Quran Apps in many lanuages:

Surah Al-Maeda Ayahs #75 Translated in Punjabi

وَحَسِبُوا أَلَّا تَكُونَ فِتْنَةٌ فَعَمُوا وَصَمُّوا ثُمَّ تَابَ اللَّهُ عَلَيْهِمْ ثُمَّ عَمُوا وَصَمُّوا كَثِيرٌ مِنْهُمْ ۚ وَاللَّهُ بَصِيرٌ بِمَا يَعْمَلُونَ
ਅਤੇ ਇਹ ਸਮਝ ਲਿਆ ਕਿ ਕੁਝ ਮਾੜਾ ਨਾ ਹੋਵੇਗਾ ਇਸ ਲਈ ਉਹ ਅੰਨ੍ਹੇ ਤੇ ਬੋਲੇ ਬਣ ਗਏ। ਫਿਰ ਅੱਲਾਹ ਨੇ ਉਨ੍ਹਾਂ ਉੱਪਰ ਦਇਆ ਦ੍ਰਿਸ਼ਟੀ ਕੀਤੀ। ਉਨ੍ਹਾਂ ਵਿਚੋਂ ਬਹੁਤ ਸਾਰੇ ਅੰਨ੍ਹੇ ਅਤੇ ਬੋਲੇ ਬਣ ਗਏ। ਅੱਲਾਹ ਦੇਖਦਾ ਹੈ ਜੋ ਕੁਝ ਉਹ ਕਰ ਰਹੇ ਹਨ।
لَقَدْ كَفَرَ الَّذِينَ قَالُوا إِنَّ اللَّهَ هُوَ الْمَسِيحُ ابْنُ مَرْيَمَ ۖ وَقَالَ الْمَسِيحُ يَا بَنِي إِسْرَائِيلَ اعْبُدُوا اللَّهَ رَبِّي وَرَبَّكُمْ ۖ إِنَّهُ مَنْ يُشْرِكْ بِاللَّهِ فَقَدْ حَرَّمَ اللَّهُ عَلَيْهِ الْجَنَّةَ وَمَأْوَاهُ النَّارُ ۖ وَمَا لِلظَّالِمِينَ مِنْ أَنْصَارٍ
ਯਕੀਕਨ ਹੀ ਉਨ੍ਹਾਂ ਲੋਕਾਂ ਨੇ ਇਨਕਾਰ ਕੀਤਾ, ਜਿਨ੍ਹਾਂ ਨੇ ਕਿਹਾ ਕਿ ਅੱਲਾਹ ਤਾਂ ਮਰੀਅਮ ਦਾ ਬੇਟਾ ਮਸੀਹ ਹੀ ਹੈ। ਹਾਲਾਂਕਿ ਮਸੀਹ ਨੇ ਕਿਹਾ ਸੀ, ਹੇ ਇਜ਼ਰਾਇਲ ਦੀ ਸੰਤਾਨ! ਅੱਲਾਹ ਵੀ ਇਬਾਦਤ ਕਰੋ। ਜਿਹੜਾ ਮੇਰਾ ਵੀ ਰੱਬ ਹੈ ਅਤੇ ਤੁਹਾਡਾ ਵੀ। ਜਿਹੜਾ ਬੰਦਾ (ਆਪਣੇ ਆਪ ਨੂੰ) ਅੱਲਾਹ ਦਾ ਸਾਂਝੀਦਾਰ (ਸ਼ਰੀਕ) ਠਹਿਰਾਏਗਾ ਤਾਂ ਅੱਲਾਹ ਨੇ ਉਨ੍ਹਾਂ ਲਈ ਜੰਨਤ ਹਰਾਮ ਕਰ ਦਿੱਤੀ ਅਤੇ ਉਨ੍ਹਾਂ ਦਾ ਟਿਕਾਣਾ ਅੱਗ ਹੈ। ਅਤਿਆਚਾਰੀਆਂ ਦਾ ਕੋਈ ਸਹਾਇਕ ਨਹੀਂ।
لَقَدْ كَفَرَ الَّذِينَ قَالُوا إِنَّ اللَّهَ ثَالِثُ ثَلَاثَةٍ ۘ وَمَا مِنْ إِلَٰهٍ إِلَّا إِلَٰهٌ وَاحِدٌ ۚ وَإِنْ لَمْ يَنْتَهُوا عَمَّا يَقُولُونَ لَيَمَسَّنَّ الَّذِينَ كَفَرُوا مِنْهُمْ عَذَابٌ أَلِيمٌ
ਯਕੀਨਨ ਹੀਂ’ ਉਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਜਿਨ੍ਹਾਂ ਨੇ ਕਿਹਾ ਕਿ ਅੱਲਾਹ ਤਿੰਨਾਂ ਵਿਚੋ ਤੀਜਾ ਹੈ। ਹਾਲਾਂਕਿ ਇੱਕ ਅੱਲਾਹ ਤੋਂ’ ਬਿਨਾਂ ਕੋਈ ਪੂਜਣਯੋਗ ਨਹੀਂ। ਅਤੇ ਜੇਕਰ ਉਹ ਉਸ ਪਾਸਿਉਂ ਨਾ ਰੁਕੇ ਜਿਹੜਾ ਉਹ ਕਹਿੰਦੇ ਹਨ। ਤਾਂ ਉਨ੍ਹਾਂ ਭੁਗਤਣੀ ਪਏਗੀ।
أَفَلَا يَتُوبُونَ إِلَى اللَّهِ وَيَسْتَغْفِرُونَهُ ۚ وَاللَّهُ غَفُورٌ رَحِيمٌ
ਇਹ ਲੋਕ ਅੱਲਾਹ ਦੇ ਸਾਹਮਣੇ ਤੌਬਾ ਕਿਉ’ ਨਹੀਂ ਕਰਦੇ ਅਤੇ ਉਸ ਤੋਂ ਮੁਆਫ਼ੀ ਕਿਉਂ ਨਹੀਂ ਚਾਹੁੰਦੇ? ਅਤੇ ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਵਾਲਾ ਹੈ।
مَا الْمَسِيحُ ابْنُ مَرْيَمَ إِلَّا رَسُولٌ قَدْ خَلَتْ مِنْ قَبْلِهِ الرُّسُلُ وَأُمُّهُ صِدِّيقَةٌ ۖ كَانَا يَأْكُلَانِ الطَّعَامَ ۗ انْظُرْ كَيْفَ نُبَيِّنُ لَهُمُ الْآيَاتِ ثُمَّ انْظُرْ أَنَّىٰ يُؤْفَكُونَ
ਮਰੀਅਮ ਦਾ ਬੇਟਾ ਮਸੀਹ ਤਾਂ ਸਿਰਫ਼ ਇੱਕ ਰਸੂਲ ਹੈ। ਉਸ ਤੋਂ ਪਹਿਲਾਂ ਵੀ ਬਹੁਤ ਸਾਰੇ ਰਸੂਲ ਗੁਜ਼ਰ ਚੁੱਕੇ ਹਨ। ਅਤੇ ਉਨ੍ਹਾਂ ਦੀ ਮਾਂ ਇੱਕ ਸਤਵਤੀ ਔਰਤ ਸੀ। ਦੋਵੇਂ ਖਾਣਾ ਖਾਂਦੇ ਸੀ। ਦੇਖੋ ਅਸੀਂ ਕਿਸ ਤਰ੍ਹਾਂ ਉਨ੍ਹਾਂ ਦੇ ਸਾਹਮਣੇ ਦਲੀਲਾਂ ਬਿਆਨ ਕਰ ਰਹੇ ਹਾਂ। ਫਿਰ ਵੇਖੋਂ ਉਹ ਕਿੱਧਰ ਉਲਟ ਜਾ ਰਹੇ ਹਨ।

Choose other languages: