Quran Apps in many lanuages:

Surah Al-Hadid Ayahs #12 Translated in Punjabi

وَمَا لَكُمْ لَا تُؤْمِنُونَ بِاللَّهِ ۙ وَالرَّسُولُ يَدْعُوكُمْ لِتُؤْمِنُوا بِرَبِّكُمْ وَقَدْ أَخَذَ مِيثَاقَكُمْ إِنْ كُنْتُمْ مُؤْمِنِينَ
ਅਤੇ ਤੁਹਾਨੂੰ ਕੀ ਹੋਇਆ ਕਿ ਤੁਸੀ ਅੱਲਾਹ ਤੇ ਈਮਾਨ ਨਹੀਂ ਲਿਆਉਂਦੇ। ਹਾਲਾਂਕਿ ਰਸੂਲ ਤੁਹਾਨੂੰ ਬੁਲਾ ਰਿਹਾ ਹੈ ਇਸ ਲਈ ਕਿ ਆਪਣੇ ਰੱਬ ਤੇ ਈਮਾਨ ਲਿਆਉ। ਅਤੇ ਉਹ ਤੁਹਾਡੇ ਤੋਂ ਵਚਨ ਲੈ ਚੁੱਕਿਆ ਹੈ ਜੇਕਰ ਤੁਸੀਂ ਸ਼ਰਧਾਲੂ ਹੋ।
هُوَ الَّذِي يُنَزِّلُ عَلَىٰ عَبْدِهِ آيَاتٍ بَيِّنَاتٍ لِيُخْرِجَكُمْ مِنَ الظُّلُمَاتِ إِلَى النُّورِ ۚ وَإِنَّ اللَّهَ بِكُمْ لَرَءُوفٌ رَحِيمٌ
ਉਹ ਹੀ ਹੈ ਜਿਹੜਾ ਆਪਣੇ ਬੰਦਿਆਂ ਤੇ ਸਪੱਸ਼ਟ ਆਇਤਾਂ ਉਤਾਰਦਾ ਹੈ ਤਾਂ ਕਿ ਤੁਹਾਨੂੰ ਹਨੇਰਿਆਂ ਤੋਂ ਪ੍ਰਕਾਸ਼ ਵੱਲ ਲੈ ਆਵੇ ਅਤੇ ਅੱਲਾਹ ਤੁਹਾਡੇ ਤੇ ਨਰਮੀ ਕਰਨ ਵਾਲਾ ਹੈ ਦਿਆਲੂ ਹੈ।
وَمَا لَكُمْ أَلَّا تُنْفِقُوا فِي سَبِيلِ اللَّهِ وَلِلَّهِ مِيرَاثُ السَّمَاوَاتِ وَالْأَرْضِ ۚ لَا يَسْتَوِي مِنْكُمْ مَنْ أَنْفَقَ مِنْ قَبْلِ الْفَتْحِ وَقَاتَلَ ۚ أُولَٰئِكَ أَعْظَمُ دَرَجَةً مِنَ الَّذِينَ أَنْفَقُوا مِنْ بَعْدُ وَقَاتَلُوا ۚ وَكُلًّا وَعَدَ اللَّهُ الْحُسْنَىٰ ۚ وَاللَّهُ بِمَا تَعْمَلُونَ خَبِيرٌ
ਅਤੇ ਤੁਹਾਨੂੰ ਕੀ ਹੋਇਆ ਕਿ ਤੁਸੀਂ ਅੱਲਾਹ ਦੇ ਰਾਹ ਤੇ ਖਰਚ ਨਹੀਂ ਕਰਦੇ ਹਾਲਾਂਕਿ ਸਾਰੇ ਆਕਾਸ਼ ਅਤੇ ਧਰਤੀ ਅੰਤ ਨੂੰ ਅੱਲਾਹ ਦਾ ਹੀ ਰਹਿ ਜਾਵੇਗਾ। ਤੁਹਾਡੇ ਵਿੱਚੋਂ ਜਿਹੜੇ ਲੋਕ ਜਿੱਤਣ ਤੋਂ ਬਾਅਦ ਖਰਚ ਕਰਨ ਅਤੇ ਯੁੱਧ ਕਰਨ ਉਹ ਉਨ੍ਹਾਂ ਲੋਕਾਂ ਦੇ ਬਰਾਬਰ ਨਹੀਂ ਹੋ ਸਕਦੇ, ਜਿਨ੍ਹਾਂ ਨੇ ਜਿੱਤਣ ਤੋਂ ਪਹਿਲਾਂ ਖਰਚ ਕੀਤਾ ਅਤੇ ਯੁੱਧ ਕੀਤਾ ਅਤੇ ਅੱਲਾਹ ਨੇ ਸਾਰਿਆਂ ਨਾਲ ਨੇਕੀ ਦਾ ਵਾਅਦਾ ਕੀਤਾ ਹੈ। ਅੱਲਾਹ ਜਾਣਦਾ ਹੈ ਜੋ ਕੁਝ ਤੁਸੀਂ ਕਰਦੇ ਹੋ।
مَنْ ذَا الَّذِي يُقْرِضُ اللَّهَ قَرْضًا حَسَنًا فَيُضَاعِفَهُ لَهُ وَلَهُ أَجْرٌ كَرِيمٌ
ਕੌਣ ਹੈ ਜਿਹੜਾ ਅੱਲਾਹ ਨੂੰ (ਸੇਵਾ ਭਾਵਨਾ ਨਾਲ) ਵਧੀਆ ਕਰਜ਼ਾ ਦੇਵੇ ਕਿ ਉਹ ਉਸ ਨੂੰ ਉਸ ਤੋਂ ਦੁੱਗਣਾ ਦੇਵੇ ਅਤੇ ਉਸ ਲਈ ਇੱਜ਼ਤ ਵਾਲਾ ਫ਼ਲ ਹੈ।
يَوْمَ تَرَى الْمُؤْمِنِينَ وَالْمُؤْمِنَاتِ يَسْعَىٰ نُورُهُمْ بَيْنَ أَيْدِيهِمْ وَبِأَيْمَانِهِمْ بُشْرَاكُمُ الْيَوْمَ جَنَّاتٌ تَجْرِي مِنْ تَحْتِهَا الْأَنْهَارُ خَالِدِينَ فِيهَا ۚ ذَٰلِكَ هُوَ الْفَوْزُ الْعَظِيمُ
ਜਿਸ ਦਿਨ ਤੁਸੀਂ ਮੋਮਿਨ ਮਰਦਾਂ ਅਤੇ ਮੋਮਿਨ ਔਰਤਾਂ ਨੂੰ ਦੇਖੌਗੇ ਕਿ ਉਨ੍ਹਾਂ ਦਾ ਨੂਰ ਉਨ੍ਹਾਂ ਦੇ ਅੱਗੇ ਅਤੇ ਉਨ੍ਹਾਂ ਦੇ ਸੱਜੇ ਭੱਜ ਰਿਹਾ ਹੋਵੇਗਾ ਅੱਜ ਦੇ ਦਿਨ ਤੁਹਾਨੂੰ ਚੰਗੀ ਖ਼ਬਰ ਹੈ ਉਨ੍ਹਾਂ ਬਾਗ਼ਾਂ ਦੀ ਜਿਨ੍ਹਾਂ ਦੇ ਥੱਲੇ ਨਹਿਰਾਂ ਵੱਗਦੀਆਂ ਹੋਣਗੀਆਂ, ਤੁਸੀਂ ਉਸ ਵਿਚ ਹਮੇਸ਼ਾਂ ਰਹੋਗੇ ਇਹ ਵੱਡੀ ਸਫ਼ਲਤਾ ਹੈ।

Choose other languages: