Quran Apps in many lanuages:

Surah Al-Maeda Ayahs #9 Translated in Punjabi

5:5
الْيَوْمَ أُحِلَّ لَكُمُ الطَّيِّبَاتُ ۖ وَطَعَامُ الَّذِينَ أُوتُوا الْكِتَابَ حِلٌّ لَكُمْ وَطَعَامُكُمْ حِلٌّ لَهُمْ ۖ وَالْمُحْصَنَاتُ مِنَ الْمُؤْمِنَاتِ وَالْمُحْصَنَاتُ مِنَ الَّذِينَ أُوتُوا الْكِتَابَ مِنْ قَبْلِكُمْ إِذَا آتَيْتُمُوهُنَّ أُجُورَهُنَّ مُحْصِنِينَ غَيْرَ مُسَافِحِينَ وَلَا مُتَّخِذِي أَخْدَانٍ ۗ وَمَنْ يَكْفُرْ بِالْإِيمَانِ فَقَدْ حَبِطَ عَمَلُهُ وَهُوَ فِي الْآخِرَةِ مِنَ الْخَاسِرِينَ
ਅੱਜ ਤੁਹਾਡੇ ਲਈ ਸਾਰੀਆਂ ਪਵਿੱਤਰ ਚੀਜ਼ਾਂ ਹਲਾਲ (ਜਾਇਜ਼) ਕਰ ਦਿੱਤੀਆਂ ਗਈਆਂ ਹਨ। ਅਤੇ ਕਿਤਾਬ ਵਾਲਿਆਂ (ਯਹੂਦੀਆਂ ਅਤੇ ਈਸਾਈਆਂ) ਦਾ ਖਾਣਾ ਤੁਹਾਡੇ ਲਈ ਹਲਾਲ ਹੈ ਅਤੇ ਤੁਹਾਡਾ ਖਾਣਾ ਉਨ੍ਹਾਂ ਲਈ ਹਲਾਲ ਹੈ। ਅਤੇ ਤੁਹਾਡੇ ਲਈ ਹਲਾਲ ਹੈ, ਪਾਕ ਦਾਮਨ ਔਰਤਾਂ ਅਤੇ ਈਮਾਨ ਰੱਖਣ ਵਾਲੀਆਂ ਔਰਤਾਂ ਅਤੇ ਪਾਕ ਦਾਮਨ ਵਾਲੀਆਂ ਉਹ ਔਰਤਾਂ ਜਿਨ੍ਹਾਂ ਨੂੰ ਤੁਹਾਡੇ ਤੋਂ ਪਹਿਲਾਂ ਕਿਤਾਬ ਦਿੱਤੀ ਗਈ ਹੈ, ਜਦੋਂ ਤੁਸੀਂ ਉਨ੍ਹਾਂ ਨੂੰ ਮਹਿਰ ਦੇ ਦੇਵੇਂ ਨਿਕਾਹ ਵਿਚ ਲਿਆਉਣ ਲਈ ਨਾ ਖੁਲ੍ਹੇ ਆਮ ਬਦਕਾਰੀ ਕਰੋ ਅਤੇ ਨਾ ਹੀ ਲੁਕ-ਡੁੱਪ ਕੇ ਨਜਾਇਜ਼ ਪ੍ਰੇਮ ਸਬੰਧ ਬਣਾਉ। ਜਿਹੜਾ ਬੰਦਾ ਈਮਾਨ ਦੀ ਉਲੰਘਣਾ ਕਰੇਗਾ ਤਾਂ ਉਸ ਦੇ ਕਰਮ ਬਰਬਾਦ ਹੋ ਜਾਣਗੇ ਅਤੇ ਉਹ ਪ੍ਰਲੋਕ ਵਿਚ ਨੁਕਸਾਨ ਉਠਾਉਣ ਵਾਲਿਆਂ ਵਿਚੋਂ’ ਹੋਵੇਗਾ।
5:6
يَا أَيُّهَا الَّذِينَ آمَنُوا إِذَا قُمْتُمْ إِلَى الصَّلَاةِ فَاغْسِلُوا وُجُوهَكُمْ وَأَيْدِيَكُمْ إِلَى الْمَرَافِقِ وَامْسَحُوا بِرُءُوسِكُمْ وَأَرْجُلَكُمْ إِلَى الْكَعْبَيْنِ ۚ وَإِنْ كُنْتُمْ جُنُبًا فَاطَّهَّرُوا ۚ وَإِنْ كُنْتُمْ مَرْضَىٰ أَوْ عَلَىٰ سَفَرٍ أَوْ جَاءَ أَحَدٌ مِنْكُمْ مِنَ الْغَائِطِ أَوْ لَامَسْتُمُ النِّسَاءَ فَلَمْ تَجِدُوا مَاءً فَتَيَمَّمُوا صَعِيدًا طَيِّبًا فَامْسَحُوا بِوُجُوهِكُمْ وَأَيْدِيكُمْ مِنْهُ ۚ مَا يُرِيدُ اللَّهُ لِيَجْعَلَ عَلَيْكُمْ مِنْ حَرَجٍ وَلَٰكِنْ يُرِيدُ لِيُطَهِّرَكُمْ وَلِيُتِمَّ نِعْمَتَهُ عَلَيْكُمْ لَعَلَّكُمْ تَشْكُرُونَ
ਹੇ ਈਮਾਨ ਵਾਲਿਓ! ਜਦੋਂ’ ਤੁਸੀਂ ਨਮਾਜ਼ ਲਈ ਉਠੋਂ ਤਾਂ ਆਪਣੇ ਚਿਹਰੇ ਅਤੇ ਆਪਣੇ ਹੱਥਾਂ ਨੂੰ ਕੂਹਣੀਆਂ ਤੱਕ ਧੋ ਲਵੋਂ ਅਤੇ ਆਪਣੇ ਸਿਰਾਂ ਦਾ ਮਸਹ (ਹੱਥ ਗਿਲੇ ਕਰ ਕੇ ਸਿਰ ਉੱਤੇ ਫੈਰਨਾਂ) ਕਰੋ ਅਤੇ ਆਪਣੇ ਪੈਰਾਂ ਨੂੰ ਗਿੱਟਿਆਂ ਤੱਕ ਧੋਵੋ। ਜੇਕਰ ਤੁਸੀਂ’ ਗੰਦੇ ਹੋਂ ਤਾਂ ਇਸ਼ਨਾਨ ਕਰ ਲਵੋਂ। ਜੇਕਰ ਤੁਸੀਂ ਬਿਮਾਰੀ ਤੋਂ ਪੀੜਤ ਹੋ ਜਾਂ ਸਫ਼ਰ ਵਿਚ ਹੋਂ ਜਾਂ ਤੁਹਾਡੇ ਵਿਚੋਂ ਕੋਈ ਮਲ ਮੂਤਰ ਤਿਆਗ ਕੇ ਆਇਆ ਹੋਵੇ ਜਾਂ ਤੁਸੀਂ ਆਪਣੀ ਪਤਨੀ ਨਾਲ ਸੰਭੋਗ ਕੀਤਾ ਹੋਵੇ ਜਾਂ ਫਿਰ ਤੁਹਾਨੂੰ ਪਾਣੀ ਨਾ ਮਿਲੇ ਤਾਂ ਸਾਫ ਮਿੱਟੀ ਨਾਲ ਤਯੱਮੁਮ ਕਰ ਲਵੋ ਅਤੇ ਆਪਣੇ ਚਿਹਰੇ ਅਤੇ ਹੱਥਾਂ ਉੱਪਰ ਉਸ ਨਾਲ ਮਸਹ ਕਰੋਂ। ਅੱਲਾਹ ਨਹੀਂ ਚਾਹੁੰਦਾ ਕਿ ਉਹ ਤੁਹਾਨੂੰ ਕਿਸੇ ਮੁਸ਼ਕਲ ਵਿਚ ਪਾਵੇ ਸਗੋ ਉਹ ਤਾਂ ਚਾਹੁੰਦਾ ਹੈ ਕਿ ਉਹ ਤੁਹਾਨੂੰ ਪਵਿੱਤਰ ਕਰੇ ਅਤੇ ਤੁਹਾਨੂੰ ਆਪਣੀ ਪੂਰੀ ਕਿਰਪਾ ਨਾਲ ਨਿਵਾਜ਼ੇ ਤਾਂ ਕਿ ਤੁਸੀਂ ਉਸ ਦੇ ਸ਼ੁਕਰ ਗੁਜ਼ਾਰ ਬਣੋ।
5:7
وَاذْكُرُوا نِعْمَةَ اللَّهِ عَلَيْكُمْ وَمِيثَاقَهُ الَّذِي وَاثَقَكُمْ بِهِ إِذْ قُلْتُمْ سَمِعْنَا وَأَطَعْنَا ۖ وَاتَّقُوا اللَّهَ ۚ إِنَّ اللَّهَ عَلِيمٌ بِذَاتِ الصُّدُورِ
ਅਤੇ ਆਪਣੇ ਉੱਪਰ ਅੱਲਾਹ ਦੇ ਉਪਕਾਰ ਨੂੰ ਯਾਦ ਕਰੋ ਅਤੇ ਉਸ ਵਾਅਦੇ ਨੂੰ ਵੀ ਯਾਦ ਕਰੋ ਜਿਹੜਾ ਉਸ ਨੇ ਤੁਹਾਡੇ ਤੋਂ ਲਿਆ ਹੈ। ਜਦੋਂ ਤੁਸੀਂ ਕਿਹਾ ਕਿ ਅਸੀਂ ਸੁਣਿਆ ਅਤੇ ਅਸੀਂ ਮੰਨਿਆ। ਅੱਲਾਹ ਤੋਂ’ ਡਰੋ ਬੇਸ਼ੱਕ ਅੱਲਾਹ ਦਿਲਾਂ ਦੀ ਗੱਲ ਤੱਕ ਜਾਣਦਾ ਹੈ।
5:8
يَا أَيُّهَا الَّذِينَ آمَنُوا كُونُوا قَوَّامِينَ لِلَّهِ شُهَدَاءَ بِالْقِسْطِ ۖ وَلَا يَجْرِمَنَّكُمْ شَنَآنُ قَوْمٍ عَلَىٰ أَلَّا تَعْدِلُوا ۚ اعْدِلُوا هُوَ أَقْرَبُ لِلتَّقْوَىٰ ۖ وَاتَّقُوا اللَّهَ ۚ إِنَّ اللَّهَ خَبِيرٌ بِمَا تَعْمَلُونَ
ਹੇ ਈਮਾਨ ਵਾਲਿਓ ! ਅੱਲਾਹ ਦੇ ਲਈ ਪੱਕੇ ਰਹਿਣ ਵਾਲੇ ਅਤੇ ਇਨਸਾਫ਼ ਦੇ ਨਾਲ ਗਵਾਹੀ ਦੇਣ ਵਾਲੇ ਬਣੋ। ਅਤੇ ਕਿਸੇ ਵਰਗ ਦੀ ਦੁਸ਼ਮਨੀ ਤੁਹਾਨੂੰ ਇਸ ਗੱਲ ਲਈ ਮਜਬੂਰ ਨਾ ਕਰੇ ਕਿ ਤੁਸੀਂ ਇਨਸਾਫ਼ ਨਾ ਕਰੋ। ਇਨਸਾਫ਼ ਕਰੋ। ਇਹੋ ਹੀ ਪਰਹੇਜ਼ਗਾਰੀ ਹੈ। ਅੱਲਾਹ ਤੋਂ ਡਰੋ ਕਿਉਂਕਿ ਅੱਲਾਹ ਉਹ ਸਭ ਕੂਝ ਜਾਣਦਾ ਹੈ, ਜੋ ਤੁਸੀਂ ਕਰਦੇ ਹੋ।
5:9
وَعَدَ اللَّهُ الَّذِينَ آمَنُوا وَعَمِلُوا الصَّالِحَاتِ ۙ لَهُمْ مَغْفِرَةٌ وَأَجْرٌ عَظِيمٌ
ਜਿਹੜੇ ਲੋਕ ਈਮਾਨ ਲਿਆਏ ਉਨ੍ਹਾਂ ਨੇ ਚੰਗੇ ਕੰਮ ਕੀਤੇ। ਉਨ੍ਹਾਂ ਨੂੰ ਅੱਲਾਹ ਦਾ ਵਾਅਦਾ ਹੈ ਕਿ ਉਨ੍ਹਾਂ ਲਈ ਬਹੁਤ ਵੱਡਾ ਇਨਾਮ ਅਤੇ ਮਹਿਰ ਹੈ।

Choose other languages: