Quran Apps in many lanuages:

Surah Al-Isra Ayahs #77 Translated in Punjabi

وَإِنْ كَادُوا لَيَفْتِنُونَكَ عَنِ الَّذِي أَوْحَيْنَا إِلَيْكَ لِتَفْتَرِيَ عَلَيْنَا غَيْرَهُ ۖ وَإِذًا لَاتَّخَذُوكَ خَلِيلًا
ਅਤੇ ਨੇੜੇ ਸੀ ਕਿ ਇਹ ਲੋਕ ਤੁਹਾਨੂੰ ਇਮਤਿਹਾਨ ਵਿਚ ਪਾ ਕੇ ਉਸ ਤੋਂ ਪਾਸੇ ਕਰ ਦੇਣ ਜੋ ਅਸੀਂ ਤੁਹਾਡੇ ਉੱਪਰ ਵਹੀ (ਸੁਨੇਹਾ) ਦੇ ਰੂਪ ਵਿਚ ਭੇਜਿਆ ਹੈ, ਤਾਂ ਕਿ ਤੁਸੀਂ ਉਸ ਤੋਂ ਬਿਨ੍ਹਾਂ ਸਾਡੇ ਵੱਲ ਝੂਠੀਆਂ ਗੱਲਾਂ ਦਾ ਸਬੰਧ ਜੋੜੋ ਅਤੇ ਤਾਂ ਉਹ ਤੁਹਾਨੂੰ ਆਪਣਾ ਮਿੱਤਰ ਬਣਾ ਲੈਂਦੇ।
وَلَوْلَا أَنْ ثَبَّتْنَاكَ لَقَدْ كِدْتَ تَرْكَنُ إِلَيْهِمْ شَيْئًا قَلِيلًا
ਅਤੇ ਜੇਕਰ ਅਸੀਂ ਤੁਹਾਨੂੰ ਟਿਕਾ ਕੇ ਨਾ ਰੱਖਿਆ ਹੁੰਦਾ ਤਾਂ ਨੇੜੇ ਸੀ ਕਿ ਤੁਸੀਂ ਉਨ੍ਹਾਂ ਵੱਲ ਕੁਝ ਝੁਕ ਪਵੋ।
إِذًا لَأَذَقْنَاكَ ضِعْفَ الْحَيَاةِ وَضِعْفَ الْمَمَاتِ ثُمَّ لَا تَجِدُ لَكَ عَلَيْنَا نَصِيرًا
ਫਿਰ ਅਸੀਂ ਤੁਹਾਨੂੰ ਜੀਵਨ ਅਤੇ ਮੌਤ ਦੋਵਾਂ ਦੀ ਦੂਹਰੀ ਸਜ਼ਾ ਢਿੰਦੇ। ਇਸ ਤੋਂ ਬਾਅਦ ਤੁਸੀਂ ਸਾਡੇ ਮੁਕਾਬਲੇ ਵਿਚ ਆਪਣਾ ਕੋਈ ਸਹਾਇਕ ਨਾ ਦੇਖਦੇ।
وَإِنْ كَادُوا لَيَسْتَفِزُّونَكَ مِنَ الْأَرْضِ لِيُخْرِجُوكَ مِنْهَا ۖ وَإِذًا لَا يَلْبَثُونَ خِلَافَكَ إِلَّا قَلِيلًا
ਅਤੇ ਇਹ ਲੋਕ ਇਸ ਖੇਤਰ ਵਿਚ ਤੁਹਾਡੇ ਪੈਰ ਉਖਾੜਨ ਲੱਗੇ ਸੀ ਤਾਂ ਕਿ ਉਹ ਮੱਕੇ ਵਿਚੋਂ ਬਾਹਰ ਕੱਢ ਦੇਣ। ਅਤੇ ਜੇਕਰ ਅਜਿਹਾ ਹੁੰਦਾ ਤਾਂ ਤੁਹਾਡੇ ਤੋਂ ਬਾਅਦ ਇਹ ਵੀ ਬਹੁਤ ਘੱਟ ਟਿਕ ਸਕਦੇ।
سُنَّةَ مَنْ قَدْ أَرْسَلْنَا قَبْلَكَ مِنْ رُسُلِنَا ۖ وَلَا تَجِدُ لِسُنَّتِنَا تَحْوِيلًا
ਜਿਵੇਂ ਕਿ ਉਨ੍ਹਾਂ ਰਸੂਲਾਂ ਦੇ ਸੀ ਅਤੇ ਤੁਸੀਂ ਸਾਡੇ ਨਿਯਮ ਵਿਚ ਕੋਈ ਤਬਦੀਲੀ ਨਾ ਦੇਖੋਗੇ।

Choose other languages: