Quran Apps in many lanuages:

Surah Al-Hadid Ayahs #13 Translated in Punjabi

هُوَ الَّذِي يُنَزِّلُ عَلَىٰ عَبْدِهِ آيَاتٍ بَيِّنَاتٍ لِيُخْرِجَكُمْ مِنَ الظُّلُمَاتِ إِلَى النُّورِ ۚ وَإِنَّ اللَّهَ بِكُمْ لَرَءُوفٌ رَحِيمٌ
ਉਹ ਹੀ ਹੈ ਜਿਹੜਾ ਆਪਣੇ ਬੰਦਿਆਂ ਤੇ ਸਪੱਸ਼ਟ ਆਇਤਾਂ ਉਤਾਰਦਾ ਹੈ ਤਾਂ ਕਿ ਤੁਹਾਨੂੰ ਹਨੇਰਿਆਂ ਤੋਂ ਪ੍ਰਕਾਸ਼ ਵੱਲ ਲੈ ਆਵੇ ਅਤੇ ਅੱਲਾਹ ਤੁਹਾਡੇ ਤੇ ਨਰਮੀ ਕਰਨ ਵਾਲਾ ਹੈ ਦਿਆਲੂ ਹੈ।
وَمَا لَكُمْ أَلَّا تُنْفِقُوا فِي سَبِيلِ اللَّهِ وَلِلَّهِ مِيرَاثُ السَّمَاوَاتِ وَالْأَرْضِ ۚ لَا يَسْتَوِي مِنْكُمْ مَنْ أَنْفَقَ مِنْ قَبْلِ الْفَتْحِ وَقَاتَلَ ۚ أُولَٰئِكَ أَعْظَمُ دَرَجَةً مِنَ الَّذِينَ أَنْفَقُوا مِنْ بَعْدُ وَقَاتَلُوا ۚ وَكُلًّا وَعَدَ اللَّهُ الْحُسْنَىٰ ۚ وَاللَّهُ بِمَا تَعْمَلُونَ خَبِيرٌ
ਅਤੇ ਤੁਹਾਨੂੰ ਕੀ ਹੋਇਆ ਕਿ ਤੁਸੀਂ ਅੱਲਾਹ ਦੇ ਰਾਹ ਤੇ ਖਰਚ ਨਹੀਂ ਕਰਦੇ ਹਾਲਾਂਕਿ ਸਾਰੇ ਆਕਾਸ਼ ਅਤੇ ਧਰਤੀ ਅੰਤ ਨੂੰ ਅੱਲਾਹ ਦਾ ਹੀ ਰਹਿ ਜਾਵੇਗਾ। ਤੁਹਾਡੇ ਵਿੱਚੋਂ ਜਿਹੜੇ ਲੋਕ ਜਿੱਤਣ ਤੋਂ ਬਾਅਦ ਖਰਚ ਕਰਨ ਅਤੇ ਯੁੱਧ ਕਰਨ ਉਹ ਉਨ੍ਹਾਂ ਲੋਕਾਂ ਦੇ ਬਰਾਬਰ ਨਹੀਂ ਹੋ ਸਕਦੇ, ਜਿਨ੍ਹਾਂ ਨੇ ਜਿੱਤਣ ਤੋਂ ਪਹਿਲਾਂ ਖਰਚ ਕੀਤਾ ਅਤੇ ਯੁੱਧ ਕੀਤਾ ਅਤੇ ਅੱਲਾਹ ਨੇ ਸਾਰਿਆਂ ਨਾਲ ਨੇਕੀ ਦਾ ਵਾਅਦਾ ਕੀਤਾ ਹੈ। ਅੱਲਾਹ ਜਾਣਦਾ ਹੈ ਜੋ ਕੁਝ ਤੁਸੀਂ ਕਰਦੇ ਹੋ।
مَنْ ذَا الَّذِي يُقْرِضُ اللَّهَ قَرْضًا حَسَنًا فَيُضَاعِفَهُ لَهُ وَلَهُ أَجْرٌ كَرِيمٌ
ਕੌਣ ਹੈ ਜਿਹੜਾ ਅੱਲਾਹ ਨੂੰ (ਸੇਵਾ ਭਾਵਨਾ ਨਾਲ) ਵਧੀਆ ਕਰਜ਼ਾ ਦੇਵੇ ਕਿ ਉਹ ਉਸ ਨੂੰ ਉਸ ਤੋਂ ਦੁੱਗਣਾ ਦੇਵੇ ਅਤੇ ਉਸ ਲਈ ਇੱਜ਼ਤ ਵਾਲਾ ਫ਼ਲ ਹੈ।
يَوْمَ تَرَى الْمُؤْمِنِينَ وَالْمُؤْمِنَاتِ يَسْعَىٰ نُورُهُمْ بَيْنَ أَيْدِيهِمْ وَبِأَيْمَانِهِمْ بُشْرَاكُمُ الْيَوْمَ جَنَّاتٌ تَجْرِي مِنْ تَحْتِهَا الْأَنْهَارُ خَالِدِينَ فِيهَا ۚ ذَٰلِكَ هُوَ الْفَوْزُ الْعَظِيمُ
ਜਿਸ ਦਿਨ ਤੁਸੀਂ ਮੋਮਿਨ ਮਰਦਾਂ ਅਤੇ ਮੋਮਿਨ ਔਰਤਾਂ ਨੂੰ ਦੇਖੌਗੇ ਕਿ ਉਨ੍ਹਾਂ ਦਾ ਨੂਰ ਉਨ੍ਹਾਂ ਦੇ ਅੱਗੇ ਅਤੇ ਉਨ੍ਹਾਂ ਦੇ ਸੱਜੇ ਭੱਜ ਰਿਹਾ ਹੋਵੇਗਾ ਅੱਜ ਦੇ ਦਿਨ ਤੁਹਾਨੂੰ ਚੰਗੀ ਖ਼ਬਰ ਹੈ ਉਨ੍ਹਾਂ ਬਾਗ਼ਾਂ ਦੀ ਜਿਨ੍ਹਾਂ ਦੇ ਥੱਲੇ ਨਹਿਰਾਂ ਵੱਗਦੀਆਂ ਹੋਣਗੀਆਂ, ਤੁਸੀਂ ਉਸ ਵਿਚ ਹਮੇਸ਼ਾਂ ਰਹੋਗੇ ਇਹ ਵੱਡੀ ਸਫ਼ਲਤਾ ਹੈ।
يَوْمَ يَقُولُ الْمُنَافِقُونَ وَالْمُنَافِقَاتُ لِلَّذِينَ آمَنُوا انْظُرُونَا نَقْتَبِسْ مِنْ نُورِكُمْ قِيلَ ارْجِعُوا وَرَاءَكُمْ فَالْتَمِسُوا نُورًا فَضُرِبَ بَيْنَهُمْ بِسُورٍ لَهُ بَابٌ بَاطِنُهُ فِيهِ الرَّحْمَةُ وَظَاهِرُهُ مِنْ قِبَلِهِ الْعَذَابُ
ਜਿਸ ਦਿਨ ਮੁਨਕਰ ਮਰਦ ਅਤੇ ਮੁਨਕਰ ਔਰਤਾਂ ਈਮਾਨ ਲਿਆਉਣ ਵਾਲਿਆਂ ਨੂੰ ਕਹਿਣਗੇ ਕਿ ਸਾਨੂੰ ਮੌਕਾ ਦਿਉ ਅਸੀਂ ਵੀ ਤੁਹਾਡੇ ਨੂਰ ਤੋਂ ਕੁਝ ਲਾਭ ਲੈ ਲਈਏ। ਆਖਿਆ ਜਾਵੇਗਾ ਕਿ ਤੁਸੀਂ ਆਪਣੇ ਪਿੱਛੇ ਵਾਪਿਸ ਚਲੇ ਜਾਉ। ਫਿਰ ਪ੍ਰਕਾਸ਼ ਦੀ ਤਲਾਸ਼ ਕਰੋ। ਫਿਰ ਉਨ੍ਹਾਂ ਦੇ ਵਿਚਕਾਰ ਇੱਕ ਕੰਧ ਖੜੀ ਕਰ ਦਿੱਤੀ ਜਾਵੇਗੀ, ਜਿਸ ਵਿਚ ਇੱਕ ਦਰਵਾਜ਼ਾ ਹੋਵੇਗਾ। ਉਸ ਦੇ ਅੰਦਰ ਵੱਲ ਰਹਿਮਤ ਹੋਵੇਗੀ ਅਤੇ ਬਾਹਰ ਵੱਲ ਸਜ਼ਾ ਹੋਵੇਗੀ।

Choose other languages: