ਹੇ ਸਾਡੇ ਰੱਬ! ਅਸੀਂ ਈਮਾਨ ਲਿਆਏ। ਇਸ ਲਈ ਤੂੰ ਸਾਨੂੰ ਗਵਾਹੀ ਦੇਣ ਵਾਲਿਆਂ ਵਿਚ ਲਿਖ ਲੈ।
وَمَا لَنَا لَا نُؤْمِنُ بِاللَّهِ وَمَا جَاءَنَا مِنَ الْحَقِّ وَنَطْمَعُ أَنْ يُدْخِلَنَا رَبُّنَا مَعَ الْقَوْمِ الصَّالِحِينَ
ਅਤੇ ਅਸੀਂ ਕਿਉਂ ਨਾ ਈਮਾਨ ਲਿਆਉਂਦੇ ਅੱਲਾਹ ਉੱਪਰ ਅਤੇ ਉਸ ਸਚਾਈ ਉੱਪਰ ਜੋ ਸਾਨੂੰ ਮਿਲੀ ਜਦੋਂ ਕਿ ਅਸੀਂ ਇਹ ਇੱਛਾ ਰੱਖਦੇ ਹਾਂ ਕਿ ਸਾਡਾ ਰੱਬ ਸਾਨੂੰ ਨੇਕ ਲੋਕਾਂ ਵਿਚ ਸ਼ਾਮਲ ਕਰੇ।
فَأَثَابَهُمُ اللَّهُ بِمَا قَالُوا جَنَّاتٍ تَجْرِي مِنْ تَحْتِهَا الْأَنْهَارُ خَالِدِينَ فِيهَا ۚ وَذَٰلِكَ جَزَاءُ الْمُحْسِنِينَ
ਤਾਂ ਅੱਲਾਹ ਉਨ੍ਹਾਂ ਨੂੰ ਇਸ ਕਥਨ ਦੇ ਬਦਲੇ ਇਹੋ ਜਿਹੇ ਬਾਗ਼ ਦੇਵੇਗਾ ਜਿਨ੍ਹਾਂ ਦੇ ਥੱਲੇ ਨਹਿਰਾਂ ਵੱਗਦੀਆਂ ਹੋਣਗੀਆਂ ਅਤੇ ਉਹ ਉਨ੍ਹਾਂ ਵਿਚ ਹਮੇਸ਼ਾਂ ਰਹਿਣਗੇ। ਅਤੇ ਇਹੀ ਫ਼ਲ ਹੈ ਚੰਗੇ ਕਰਮ ਕਰਨ ਵਾਲਿਆਂ ਦਾ

Choose other languages: