Quran Apps in many lanuages:

Surah Al-Hajj Ayahs #31 Translated in Punjabi

وَأَذِّنْ فِي النَّاسِ بِالْحَجِّ يَأْتُوكَ رِجَالًا وَعَلَىٰ كُلِّ ضَامِرٍ يَأْتِينَ مِنْ كُلِّ فَجٍّ عَمِيقٍ
ਅਤੇ ਲੋਕਾਂ ਵਿਚ ਹੱਜ ਦਾ ਐਲਾਨ ਕਰ ਦਿਉ, ਉਹ ਤੁਹਾਡੇ ਕੋਲ ਪੈਦਲ ਚੱਲ ਕੇ ਅਤੇ ਮਾੜਜੂ (ਕਮਜ਼ੋਰ) ਜਿਹੇ ਊਠਾਂ ਤੇ ਸਵਾਰ ਹੋ ਕੇ ਦੂਰ-ਦੁਰਾਂਡੇ ਦੇ ਰਾਹਾਂ ਤੋਂ ਆਉਣਗੇ।
لِيَشْهَدُوا مَنَافِعَ لَهُمْ وَيَذْكُرُوا اسْمَ اللَّهِ فِي أَيَّامٍ مَعْلُومَاتٍ عَلَىٰ مَا رَزَقَهُمْ مِنْ بَهِيمَةِ الْأَنْعَامِ ۖ فَكُلُوا مِنْهَا وَأَطْعِمُوا الْبَائِسَ الْفَقِيرَ
ਤਾਂ ਜੋ ਉਹ ਆਪਣੇ ਲਾਭ ਲੈਣ ਵਾਲੇ ਸਥਾਨ ਤੇ ਪਹੁੰਚਣ ਅਤੇ ਮਿੱਥੇ ਹੋਏ ਦਿਨਾਂ ਅੰਦਰ ਉਨ੍ਹਾਂ ਜਾਨਵਰਾਂ ਉੱਪਰ ਅੱਲਾਹ ਦਾ ਨਾਮ ਲੈਣ, ਜਿਹੜੇ ਉਸ ਨੇ ਉਨ੍ਹਾਂ ਨੂੰ ਬਮਸ਼ੇ ਹਨ। ਇਸ ਵਿਚੋਂ ਖਾਉ ਅਤੇ ਬਿਪਤਾ ਵਿਚ ਪਏ ਕਿਸੇ ਗਰੀਬਾਂ ਨੂੰ ਖਿਲਾਊ।
ثُمَّ لْيَقْضُوا تَفَثَهُمْ وَلْيُوفُوا نُذُورَهُمْ وَلْيَطَّوَّفُوا بِالْبَيْتِ الْعَتِيقِ
ਤਾਂ ਚਾਹੀਦਾ ਹੈ ਕਿ ਉਹ ਆਪਣੀ ਮੈਲ-ਕੁਰੈਲ ਖ਼ਤਮ ਕਰ ਦੇਣ। ਅਤੇ ਆਪਣੀਆ ਮੰਨਤਾਂ ਪੂਰੀਆਂ ਕਰਨ ਅਤੇ ਇਸ ਪੁਰਾਣੇ ਘਰ (ਬੈਤ-ਤੁੱਲਾਹ ਦਾ ਤਵਾਫ਼) ਦੀਆਂ ਪਰਿਕਰਮਾ ਕਰਨ।
ذَٰلِكَ وَمَنْ يُعَظِّمْ حُرُمَاتِ اللَّهِ فَهُوَ خَيْرٌ لَهُ عِنْدَ رَبِّهِ ۗ وَأُحِلَّتْ لَكُمُ الْأَنْعَامُ إِلَّا مَا يُتْلَىٰ عَلَيْكُمْ ۖ فَاجْتَنِبُوا الرِّجْسَ مِنَ الْأَوْثَانِ وَاجْتَنِبُوا قَوْلَ الزُّورِ
ਇਹ ਗੱਲ ਹੋ ਚੁੱਕੀ ਅਤੇ ਜਿਹੜਾ ਬੰਦਾ ਅੱਲਾਹ ਦੀ ਨਿਰਧਾਰਿਤ ਕੀਤੀ ਹੋਈ ਮਰਿਆਦਾ ਦਾ ਸਨਮਾਣ ਕਰੇਗਾ ਤਾਂ ਉਸ ਦਾ ਰੱਬ ਉਸ ਨੂੰ ਪਸੰਦ ਕਰੇਗਾ। ਉਹ ਆਪਣੇ ਪੱਖ ਵਿਚ ਉਸ ਦੇ ਰੱਬ ਦੇ ਨਜ਼ਦੀਕ ਉਤਮ ਹੈ ਅਤੇ ਤੁਹਾਡੇ ਲਈ ਪਸ਼ੂ ਜਾਇਜ਼ ਕਰ ਦਿੱਤੇ ਗਏ ਹਨ, ਬਿਨਾ ਉਨ੍ਹਾਂ ਦੇ ਜਿਹੜੇ ਤੁਹਾਨੂੰ ਪੜ੍ਹ ਕੇ ਸੁਣਾਏ ਜਾ ਚੁੱਕੇ ਹਨ। ਤਾਂ ਤੁਸੀਂ ਮੂਰਤੀਆਂ ਦੀ ਗੰਦਗੀ ਅਤੇ ਝੂਠੀਆਂ ਗੱਲਾਂ ਤੋਂ ਬਚੋ
حُنَفَاءَ لِلَّهِ غَيْرَ مُشْرِكِينَ بِهِ ۚ وَمَنْ يُشْرِكْ بِاللَّهِ فَكَأَنَّمَا خَرَّ مِنَ السَّمَاءِ فَتَخْطَفُهُ الطَّيْرُ أَوْ تَهْوِي بِهِ الرِّيحُ فِي مَكَانٍ سَحِيقٍ
ਅੱਲਾਹ ਵੱਲ ਇਕਾਗਰ ਚਿੱਤ ਹੋ ਕੇ ਰਹੋ, ਉਸ ਦੇ ਬਰਾਬਰ ਸ਼ਰੀਕ ਨਾ ਠਹਿਰਾਉ ਅਤੇ ਜਿਹੜਾ ਬੰਦਾ ਅੱਲਾਹ ਦਾ ਸ਼ਰੀਕ ਮੰਨਦਾ ਹੈ, ਤਾਂ ਸਮਝੋ ਉਹ ਅਸਮਾਨ ਤੋਂ ਥੱਲੇ ਡਿੱਗ ਪਿਆ। ਫਿਰ ਪੰਛੀ ਉਸ ਨੂੰ ਝਪੱਟਾ ਮਾਰ ਕੇ ਲੈ ਜਾਣ ਜਾਂ ਹਵਾ ਉੱਸ ਨੂੰ ਦੂਰ ਕਿਸੇ ਸਥਾਨ ਤੋ ਸੁੱਟ ਦੇਵੇ।

Choose other languages: