Quran Apps in many lanuages:

Surah Al-Maeda Ayahs #115 Translated in Punjabi

وَإِذْ أَوْحَيْتُ إِلَى الْحَوَارِيِّينَ أَنْ آمِنُوا بِي وَبِرَسُولِي قَالُوا آمَنَّا وَاشْهَدْ بِأَنَّنَا مُسْلِمُونَ
ਅਤੇ ਜਦੋਂ’ ਮੈਂ ਹਵਾਰੀਆਂ (ਈਸਾਂ ਦੇ ਫੋਸਤ) ਦੇ ਦਿਲਾਂ ਵਿਚ ਇਹ ਗੱਲ ਪਾ ਦਿੱਤੀ ਕਿ ਮੇਰੇ ਉੱਪਰ ਈਮਾਨ ਲਿਆਉ ਅਤੇ ਮੇਰੇ ਪੈਗੰਬਰ ਉੱਪਰ ਵੀ ਈਮਾਨ ਲਿਆਉ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਈਮਾਨ ਲਿਆਏ ਪਰ ਤੂੰ ਗਵਾਹ ਬਣ ਅਸੀਂ ਅਗਿਆਕਾਰੀ ਹਾਂ।
إِذْ قَالَ الْحَوَارِيُّونَ يَا عِيسَى ابْنَ مَرْيَمَ هَلْ يَسْتَطِيعُ رَبُّكَ أَنْ يُنَزِّلَ عَلَيْنَا مَائِدَةً مِنَ السَّمَاءِ ۖ قَالَ اتَّقُوا اللَّهَ إِنْ كُنْتُمْ مُؤْمِنِينَ
ਜਦੋਂ ਸਾਥੀਆਂ ਨੇ ਕਿਹਾ ਕਿ ਹੇ ਮਰੀਅਮ ਦੇ ਪੁੱਤਰ ਈਸਾ! ਕੀ ਤੁਹਾਡਾ ਰੱਬ ਇਹ ਕਰ ਸਕਦਾ ਹੈ, ਕਿ ਸਾਡੇ ਲਈ ਅਸਮਾਨ ਵਿਚੋਂ ਇੱਕ ਥਾਲੀ (ਜਿਸ ਵਿਚ ਸਵਾਦੀ ਭੋਜਨ ਹੋਣ) ਉਤਾਰੇ। ਤਾਂ ਈਸਾ ਨੇ ਕਿਹਾ ਕਿ ਅੱਲਾਹ ਤੋਂ ਡਰੋਂ ਜੇਕਰ ਤੁਸੀਂ ਈਮਾਨ ਵਾਲੇ ਹੋ।
قَالُوا نُرِيدُ أَنْ نَأْكُلَ مِنْهَا وَتَطْمَئِنَّ قُلُوبُنَا وَنَعْلَمَ أَنْ قَدْ صَدَقْتَنَا وَنَكُونَ عَلَيْهَا مِنَ الشَّاهِدِينَ
ਉਨ੍ਹਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਉਸ ਥਾਲੀ ਵਿਚੋਂ ਖਾਈਏ ਅਤੇ ਸਾਡੇ ਦਿਲਾਂ ਨੂੰ ਤਸੱਲੀ ਹੋ ਜਾਵੇ ਅਤੇ ਅਸੀਂ ਇਹ ਵੀ ਜਾਣ ਲਈਏ ਕਿ ਤੁਸੀਂ ਸਾਨੂੰ ਸੱਚ ਕਿਹਾ ਹੈ ਅਤੇ ਅਸੀਂ ਉਸ (ਉੱਤਰੀ ਥਾਲੀ) ਲਈ ਗਵਾਹੀ ਦੇਣ ਵਾਲੇ ਬਣ ਜਾਈਏ।
قَالَ عِيسَى ابْنُ مَرْيَمَ اللَّهُمَّ رَبَّنَا أَنْزِلْ عَلَيْنَا مَائِدَةً مِنَ السَّمَاءِ تَكُونُ لَنَا عِيدًا لِأَوَّلِنَا وَآخِرِنَا وَآيَةً مِنْكَ ۖ وَارْزُقْنَا وَأَنْتَ خَيْرُ الرَّازِقِينَ
ਮਰੀਅਮ ਦੇ ਪੁੱਤਰ ਈਸਾ ਨੇ ਅਰਦਾਸ ਕੀਤੀ ਕਿ ਹੇ ਅੱਲਾਹ ਸਾਡੇ ਰੱਬ! ਤੂੰ ਆਕਾਸ਼ ਵਿਚੋਂ ਸਾਡੇ ਲਈ ਇੱਕ ਥਾਲੀ ਉਤਾਰ, ਜਿਹੜੀ ਸਾਡੇ ਲਈ ਇੱਕ ਈਦ (ਸਿਮਰਤੀ) ਬਣ ਜਾਏ ਅਤੇ ਸਾਡੇ ਅਗਲਿਆਂ ਲਈ ਵੀ ਅਤੇ ਸਾਡੇ ਪਿਛਲਿਆਂ ਲਈ ਵੀ ਅਤੇ ਇਹ ਤੇਰੇ ਵਲੋਂ ਇਕ ਨਿਸ਼ਾਨੀ ਹੋਵੇ। ਅਤੇ ਸਾਨੂੰ ਰਿਜ਼ਕ ਪ੍ਰਦਾਨ ਕਰ। ਕਿਉਂਕਿ ਤੂੰ ਹੀ ਸਭ ਤੋਂ ਵਧੀਆ ਰਿਜ਼ਕ ਦੇਣ ਵਾਲਾ ਹੈ।
قَالَ اللَّهُ إِنِّي مُنَزِّلُهَا عَلَيْكُمْ ۖ فَمَنْ يَكْفُرْ بَعْدُ مِنْكُمْ فَإِنِّي أُعَذِّبُهُ عَذَابًا لَا أُعَذِّبُهُ أَحَدًا مِنَ الْعَالَمِينَ
ਅੱਲਾਹ ਨੇ ਆਖਿਆ ਕਿ ਮੈਂ ਇਹ ਭੋਜਨ ਨਾਲ ਪਰੋਸਿਆ ਥਾਲ ਤੁਹਾਡੇ ਲਈ ਜ਼ਰੂਰ ਉਤਾਰਾਂਗਾ ਪਰ ਇਸ ਤੋਂ ਬਾਅਦ ਜੇ ਕਿਸੇ ਬੰਦੇ ਨੇ ਤੁਹਾਡੇ ਵਿਚੋਂ ਇਨਕਾਰ ਕੀਤਾ ਤਾਂ ਮੈਂ ਉਸ ਨੂੰ ਅਜਿਹੀ ਸਜ਼ਾ ਦਿਆਂਗਾ ਕਿ ਸੰਸਾਰ ਵਿਚ ਅਜਿਹੀ ਸਜ਼ਾ ਕਿਸੇ ਨੂੰ ਨਾ ਦਿੱਤੀ ਹੋਵੇਗੀ।

Choose other languages: