Quran Apps in many lanuages:

Surah Al-Isra Ayahs #74 Translated in Punjabi

وَلَقَدْ كَرَّمْنَا بَنِي آدَمَ وَحَمَلْنَاهُمْ فِي الْبَرِّ وَالْبَحْرِ وَرَزَقْنَاهُمْ مِنَ الطَّيِّبَاتِ وَفَضَّلْنَاهُمْ عَلَىٰ كَثِيرٍ مِمَّنْ خَلَقْنَا تَفْضِيلًا
ਅਤੇ ਅਸੀਂ ਆਦਮ ਦੀ ਸੰਤਾਨ ਨੂੰ ਇੱਜਤ ਬਖ਼ਸ਼ੀ। ਅਤੇ ਅਸੀਂ ਉਨ੍ਹਾਂ ਨੂੰ ਜ਼ਮੀਨ ਅਤੇ ਸਮੁੰਦਰ ਵਿਚ (ਸਫ਼ਰ ਕਰਨ ਵਾਸਤੇ) ਸਵਾਰੀਆਂ ਦਿੱਤੀਆਂ ਅਤੇ ਉਨ੍ਹਾਂ ਨੂੰ ਪਾਕ ਵਸਤੂਆਂ ਦਾ ਰਿਜ਼ਕ ਦਿੱਤਾ ਅਤੇ ਅਸੀਂ ਉਨ੍ਹਾਂ ਨੂੰ ਆਪਣੀਆਂ ਬਹੁਤ ਸਾਰੀਆਂ ਰਚਨਾਵਾਂ ਨਾਲੋਂ ਸ੍ਰੇਸ਼ਟਤਾ ਬਸ਼ਸ਼ੀ।
يَوْمَ نَدْعُو كُلَّ أُنَاسٍ بِإِمَامِهِمْ ۖ فَمَنْ أُوتِيَ كِتَابَهُ بِيَمِينِهِ فَأُولَٰئِكَ يَقْرَءُونَ كِتَابَهُمْ وَلَا يُظْلَمُونَ فَتِيلًا
ਜਿਸ ਦਿਨ ਅਸੀਂ ਹਰੇਕ ਸਮੂਹ ਨੂੰ ਉਸ ਦੇ ਆਗੂ ਦੇ ਸਹਿਤ ਬੁਲਾਵਾਂਗੇ ਅਤੇ ਜਿਸ ਦਾ ਕਰਮ ਪੱਤਰ ਉਸ ਦੇ ਸੱਜੇ ਹੱਥ ਵਿਚ ਦਿੱਤਾ ਜਾਵੇਗਾ। ਉਹ ਲੋਕ ਆਪਣਾ ਕਰਮ ਪੱਤਰ ਪੜ੍ਹਨਗੇ ਅਤੇ ਉਨ੍ਹਾਂ ਨਾਲ ਭੋਰਾ ਵੀ ਬੇ-ਇਨਸਾਫੀ ਨਹੀਂ ਕੀਤੀ ਜਾਵੇਗੀ।
وَمَنْ كَانَ فِي هَٰذِهِ أَعْمَىٰ فَهُوَ فِي الْآخِرَةِ أَعْمَىٰ وَأَضَلُّ سَبِيلًا
ਅਤੇ ਜਿਹੜੇ ਬੰਦੇ ਇਸ ਸੰਸਾਰ ਵਿਚ ਅੰਨ੍ਹੇ ਰਹੇ ਉਹ ਆਖ਼ਿਰਤ ਵਿਚ ਵੀ’ ਅੰਨ੍ਹੇ ਹੀ ਰਹਿਣਗੇ ਅਤੇ ਉਹ ਰਾਹ ਤੋਂ ਬਹੁਤ ਦੂਰ ਡਿੱਗੇ ਹੋਣਗੇ।
وَإِنْ كَادُوا لَيَفْتِنُونَكَ عَنِ الَّذِي أَوْحَيْنَا إِلَيْكَ لِتَفْتَرِيَ عَلَيْنَا غَيْرَهُ ۖ وَإِذًا لَاتَّخَذُوكَ خَلِيلًا
ਅਤੇ ਨੇੜੇ ਸੀ ਕਿ ਇਹ ਲੋਕ ਤੁਹਾਨੂੰ ਇਮਤਿਹਾਨ ਵਿਚ ਪਾ ਕੇ ਉਸ ਤੋਂ ਪਾਸੇ ਕਰ ਦੇਣ ਜੋ ਅਸੀਂ ਤੁਹਾਡੇ ਉੱਪਰ ਵਹੀ (ਸੁਨੇਹਾ) ਦੇ ਰੂਪ ਵਿਚ ਭੇਜਿਆ ਹੈ, ਤਾਂ ਕਿ ਤੁਸੀਂ ਉਸ ਤੋਂ ਬਿਨ੍ਹਾਂ ਸਾਡੇ ਵੱਲ ਝੂਠੀਆਂ ਗੱਲਾਂ ਦਾ ਸਬੰਧ ਜੋੜੋ ਅਤੇ ਤਾਂ ਉਹ ਤੁਹਾਨੂੰ ਆਪਣਾ ਮਿੱਤਰ ਬਣਾ ਲੈਂਦੇ।
وَلَوْلَا أَنْ ثَبَّتْنَاكَ لَقَدْ كِدْتَ تَرْكَنُ إِلَيْهِمْ شَيْئًا قَلِيلًا
ਅਤੇ ਜੇਕਰ ਅਸੀਂ ਤੁਹਾਨੂੰ ਟਿਕਾ ਕੇ ਨਾ ਰੱਖਿਆ ਹੁੰਦਾ ਤਾਂ ਨੇੜੇ ਸੀ ਕਿ ਤੁਸੀਂ ਉਨ੍ਹਾਂ ਵੱਲ ਕੁਝ ਝੁਕ ਪਵੋ।

Choose other languages: