Quran Apps in many lanuages:

Surah Al-Isra Ayahs #69 Translated in Punjabi

إِنَّ عِبَادِي لَيْسَ لَكَ عَلَيْهِمْ سُلْطَانٌ ۚ وَكَفَىٰ بِرَبِّكَ وَكِيلًا
ਬੇਸ਼ੱਕ ਜਿਹੜੇ ਮੇਰੇ ਸੱਚੇ ਬੰਦੇ ਹਨ ਉਨ੍ਹਾਂ ਉੱਪਰ ਤੇਰਾ ਵੱਸ ਨਹੀਂ ਜ਼ੱਲੇਗਾ ਅਤੇ ਤੇਰਾ ਰੱਬ ਕਾਰਜ ਸਵਾਰਨ ਲਈ ਕਾਫ਼ੀ ਹੈ।
رَبُّكُمُ الَّذِي يُزْجِي لَكُمُ الْفُلْكَ فِي الْبَحْرِ لِتَبْتَغُوا مِنْ فَضْلِهِ ۚ إِنَّهُ كَانَ بِكُمْ رَحِيمًا
ਤੁਹਾਡਾ ਰੱਬ ਉਹ ਹੈ, ਜਿਹੜਾ ਤੁਹਾਡੇ ਲਈ ਸਮੁੰਦਰ ਵਿਚ ਕਿਸ਼ਤੀਆਂ ਚਲਾਉਂਦਾ ਹੈ, ਤਾਂ ਕਿ ਤੁਸੀਂ ਉਸ ਦੀ ਕਿਰਪਾ ਨਾਲ ਰੋਜ਼ੀ ਰੋਟੀ ਦੀ ਤਲਾਸ਼ ਕਰੋ। ਬੇਸ਼ੱਕ ਉਹ ਤੁਹਾਡੇ ਉੱਪਰ ਕਿਰਪਾਲੂ ਹੈ।
وَإِذَا مَسَّكُمُ الضُّرُّ فِي الْبَحْرِ ضَلَّ مَنْ تَدْعُونَ إِلَّا إِيَّاهُ ۖ فَلَمَّا نَجَّاكُمْ إِلَى الْبَرِّ أَعْرَضْتُمْ ۚ وَكَانَ الْإِنْسَانُ كَفُورًا
ਅਤੇ ਜਦੋਂ ਸਮੁੰਦਰ ਵਿਚ ਤੁਹਾਡੇ ਉੱਪਰ ਕੋਈ ਆਫ਼ਤ ਆ ਜਾਂਦੀ ਹੈ ਤਾਂ ਤੁਸੀਂ ਉਨ੍ਹਾਂ ਪੂਜਣਯੋਗਾਂ ਨੂੰ ਭੁੱਲ ਜਾਂਦੇ ਹੋ ਜਿਨ੍ਹਾਂ ਨੂੰ ਤੁਸੀਂ ਰੱਬ ਤੋਂ ਬਿਲ੍ਹਾਂ ਮੰਨਦੇ ਸੀ। ਫਿਰ ਜਦੋਂ ਉਹ ਤੁਹਾਨੂੰ ਸੁੱਕੀ ਧਰਤੀ ਵੱਲ ਲਿਆ ਕੇ ਬਚਾ ਲੈਂਦਾ ਹੈ ਤਾਂ ਤੁਸੀਂ ਫਿਰ ਬੇਮੁੱਖ ਹੋ ਜਾਂਦੇ ਹੋ। ਅਤੇ ਮਨੁੱਖ ਵੱਡਾ ਹੀ ਨਾ-ਸ਼ੁਕਰਾ ਹੈ।
أَفَأَمِنْتُمْ أَنْ يَخْسِفَ بِكُمْ جَانِبَ الْبَرِّ أَوْ يُرْسِلَ عَلَيْكُمْ حَاصِبًا ثُمَّ لَا تَجِدُوا لَكُمْ وَكِيلًا
ਕੀ ਤੁਸੀਂ ਇਸ ਤੋਂ ਨਿਡਰ ਹੋ ਗਏ ਹੋ ਕਿ ਰੱਬ ਤੁਹਾਨੂੰ ਸੁੱਕੀ ਭੂਮੀ ਵੱਲ ਲਿਆ ਕੇ ਜ਼ਮੀਨ ਵਿਚ ਧਸਾ ਦੇਵੇ ਜਾਂ ਤੁਹਾਡੇ ਉੱਪਰ ਪੱਥਰਾਂ ਦੀ ਵਰਖਾ ਕਰਨ ਵਾਲੀ ਹਨ੍ਹੇਰੀ ਭੇਜ ਦੇਵੇ ਅਤੇ ਫਿਰ ਤੁਸੀਂ ਕਿਸੇ ਨੂੰ ਵੀ ਆਪਣਾ ਕਾਰਜ ਸਵਾਰਨ ਵਾਲਾ ਨਾ ਦੇਖੋਗੇ।
أَمْ أَمِنْتُمْ أَنْ يُعِيدَكُمْ فِيهِ تَارَةً أُخْرَىٰ فَيُرْسِلَ عَلَيْكُمْ قَاصِفًا مِنَ الرِّيحِ فَيُغْرِقَكُمْ بِمَا كَفَرْتُمْ ۙ ثُمَّ لَا تَجِدُوا لَكُمْ عَلَيْنَا بِهِ تَبِيعًا
ਜਾਂ ਤੁਸੀਂ ਇਸ ਤੋਂ ਬੇਪ੍ਰਵਾਹ ਹੋ ਗਏ ਹੋ, ਕਿ ਉਹ ਤੁਹਾਨੂੰ ਫਿਰ ਸਮੁੰਦਰ ਵਿਚ ਲੈ ਜਾਏ ਅਤੇ ਤੁਹਾਡੇ ਉੱਪਰ ਹਵਾ ਦਾ ਤੇਜ ਤੂਫਾਨ ਭੇਜ ਦੇਵੇ ਅਤੇ ਤੁਹਾਨੂੰ ਤੁਹਾਡੇ ਕੁਫ਼ਰ ਦੇ ਕਾਰਨ ਛਬੋਂ ਦੇਵੇ। ਫ਼ਿਰ ਤੁਸੀਂ ਉਸ ਲਈ ਕੋਈ ਸਾਡਾ ਪਿੱਛਾ ਕਰਨ ਵਾਲਾ ਨਾ ਦੇਖੌਗੇ।

Choose other languages: