Quran Apps in many lanuages:

Surah Al-Maeda Ayahs #113 Translated in Punjabi

يَوْمَ يَجْمَعُ اللَّهُ الرُّسُلَ فَيَقُولُ مَاذَا أُجِبْتُمْ ۖ قَالُوا لَا عِلْمَ لَنَا ۖ إِنَّكَ أَنْتَ عَلَّامُ الْغُيُوبِ
ਜਿਸ ਦਿਨ ਅੱਲਾਹ ਪੈਗੰਬਰਾਂ ਨੂੰ ਇਕੱਠਿਆਂ ਕਰੇਗਾ, ਫਿਰ ਪੁੱਛੇਗਾ ਕਿ ਤੁਹਾਨੂੰ ਕੀ ਉੱਤਰ ਮਿਲਿਆ ਸੀ ਤਾਂ ਉਹ ਕਹਿਣਗੇ ਕਿ ਸਾਨੂੰ ਕੁਝ ਪਤਾ ਨਹੀਂ ਲੁਕੀਆਂ ਹੋਈਆਂ ਗੱਲਾਂ ਨੂੰ ਸਿਰਫ਼ ਤੂੰ ਹੀਂ’ ਜਾਣਦਾ ਹੈ।
إِذْ قَالَ اللَّهُ يَا عِيسَى ابْنَ مَرْيَمَ اذْكُرْ نِعْمَتِي عَلَيْكَ وَعَلَىٰ وَالِدَتِكَ إِذْ أَيَّدْتُكَ بِرُوحِ الْقُدُسِ تُكَلِّمُ النَّاسَ فِي الْمَهْدِ وَكَهْلًا ۖ وَإِذْ عَلَّمْتُكَ الْكِتَابَ وَالْحِكْمَةَ وَالتَّوْرَاةَ وَالْإِنْجِيلَ ۖ وَإِذْ تَخْلُقُ مِنَ الطِّينِ كَهَيْئَةِ الطَّيْرِ بِإِذْنِي فَتَنْفُخُ فِيهَا فَتَكُونُ طَيْرًا بِإِذْنِي ۖ وَتُبْرِئُ الْأَكْمَهَ وَالْأَبْرَصَ بِإِذْنِي ۖ وَإِذْ تُخْرِجُ الْمَوْتَىٰ بِإِذْنِي ۖ وَإِذْ كَفَفْتُ بَنِي إِسْرَائِيلَ عَنْكَ إِذْ جِئْتَهُمْ بِالْبَيِّنَاتِ فَقَالَ الَّذِينَ كَفَرُوا مِنْهُمْ إِنْ هَٰذَا إِلَّا سِحْرٌ مُبِينٌ
ਜਦੋਂ ਅੱਲਾਹ ਕਹੇਗਾ ਕਿ ਹੇ ਮਰੀਅਮ ਦੇ ਪੁੱਤਰ ਈਸਾ! ਮੇਰੇ ਉਸ ਉਪਕਾਰ ਨੂੰ ਯਾਦ ਕਰ ਜਿਹੜਾ ਮੈਂ ਤੇਰੇ ਅਤੇ ਤੇਰੀ ਮਾਂ ਉੱਪਰ ਕੀਤਾ ਸੀ ਜਦੋਂ ਮੈਂ ਪਵਿੱਤਰ ਰੂਹ (ਜਿਬਰਾਈਲ) ਨਾਲ ਤੁਹਾਡੀ ਸਹਾਇਤਾ ਕੀਤੀ ਸੀ। ਤੁਸੀਂ ਲੋਕਾਂ ਨਾਲ ਗੱਲਾਂ ਕਰਦੇ ਸੀ ਮਾਂ ਦੀ ਗੋਦ ਵਿਚ ਵੀ ਅਤੇ ਬ਼ੂਢੇਪੇ ਵਿਚ ਵੀ। ਅਤੇ ਜਦੋਂ’ ਮੈ’ ਤੁਹਾਨੂੰ ਕਿਤਾਬ, ਹਿਕਮਤ, ਤੌਰੇਤ ਅਤੇ ਇੰਜੀਲ ਦੀ ਸਿੱਖਿਆ ਦਿੱਤੀ। ਅਤੇ ਜਦੋਂ ਤੁਸੀਂ ਮਿੱਟੀ ਵਰਗੇ ਪੰਛੀ ਜਿਹੇ ਤਸਵੀਰ ਮੇਰੇ ਹੁਕਮ ਨਾਲ ਬਣਾਉਂਦੇ ਸੀ ਫਿਰ ਉੱਸ ਵਿਚ ਫੂਕ ਮਾਰਦੇ ਸੀ ਤਾਂ ਉਹ ਪੰਛੀ ਦੀ ਤਸਵੀਰ ਮੇਰੇ ਹੁਕਮ ਨਾਲ ਅਸਲੀ ਪੰਛੀ ਬਣ ਜਾਂਦੀ ਸੀ। ਅਤੇ ਤੁਸੀਂ ਮੇਰੇ ਹੁਕਮ ਨਾਲ ਅੰਨ੍ਹਿਆਂ ਅਤੇ ਕੋਹੜੀਆਂ ਨੂੰ ਰਾਜ਼ੀ ਕਰ ਦਿੰਦੇ ਸੀ। ਅਤੇ ਜਦੋ ਤੁਸੀਂ ਮੇਰੇ ਹੁਕਮ ਨਾਲ ਮੁਰਦਿਆਂ ਨੂੰ ਕਬਰਾਂ ਵਿਚੋਂ ਕੱਢ ਕੇ ਉਠਾ ਦਿੰਦੇ ਸੀ। ਅਤੇ ਜਦੋਂ ਮੈਂ ਇਸਰਾਈਲ ਦੀ ਔਲਾਦ ਨੂੰ ਤੁਹਾਡੇ ਉੱਪਰ ਹੱਥ ਚੁੱਕਣੋ ਰੋਕਿਆ ਜਦੋਂ’ ਕਿ ਤੁਸੀ’ ਉਨ੍ਹਾਂ ਕੋਲ ਸਪੱਸ਼ਟ ਨਿਸ਼ਾਨੀਆਂ ਲੈ ਕੇ ਆਏ ਤਾਂ ਉਨ੍ਹਾਂ ਵਿਚੋਂ ਇਨਕਾਰੀਆਂ ਨੇ ਕਿਹਾ ਕਿ ਇਹ ਤਾਂ ਖੁਲੱਮ-ਖੁੱਲ੍ਹਾ ਜਾਦੂ ਹੈ।
وَإِذْ أَوْحَيْتُ إِلَى الْحَوَارِيِّينَ أَنْ آمِنُوا بِي وَبِرَسُولِي قَالُوا آمَنَّا وَاشْهَدْ بِأَنَّنَا مُسْلِمُونَ
ਅਤੇ ਜਦੋਂ’ ਮੈਂ ਹਵਾਰੀਆਂ (ਈਸਾਂ ਦੇ ਫੋਸਤ) ਦੇ ਦਿਲਾਂ ਵਿਚ ਇਹ ਗੱਲ ਪਾ ਦਿੱਤੀ ਕਿ ਮੇਰੇ ਉੱਪਰ ਈਮਾਨ ਲਿਆਉ ਅਤੇ ਮੇਰੇ ਪੈਗੰਬਰ ਉੱਪਰ ਵੀ ਈਮਾਨ ਲਿਆਉ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਈਮਾਨ ਲਿਆਏ ਪਰ ਤੂੰ ਗਵਾਹ ਬਣ ਅਸੀਂ ਅਗਿਆਕਾਰੀ ਹਾਂ।
إِذْ قَالَ الْحَوَارِيُّونَ يَا عِيسَى ابْنَ مَرْيَمَ هَلْ يَسْتَطِيعُ رَبُّكَ أَنْ يُنَزِّلَ عَلَيْنَا مَائِدَةً مِنَ السَّمَاءِ ۖ قَالَ اتَّقُوا اللَّهَ إِنْ كُنْتُمْ مُؤْمِنِينَ
ਜਦੋਂ ਸਾਥੀਆਂ ਨੇ ਕਿਹਾ ਕਿ ਹੇ ਮਰੀਅਮ ਦੇ ਪੁੱਤਰ ਈਸਾ! ਕੀ ਤੁਹਾਡਾ ਰੱਬ ਇਹ ਕਰ ਸਕਦਾ ਹੈ, ਕਿ ਸਾਡੇ ਲਈ ਅਸਮਾਨ ਵਿਚੋਂ ਇੱਕ ਥਾਲੀ (ਜਿਸ ਵਿਚ ਸਵਾਦੀ ਭੋਜਨ ਹੋਣ) ਉਤਾਰੇ। ਤਾਂ ਈਸਾ ਨੇ ਕਿਹਾ ਕਿ ਅੱਲਾਹ ਤੋਂ ਡਰੋਂ ਜੇਕਰ ਤੁਸੀਂ ਈਮਾਨ ਵਾਲੇ ਹੋ।
قَالُوا نُرِيدُ أَنْ نَأْكُلَ مِنْهَا وَتَطْمَئِنَّ قُلُوبُنَا وَنَعْلَمَ أَنْ قَدْ صَدَقْتَنَا وَنَكُونَ عَلَيْهَا مِنَ الشَّاهِدِينَ
ਉਨ੍ਹਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਉਸ ਥਾਲੀ ਵਿਚੋਂ ਖਾਈਏ ਅਤੇ ਸਾਡੇ ਦਿਲਾਂ ਨੂੰ ਤਸੱਲੀ ਹੋ ਜਾਵੇ ਅਤੇ ਅਸੀਂ ਇਹ ਵੀ ਜਾਣ ਲਈਏ ਕਿ ਤੁਸੀਂ ਸਾਨੂੰ ਸੱਚ ਕਿਹਾ ਹੈ ਅਤੇ ਅਸੀਂ ਉਸ (ਉੱਤਰੀ ਥਾਲੀ) ਲਈ ਗਵਾਹੀ ਦੇਣ ਵਾਲੇ ਬਣ ਜਾਈਏ।

Choose other languages: