Quran Apps in many lanuages:

Surah Al-Maeda Ayahs #77 Translated in Punjabi

لَقَدْ كَفَرَ الَّذِينَ قَالُوا إِنَّ اللَّهَ ثَالِثُ ثَلَاثَةٍ ۘ وَمَا مِنْ إِلَٰهٍ إِلَّا إِلَٰهٌ وَاحِدٌ ۚ وَإِنْ لَمْ يَنْتَهُوا عَمَّا يَقُولُونَ لَيَمَسَّنَّ الَّذِينَ كَفَرُوا مِنْهُمْ عَذَابٌ أَلِيمٌ
ਯਕੀਨਨ ਹੀਂ’ ਉਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਜਿਨ੍ਹਾਂ ਨੇ ਕਿਹਾ ਕਿ ਅੱਲਾਹ ਤਿੰਨਾਂ ਵਿਚੋ ਤੀਜਾ ਹੈ। ਹਾਲਾਂਕਿ ਇੱਕ ਅੱਲਾਹ ਤੋਂ’ ਬਿਨਾਂ ਕੋਈ ਪੂਜਣਯੋਗ ਨਹੀਂ। ਅਤੇ ਜੇਕਰ ਉਹ ਉਸ ਪਾਸਿਉਂ ਨਾ ਰੁਕੇ ਜਿਹੜਾ ਉਹ ਕਹਿੰਦੇ ਹਨ। ਤਾਂ ਉਨ੍ਹਾਂ ਭੁਗਤਣੀ ਪਏਗੀ।
أَفَلَا يَتُوبُونَ إِلَى اللَّهِ وَيَسْتَغْفِرُونَهُ ۚ وَاللَّهُ غَفُورٌ رَحِيمٌ
ਇਹ ਲੋਕ ਅੱਲਾਹ ਦੇ ਸਾਹਮਣੇ ਤੌਬਾ ਕਿਉ’ ਨਹੀਂ ਕਰਦੇ ਅਤੇ ਉਸ ਤੋਂ ਮੁਆਫ਼ੀ ਕਿਉਂ ਨਹੀਂ ਚਾਹੁੰਦੇ? ਅਤੇ ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਵਾਲਾ ਹੈ।
مَا الْمَسِيحُ ابْنُ مَرْيَمَ إِلَّا رَسُولٌ قَدْ خَلَتْ مِنْ قَبْلِهِ الرُّسُلُ وَأُمُّهُ صِدِّيقَةٌ ۖ كَانَا يَأْكُلَانِ الطَّعَامَ ۗ انْظُرْ كَيْفَ نُبَيِّنُ لَهُمُ الْآيَاتِ ثُمَّ انْظُرْ أَنَّىٰ يُؤْفَكُونَ
ਮਰੀਅਮ ਦਾ ਬੇਟਾ ਮਸੀਹ ਤਾਂ ਸਿਰਫ਼ ਇੱਕ ਰਸੂਲ ਹੈ। ਉਸ ਤੋਂ ਪਹਿਲਾਂ ਵੀ ਬਹੁਤ ਸਾਰੇ ਰਸੂਲ ਗੁਜ਼ਰ ਚੁੱਕੇ ਹਨ। ਅਤੇ ਉਨ੍ਹਾਂ ਦੀ ਮਾਂ ਇੱਕ ਸਤਵਤੀ ਔਰਤ ਸੀ। ਦੋਵੇਂ ਖਾਣਾ ਖਾਂਦੇ ਸੀ। ਦੇਖੋ ਅਸੀਂ ਕਿਸ ਤਰ੍ਹਾਂ ਉਨ੍ਹਾਂ ਦੇ ਸਾਹਮਣੇ ਦਲੀਲਾਂ ਬਿਆਨ ਕਰ ਰਹੇ ਹਾਂ। ਫਿਰ ਵੇਖੋਂ ਉਹ ਕਿੱਧਰ ਉਲਟ ਜਾ ਰਹੇ ਹਨ।
قُلْ أَتَعْبُدُونَ مِنْ دُونِ اللَّهِ مَا لَا يَمْلِكُ لَكُمْ ضَرًّا وَلَا نَفْعًا ۚ وَاللَّهُ هُوَ السَّمِيعُ الْعَلِيمُ
ਆਖੋਂ, ਕੀ ਤੁਸੀਂ ਅੱਲਾਹ ਨੂੰ ਛੱਡ ਕੇ ਅਜਿਹੀ ਚੀਜ਼ ਦੀ ਪੂਜਾ ਕਰਦੇ ਹੋ। ਜਿਹੜੀ ਨਾ ਤੁਹਾਨੂੰ ਹਾਨੀ ਪਹੁੰਚਾ ਸਕਦੀ ਹੈ ਅਤੇ ਨਾ ਲਾਭ। ਅਤੇ ਸੁਣਨ ਵਾਲਾ ਅਤੇ ਜਾਣਨ ਵਾਲਾ ਸਿਰਫ਼ ਅੱਲਾਹ ਹੀ ਹੈ।
قُلْ يَا أَهْلَ الْكِتَابِ لَا تَغْلُوا فِي دِينِكُمْ غَيْرَ الْحَقِّ وَلَا تَتَّبِعُوا أَهْوَاءَ قَوْمٍ قَدْ ضَلُّوا مِنْ قَبْلُ وَأَضَلُّوا كَثِيرًا وَضَلُّوا عَنْ سَوَاءِ السَّبِيلِ
ਆਖੋ ਕਿ ਹੇ ਕਿਤਾਬ ਵਾਲਿਉ! (ਯਹੂਦੀ ਅਤੇ ਈਸਾਈ) ਆਪਣੇ ਧਰਮ ਵਿਚ ਅਯੋਗ ਹੱਦਾਂ ਪਾਰ ਨਾ ਕਰੋ ਅਤੇ ਉਨ੍ਹਾਂ ਲੋਕਾਂ ਦੇ ਵਿਚਾਰਾਂ ਦਾ ਪਾਲਣ ਨਾ ਕਰੋ ਜਿਹੜੇ ਇਸ ਤੋ ਪਹਿਲਾਂ ਭਟਕ ਗਏ ਅਤੇ ਜਿਨ੍ਹਾਂ ਨੇ ਹੋਰ ਬਹੁਤ ਸਾਰੇ ਲੋਕਾਂ ਨੂੰ ਕੁਰਾਹੇ ਪਾਇਆ। ਅਤੇ ਇਹ ਚੰਗੇ ਰਾਹ ਤੋਂ ਭਟਕ ਗਏ।

Choose other languages: