Quran Apps in many lanuages:

Surah Al-Kahf Ayahs #26 Translated in Punjabi

سَيَقُولُونَ ثَلَاثَةٌ رَابِعُهُمْ كَلْبُهُمْ وَيَقُولُونَ خَمْسَةٌ سَادِسُهُمْ كَلْبُهُمْ رَجْمًا بِالْغَيْبِ ۖ وَيَقُولُونَ سَبْعَةٌ وَثَامِنُهُمْ كَلْبُهُمْ ۚ قُلْ رَبِّي أَعْلَمُ بِعِدَّتِهِمْ مَا يَعْلَمُهُمْ إِلَّا قَلِيلٌ ۗ فَلَا تُمَارِ فِيهِمْ إِلَّا مِرَاءً ظَاهِرًا وَلَا تَسْتَفْتِ فِيهِمْ مِنْهُمْ أَحَدًا
ਕੁਝ ਲੋਕ ਕਹਿਣਗੇ ਕਿ ਉਹ ਤਿੰਨ ਸਨ ਅਤੇ ਚੌਥਾ ਉਨ੍ਹਾਂ ਦਾ ਕੁੱਤਾ ਸੀ। ਅਤੇ ਕੁਝ ਲੋਕ ਕਹਿਣਗੇ ਕਿ ਉਹ ਪੰਜ ਸਨ, ਛੇਵਾਂ ਉਨ੍ਹਾਂ ਦਾ ਕੁੱਤਾ ਸੀ। ਇਹ ਲੋਕ ਅਗਿਆਨਤਾ ਦੀ ਗੱਲ ਕਰ ਰਹੇ ਹਨ। ਅਤੇ ਕੁਝ ਲੋਕ ਕਹਿਣਗੇ ਕਿ ਉਹ ਸੱਤ ਸਨ ਅਤੇ ਅੱਠਵਾਂ ਉਨ੍ਹਾਂ ਦਾ ਕੁੱਤਾ ਸੀ। ਆਖੋ, ਕਿ ਮੇਰਾ ਰੱਬ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਹ ਕਿੰਨੇ ਸਨ। ਬਹੁਤ ਘੱਟ ਲੋਕ ਉਸ ਨੂੰ ਜਾਣਦੇ ਹਨ। ਇਸ ਲਈ ਤੁਸੀਂ ਆਮ ਗੱਲ ਨਾਲੋਂ ਜ਼ਿਆਦਾ ਉਨ੍ਹਾਂ ਦੇ ਮਾਮਲੇ ਵਿਚ ਗੱਲ ਨਾ ਕਰੋ। ਅਤੇ ਨਾ ਉਨ੍ਹਾਂ ਦੇ ਸਬੰਧ ਵਿਚ ਕਿਸੇ ਤੋਂ ਪੁੱਛੋਂ।
وَلَا تَقُولَنَّ لِشَيْءٍ إِنِّي فَاعِلٌ ذَٰلِكَ غَدًا
ਅਤੇ ਤੁਸੀਂ ਕਿਸੇ ਕੰਮ ਦੇ ਸਬੰਧ ਵਿਚ ਇਸ ਤਰ੍ਹਾਂ ਨਾ ਕਹੋ ਕਿ ਮੈਂ ਇਸ ਨੂੰ ਕੱਲ੍ਹ ਕਰ ਦੇਵਾਂਗਾ।
إِلَّا أَنْ يَشَاءَ اللَّهُ ۚ وَاذْكُرْ رَبَّكَ إِذَا نَسِيتَ وَقُلْ عَسَىٰ أَنْ يَهْدِيَنِ رَبِّي لِأَقْرَبَ مِنْ هَٰذَا رَشَدًا
ਪਰੰਤੂ ਇਹ ਕਿ ਜੇਕਰ ਅੱਲਾਹ ਚਾਹੇ ਅਤੇ ਜਦੋਂ’ ਤੁਸੀਂ’ ਭੁੱਲ ਜਾਵੋ ਤਾਂ ਆਪਣੇ ਰੱਬ ਨੂੰ ਯਾਦ ਕਰੋ ਅਤੇ ਕਹੋ ਕਿ ਉਮੀਦ ਹੈ ਕਿ ਮੇਰਾ ਰੱਬ ਮੈਨੂੰ ਚੰਗਿਆਈ ਦਾ ਇਸ ਤੋਂ ਜ਼ਿਆਦਾ ਨਜ਼ਦੀਕੀ ਰਾਹ ਦਿਖਾ ਦੇਵੇ।
وَلَبِثُوا فِي كَهْفِهِمْ ثَلَاثَ مِائَةٍ سِنِينَ وَازْدَادُوا تِسْعًا
ਅਤੇ ਉਹ ਲੋਕ ਆਪਣੀ ਗੁਫ਼ਾ ਵਿਚ 300 ਸੌ ਸਾਲ ਰਹੇ। (ਕੁਝ ਲੋਕ ਸਮੇ’ ਦੀ ਗਿਣਤੀ ਵਿੱਚ) 9 ਸਾਲ ਹੋਰ ਵਧ ਗਏ ਹਨ।
قُلِ اللَّهُ أَعْلَمُ بِمَا لَبِثُوا ۖ لَهُ غَيْبُ السَّمَاوَاتِ وَالْأَرْضِ ۖ أَبْصِرْ بِهِ وَأَسْمِعْ ۚ مَا لَهُمْ مِنْ دُونِهِ مِنْ وَلِيٍّ وَلَا يُشْرِكُ فِي حُكْمِهِ أَحَدًا
ਕਹੋਂ ਕਿ ਅੱਲਾਹ ਉਨ੍ਹਾਂ ਦੇ ਰਹਿਣ ਦੇ ਸਮੇਂ ਨੂੰ ਜ਼ਿਆਦਾ ਜਾਣਦਾ ਹੈ। ਆਕਾਸ਼ ਅਤੇ ਧਰਤੀ ਦਾ ਛੁਪਿਆ ਹੋਇਆ, ਉਸ ਦੇ ਗਿਆਨ ਵਿਚ ਹੈ। ਇਹ ਹੀ ਚੰਗਾ ਹੈ ਉਹ ਦੇਖਣ ਵਾਲਾ ਅਤੇ ਸੁਣਨ ਵਾਲਾ ਹੈ। ਅੱਲਾਹ ਤੋਂ ਬਿਨਾਂ ਉਨ੍ਹਾਂ ਦਾ ਕੋਈ ਵੀ ਮਦਦਗਾਰ ਨਹੀਂ ਅਤੇ ਨਾ ਅੱਲਾਹ ਆਪਣੀ ਸੱਤਾ ਵਿਚ ਕਿਸੇ ਨੂੰ ਭਾਈਵਾਲ ਬਣਾਉਂਦਾ ਹੈ।

Choose other languages: