Quran Apps in many lanuages:

Surah Al-Hadid Ayahs #26 Translated in Punjabi

مَا أَصَابَ مِنْ مُصِيبَةٍ فِي الْأَرْضِ وَلَا فِي أَنْفُسِكُمْ إِلَّا فِي كِتَابٍ مِنْ قَبْلِ أَنْ نَبْرَأَهَا ۚ إِنَّ ذَٰلِكَ عَلَى اللَّهِ يَسِيرٌ
ਕੋਈ ਬਿਪਤਾ ਨਾ ਧਰਤੀ ਤੇ ਆਉਂਦੀ ਹੈ ਅਤੇ ਨਾ ਤੁਹਾਡੇ ਜਿੰਦਗੀ ਵਿਚ ਪਰੰਤੂ ਉਹ ਇੱਕ ਕਿਤਾਬ ਵਿਚ ਲਿਖੀ ਹੋਈ ਹੈ। ਇਸ ਤੋਂ ਪਹਿਲਾਂ ਕਿ ਅਸੀਂ ਉਸ ਨੂੰ ਪੈਦਾ ਕਰੀਏ, ਬੇਸ਼ੱਕ ਇਹ ਅੱਲਾਹ ਲਈ ਸੌਖਾ ਹੈ।
لِكَيْلَا تَأْسَوْا عَلَىٰ مَا فَاتَكُمْ وَلَا تَفْرَحُوا بِمَا آتَاكُمْ ۗ وَاللَّهُ لَا يُحِبُّ كُلَّ مُخْتَالٍ فَخُورٍ
ਤਾਂ ਜੋ ਤੁਸੀਂ ਉਸ ਲਈ ਚਿੰਤਾ ਨਾ ਕਰੋ ਜਿਹੜਾ ਤੁਹਾਡੇ ਤੋਂ ਗਵਾਚ ਗਿਆ ਹੈ। ਅਤੇ ਨਾ ਉਸ ਚੀਜ਼ ਤੇ ਹੰਕਾਰ ਕਰੋ ਜਿਹੜਾ ਉਸ (ਅੱਲਾਹ) ਨੇ ਤੁਹਾਨੂੰ ਦਿੱਤਾ। ਅਤੇ ਅੱਲਾਹ ਗੱਪਾਂ ਮਾਰਨ ਵਾਲੇ ਅਤੇ ਹੰਕਾਰ ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ।
الَّذِينَ يَبْخَلُونَ وَيَأْمُرُونَ النَّاسَ بِالْبُخْلِ ۗ وَمَنْ يَتَوَلَّ فَإِنَّ اللَّهَ هُوَ الْغَنِيُّ الْحَمِيدُ
ਜਿਹੜੇ ਖੂਦ ਵੀ ਕੰਜੂਸੀ ਕਰਦੇ ਹਨ ਅਤੇ ਦੂਸਰਿਆਂ ਨੂੰ ਵੀ ਕੰਜੂਸੀ ਦਾ ਸਬਕ ਦਿੰਦੇ ਹਨ। ਅਤੇ ਜਿਹੜਾ ਬੰਦਾ ਮੂੰਹ ਮੌੜੇਗਾ ਤਾਂ ਅੱਲਾਹ ਬੇਪਰਵਾਰ ਅਤੇ ਸਲਾਹੁਣ ਯੋਗ ਹੈ।
لَقَدْ أَرْسَلْنَا رُسُلَنَا بِالْبَيِّنَاتِ وَأَنْزَلْنَا مَعَهُمُ الْكِتَابَ وَالْمِيزَانَ لِيَقُومَ النَّاسُ بِالْقِسْطِ ۖ وَأَنْزَلْنَا الْحَدِيدَ فِيهِ بَأْسٌ شَدِيدٌ وَمَنَافِعُ لِلنَّاسِ وَلِيَعْلَمَ اللَّهُ مَنْ يَنْصُرُهُ وَرُسُلَهُ بِالْغَيْبِ ۚ إِنَّ اللَّهَ قَوِيٌّ عَزِيزٌ
ਅਸੀਂ ਆਪਣੇ ਰਸੂਲਾਂ ਨੂੰ ਨਿਸ਼ਾਨੀਆਂ ਦੇ ਨਾਲ ਭੇਜਿਆ ਅਤੇ ਉਸ ਨਾਲ ਕਿਤਾਬ ਅਤੇ ਤੱਕੜੀ ਉਤਾਰੀ ਤਾਂ ਕਿ ਲੋਕਾਂ ਲਈ ਇਨਸਾਫ਼ ਸਥਾਪਿਤ ਹੋਵੇ। ਅਤੇ ਅਸੀਂ ਲੋਹਾ ਉਤਾਰਿਆ ਜਿਸ ਵਿਚ ਬਹੁਤ ਤਾਕਤ ਹੈ ਅਤੇ ਲੋਕਾਂ ਲਈ ਲਾਭ ਹੈ। ਅਤੇ ਤਾਂ ਕਿ ਅੱਲਾਹ ਸਮਝ ਲਵੇ ਕਿ ਕੌਣ ਉਸ ਦੀ ਅਤੇ ਉਸ ਦੇ ਰਸੂਲਾਂ ਦੀ ਬਿਨ੍ਹਾਂ ਦੇਖੇ ਮਦਦ ਕਰਦਾ ਹੈ। ਬੇਸ਼ੱਕ ਅੱਲਾਹ ਸ਼ਕਤੀਸ਼ਾਲੀ ਅਤੇ ਤਾਕਤਵਰ ਹੈ।
وَلَقَدْ أَرْسَلْنَا نُوحًا وَإِبْرَاهِيمَ وَجَعَلْنَا فِي ذُرِّيَّتِهِمَا النُّبُوَّةَ وَالْكِتَابَ ۖ فَمِنْهُمْ مُهْتَدٍ ۖ وَكَثِيرٌ مِنْهُمْ فَاسِقُونَ
ਅਤੇ ਅਸੀਂ ਨੂਹ ਨੂੰ ਅਤੇ ਇਬਰਾਹੀਮ ਨੂੰ ਭੇਜਿਆ ਅਤੇ ਉਸ ਦੀ ਸੰਤਾਨ ਵਿਚ ਅਸੀਂ ਹੈਗ਼ੰਬਰੀ ਅਤੇ ਕਿਤਾਬ ਰੱਖ ਦਿੱਤੀ। ਫਿਰ ਉਨ੍ਹਾਂ ਵਿਚੋਂ ਕੋਈ ਸੱਚੇ ਰਾਹ ਤੇ ਹੈ ਅਤੇ ਉਨ੍ਹਾਂ ਵਿਚੋਂ ਬਹੁਤ ਸਾਰੇ ਇਨਕਾਰੀ ਹਨ।

Choose other languages: