Quran Apps in many lanuages:

Surah Al-Isra Ayahs #79 Translated in Punjabi

إِذًا لَأَذَقْنَاكَ ضِعْفَ الْحَيَاةِ وَضِعْفَ الْمَمَاتِ ثُمَّ لَا تَجِدُ لَكَ عَلَيْنَا نَصِيرًا
ਫਿਰ ਅਸੀਂ ਤੁਹਾਨੂੰ ਜੀਵਨ ਅਤੇ ਮੌਤ ਦੋਵਾਂ ਦੀ ਦੂਹਰੀ ਸਜ਼ਾ ਢਿੰਦੇ। ਇਸ ਤੋਂ ਬਾਅਦ ਤੁਸੀਂ ਸਾਡੇ ਮੁਕਾਬਲੇ ਵਿਚ ਆਪਣਾ ਕੋਈ ਸਹਾਇਕ ਨਾ ਦੇਖਦੇ।
وَإِنْ كَادُوا لَيَسْتَفِزُّونَكَ مِنَ الْأَرْضِ لِيُخْرِجُوكَ مِنْهَا ۖ وَإِذًا لَا يَلْبَثُونَ خِلَافَكَ إِلَّا قَلِيلًا
ਅਤੇ ਇਹ ਲੋਕ ਇਸ ਖੇਤਰ ਵਿਚ ਤੁਹਾਡੇ ਪੈਰ ਉਖਾੜਨ ਲੱਗੇ ਸੀ ਤਾਂ ਕਿ ਉਹ ਮੱਕੇ ਵਿਚੋਂ ਬਾਹਰ ਕੱਢ ਦੇਣ। ਅਤੇ ਜੇਕਰ ਅਜਿਹਾ ਹੁੰਦਾ ਤਾਂ ਤੁਹਾਡੇ ਤੋਂ ਬਾਅਦ ਇਹ ਵੀ ਬਹੁਤ ਘੱਟ ਟਿਕ ਸਕਦੇ।
سُنَّةَ مَنْ قَدْ أَرْسَلْنَا قَبْلَكَ مِنْ رُسُلِنَا ۖ وَلَا تَجِدُ لِسُنَّتِنَا تَحْوِيلًا
ਜਿਵੇਂ ਕਿ ਉਨ੍ਹਾਂ ਰਸੂਲਾਂ ਦੇ ਸੀ ਅਤੇ ਤੁਸੀਂ ਸਾਡੇ ਨਿਯਮ ਵਿਚ ਕੋਈ ਤਬਦੀਲੀ ਨਾ ਦੇਖੋਗੇ।
أَقِمِ الصَّلَاةَ لِدُلُوكِ الشَّمْسِ إِلَىٰ غَسَقِ اللَّيْلِ وَقُرْآنَ الْفَجْرِ ۖ إِنَّ قُرْآنَ الْفَجْرِ كَانَ مَشْهُودًا
ਸੂਰਜ ਢੱਲਣ ਤੋਂ ਬਾਅਦ ਅਤੇ ਰਾਤ ਦੇ ਹਨੇਰੇ ਤੱਕ ਨਮਾਜ ਸਥਾਪਿਤ ਕਰੋ ਅਤੇ ਵਿਸ਼ੇਸ਼ ਰੂਪ ਨਾਲ ਅੰਮ੍ਰਿਤ ਵੇਲੇ ਦੀ ਕਿਰਾਅਤ (ਕੁਰਆਨ ਪੜ੍ਹਣਾ)। ਬੇਸ਼ੱਕ ਫ਼ਜਰ (ਅੰਮ੍ਰਿਤ ਵੇਲੇ) ਦੀ ਕਿਰਾਅਤ ਵਿਚ ਇਕਾਗਰਤਾ ਹੁੰਦੀ ਹੈ।
وَمِنَ اللَّيْلِ فَتَهَجَّدْ بِهِ نَافِلَةً لَكَ عَسَىٰ أَنْ يَبْعَثَكَ رَبُّكَ مَقَامًا مَحْمُودًا
ਅਤੇ ਰਾਤ ਨੂੰ ਤਹੱਜੁਦ (ਸਵੇਰ ਤੋਂ ਪਹਿਲਾਂ ਦੀ ਨਮਾਜ਼) ਪੜ੍ਹੋ ਇਹ ਨਫ਼ਲ (ਬਿਨਾਂ ਫ਼ਰਜ ਨਮਾਜ਼) ਹੈ ਤੁਹਾਡੇ ਲਈ। ਉਮੀਵ ਹੈ ਕਿ ਤੁਹਾਡਾ ਰੱਬ ਤੁਹਾਨੂੰ ਇੱਕ ਵਡਿਆਈ ਵਾਲੇ ਸਥਾਨ ਤੇ ਖੜ੍ਹਾ ਕਰੇ।

Choose other languages: