Quran Apps in many lanuages:

Surah Al-Kahf Ayahs #29 Translated in Punjabi

وَلَبِثُوا فِي كَهْفِهِمْ ثَلَاثَ مِائَةٍ سِنِينَ وَازْدَادُوا تِسْعًا
ਅਤੇ ਉਹ ਲੋਕ ਆਪਣੀ ਗੁਫ਼ਾ ਵਿਚ 300 ਸੌ ਸਾਲ ਰਹੇ। (ਕੁਝ ਲੋਕ ਸਮੇ’ ਦੀ ਗਿਣਤੀ ਵਿੱਚ) 9 ਸਾਲ ਹੋਰ ਵਧ ਗਏ ਹਨ।
قُلِ اللَّهُ أَعْلَمُ بِمَا لَبِثُوا ۖ لَهُ غَيْبُ السَّمَاوَاتِ وَالْأَرْضِ ۖ أَبْصِرْ بِهِ وَأَسْمِعْ ۚ مَا لَهُمْ مِنْ دُونِهِ مِنْ وَلِيٍّ وَلَا يُشْرِكُ فِي حُكْمِهِ أَحَدًا
ਕਹੋਂ ਕਿ ਅੱਲਾਹ ਉਨ੍ਹਾਂ ਦੇ ਰਹਿਣ ਦੇ ਸਮੇਂ ਨੂੰ ਜ਼ਿਆਦਾ ਜਾਣਦਾ ਹੈ। ਆਕਾਸ਼ ਅਤੇ ਧਰਤੀ ਦਾ ਛੁਪਿਆ ਹੋਇਆ, ਉਸ ਦੇ ਗਿਆਨ ਵਿਚ ਹੈ। ਇਹ ਹੀ ਚੰਗਾ ਹੈ ਉਹ ਦੇਖਣ ਵਾਲਾ ਅਤੇ ਸੁਣਨ ਵਾਲਾ ਹੈ। ਅੱਲਾਹ ਤੋਂ ਬਿਨਾਂ ਉਨ੍ਹਾਂ ਦਾ ਕੋਈ ਵੀ ਮਦਦਗਾਰ ਨਹੀਂ ਅਤੇ ਨਾ ਅੱਲਾਹ ਆਪਣੀ ਸੱਤਾ ਵਿਚ ਕਿਸੇ ਨੂੰ ਭਾਈਵਾਲ ਬਣਾਉਂਦਾ ਹੈ।
وَاتْلُ مَا أُوحِيَ إِلَيْكَ مِنْ كِتَابِ رَبِّكَ ۖ لَا مُبَدِّلَ لِكَلِمَاتِهِ وَلَنْ تَجِدَ مِنْ دُونِهِ مُلْتَحَدًا
ਅਤੇ ਤੁਹਾਡੇ ਰੱਬ ਦੀ ਜਿਹੜੀ ਕਿਤਾਬ ਤੁਹਾਡੇ ਉੱਪਰ ਉਤਾਰੀ ਜਾ ਰਹੀ ਹੈ, ਉਸ ਨੂੰ ਸੁਣਾਓ, ਅੱਲਾਹ ਦੀਆਂ ਗੱਲਾਂ ਨੂੰ ਕੋਈ ਬਦਲਣ ਵਾਲਾ ਨਹੀਂ। ਅਤੇ ਇਸ ਤੋਂ’ ਬਿਨ੍ਹਾਂ ਤੁਸੀਂ ਕਿਸੇ ਦੀ ਸ਼ਰਣ ਵਿਚ ਨਹੀਂ ਜਾ ਸਕਦੇ।
وَاصْبِرْ نَفْسَكَ مَعَ الَّذِينَ يَدْعُونَ رَبَّهُمْ بِالْغَدَاةِ وَالْعَشِيِّ يُرِيدُونَ وَجْهَهُ ۖ وَلَا تَعْدُ عَيْنَاكَ عَنْهُمْ تُرِيدُ زِينَةَ الْحَيَاةِ الدُّنْيَا ۖ وَلَا تُطِعْ مَنْ أَغْفَلْنَا قَلْبَهُ عَنْ ذِكْرِنَا وَاتَّبَعَ هَوَاهُ وَكَانَ أَمْرُهُ فُرُطًا
ਅਤੇ ਆਪਣੇ ਨੂੰ ਪੁਕਾਰਦੇ ਹਨ, ਉਹ ਉਸ ਦੀ ਪ੍ਰਸੰਨਤਾ ਦੇ ਅਭਿਲਾਸ਼ੀ ਹਨ। ਅਤੇ ਤੁਹਾਡੀਆਂ ਅੱਖਾਂ ਸੰਸਾਰਿਕ ਜੀਵਨ ਦੀ ਸੁੰਦਰਤਾ ਲਈ ਉਸ ਤੋਂ ਪਾਸੇ ਨਾ ਜਾਣ। ਅਤੇ ਤੁਸੀਂ ਅਜਿਹੇ ਬੰਦੇ ਦੇ ਆਖੇ ਨਾ ਲੱਗੋਂ, ਜਿਲ੍ਹਾਂ ਦੇ ਦਿਲਾਂ ਨੂੰ ਅਸੀਂ ਆਪਣੀ ਯਾਦ ਤੋ ਮਹਿਰੂਮ ਕਰ ਦਿੱਤਾ ਹੈ। ਅਤੇ ਉਹ ਆਪਣੇ ਮਨ ਦੀ ਇੱਛਾ ਦਾ ਪਾਲਣ ਕਰਦਾ ਹੈ ਅਤੇ ਉਸ ਦਾ ਮਾਮਲਾ ਹੱਦੋਂ ਲੰਘ ਗਿਆ ਹੈ।
وَقُلِ الْحَقُّ مِنْ رَبِّكُمْ ۖ فَمَنْ شَاءَ فَلْيُؤْمِنْ وَمَنْ شَاءَ فَلْيَكْفُرْ ۚ إِنَّا أَعْتَدْنَا لِلظَّالِمِينَ نَارًا أَحَاطَ بِهِمْ سُرَادِقُهَا ۚ وَإِنْ يَسْتَغِيثُوا يُغَاثُوا بِمَاءٍ كَالْمُهْلِ يَشْوِي الْوُجُوهَ ۚ بِئْسَ الشَّرَابُ وَسَاءَتْ مُرْتَفَقًا
ਅਤੇ ਕਹੋ ਕਿ ਇਹ ਸੱਚ ਹੈ ਤੁਹਾਡੇ ਰੱਬ ਵੱਲੋਂ, ਇਸ ਲਈ ਜਿਹੜਾ ਬੰਦਾ ਚਾਹੇ ਇਸ ਨੂੰ ਮੰਨੇ ਅਤੇ ਜਿਹੜਾ ਨਾ ਚਾਹੇ ਉਹ ਨਾਂ ਮੰਨੇ। ਅਸੀਂ ਜ਼ਾਲਿਮਾਂ ਲਈ ਅਜਿਹੀ ਅੱਗ ਤਿਆਰ ਕੀਤੀ ਹੈ। ਜਿਨ੍ਹਾਂ ਦੀਆਂ ਲਪਟਾਂ ਉਨ੍ਹਾਂ ਨੂੰ ਆਪਣੇ ਘੇਰੇ ਵਿਚ ਲੈ ਲੈਣਗੀਆਂ। ਅਤੇ ਜੇਕਰ ਉਹ ਪਾਣੀ ਦੀ ਮੰਗ ਕਰਨਗੇ ਤਾਂ ਉਨ੍ਹਾਂ ਦੀ ਇਹ ਮੰਗ ਅਜਿਹੇ ਪਾਣੀ ਨਾਲ ਪੂਰੀ ਕੀਤੀ ਜਾਵੇਗੀ ਜਿਸ ਦੀ ਪਰਤ ਤੇਲ ਦੇ ਸਮਾਨ ਹੋਵੇਗੀ। ਉਹ ਚਿਹਰਿਆਂ ਨੂੰ ਭੁੰਨ ਦੇਵੇਗਾ। ਕਿਹੋਂ ਜਿਹਾ ਬੁਰਾ ਪਾਣੀ ਹੋਵੇਗਾ ਅਤੇ ਕਿਹੋ ਜਿਹਾ ਬੁਰਾ ਟਿਕਾਣਾ।

Choose other languages: