Quran Apps in many lanuages:

Surah Al-Baqara Ayahs #97 Translated in Punjabi

وَإِذْ أَخَذْنَا مِيثَاقَكُمْ وَرَفَعْنَا فَوْقَكُمُ الطُّورَ خُذُوا مَا آتَيْنَاكُمْ بِقُوَّةٍ وَاسْمَعُوا ۖ قَالُوا سَمِعْنَا وَعَصَيْنَا وَأُشْرِبُوا فِي قُلُوبِهِمُ الْعِجْلَ بِكُفْرِهِمْ ۚ قُلْ بِئْسَمَا يَأْمُرُكُمْ بِهِ إِيمَانُكُمْ إِنْ كُنْتُمْ مُؤْمِنِينَ
ਅਤੇ ਜਦੋਂ ਅਸੀਂ ਤੁਹਾਡੇ ਤੋਂ ਵਰਨ ਲਿਆ ਅਤੇ ਤੂਰ ਪਹਾੜ ਨੂੰ ਤੁਹਾਡੇ ਉੱਪਰ ਖੜ੍ਹਾ ਕੀਤਾ। ਜੋ ਆਦੇਸ਼ ਅਸੀਂ ਤੁਹਾਨੂੰ ਦਿੱਤਾ ਹੈ, ਉਸ ਨੂੰ ਦ੍ਰਿੜ੍ਹਤਾ ਦੇ ਨਾਲ ਪਕੜੋਂ ਅਤੇ ਸੁਣੋ। ਉਨਾਂ ਨੇ ਕਿਹਾ ਅਸੀਂ ਸੁਣਿਆ ਪਰ ਅਸੀਂ ਨਹੀਂ ਮੰਨਿਆ। ਅਤੇ ਉਨ੍ਹਾਂ ਦੀ ਅਵੱਗਿਆ ਦੇ ਕਾਰਨ ਵੱਛਾ ਉਨ੍ਹਾਂ ਦੇ ਦਿਲਾਂ ਵਿਚ ਘੁਲ-ਮਿਲ ਗਿਆ। ਕਹੋ, ਜੇਕਰ ਤੁਸੀਂ ਈਮਾਨ ਵਾਲੇ ਹੋ, ਤਾਂ ਉਹ ਚੀਜ਼ ਕਿੰਨੀ ਬੂਰੀ ਹੈ, ਜੋ ਤੁਹਾਡਾ ਈਮਾਨ ਤੁਹਾਨੂੰ ਸਿਖਾਉਂਦਾ ਹੈ।
قُلْ إِنْ كَانَتْ لَكُمُ الدَّارُ الْآخِرَةُ عِنْدَ اللَّهِ خَالِصَةً مِنْ دُونِ النَّاسِ فَتَمَنَّوُا الْمَوْتَ إِنْ كُنْتُمْ صَادِقِينَ
ਆਖੋ ਜੇਕਰ ਅੱਲਾਹ ਦੇ ਕੋਲ ਪ੍ਰਲੋਕ ਦਾ ਘਰ ਵਿਸ਼ੇਸ਼ ਰੂਪ ਨਾਲ ਤੁਹਾਡੇ ਲਈ ਹੈ, ਦੂਸਰਿਆ ਨੂੰ ਛੱਡ ਕੇ, ਤਾਂ ਤੁਸੀਂ ਮਰਨ ਦੀ ਇੱਛਾ ਕਰੋ, ਜੇਕਰ ਤੁਸੀਂ ਸੱਚੇ ਹੋਂ
وَلَنْ يَتَمَنَّوْهُ أَبَدًا بِمَا قَدَّمَتْ أَيْدِيهِمْ ۗ وَاللَّهُ عَلِيمٌ بِالظَّالِمِينَ
ਪਰ ਉਨ੍ਹਾਂ ਕਰਮਾਂ ਕਾਰਨ ਕਦੇ ਵੀ ਇਸ ਦੀ ਕਾਮਨਾ ਨਹੀਂ ਕਰਨਗੇ, ਜਿਹੜੇ ਕਰਮ ਉਹ ਆਪਣੇ ਅੱਗੇ ਭੇਜ ਚੁੱਕੇ ਹਨ। ਅਤੇ ਅੱਲਾਹ ਜ਼ੁਲਮ ਕਰਨ ਵਾਲਿਆਂ ਨੂੰ ਭਲੀ-ਭਾਂਤ ਜਾਣਦਾ ਹੈ।
وَلَتَجِدَنَّهُمْ أَحْرَصَ النَّاسِ عَلَىٰ حَيَاةٍ وَمِنَ الَّذِينَ أَشْرَكُوا ۚ يَوَدُّ أَحَدُهُمْ لَوْ يُعَمَّرُ أَلْفَ سَنَةٍ وَمَا هُوَ بِمُزَحْزِحِهِ مِنَ الْعَذَابِ أَنْ يُعَمَّرَ ۗ وَاللَّهُ بَصِيرٌ بِمَا يَعْمَلُونَ
ਅਤੇ ਤੁਸੀਂ ਉਨ੍ਹਾਂ ਨੂੰ ਜੀਵਨ ਦੇ ਸਭ ਤੋਂ ਵੱਧ ਲੋਭੀ ਪਾਉਗੇ, ਉਨ੍ਹਾਂ ਲੋਕਾਂ ਤੋਂ ਵੀ ਜ਼ਿਆਦਾ, ਜੋ ਸ਼ਿਕਾਰ ਕਰਨ ਵਾਲੇ ਹਨ। ਉਨ੍ਹਾਂ ਵਿਚੋਂ ਹਰੇਕ ਇਹ ਚਾਹੁੰਦਾ ਹੈ ਕਿ ਉਹ ਹਜ਼ਾਰ ਸਾਲ ਦੀ ਉਮਰ ਪਾਵੇ, ਹਾਲਾਂਕਿ ਇਨ੍ਹਾਂ ਜਿਉਣਾ ਵੀ ਉਨ੍ਹਾਂ ਨੂੰ ਅਜ਼ਾਸ਼ ਤੋਂ ਨਹੀਂ ਬਚਾ ਸਕਦਾ। ਅਤੇ ਅੱਲਾਹ ਦੇਖਦਾ ਹੈ ਜੋ ਕੁਝ ਉਹ ਕਰ ਰਹੇ ਹਨ।
قُلْ مَنْ كَانَ عَدُوًّا لِجِبْرِيلَ فَإِنَّهُ نَزَّلَهُ عَلَىٰ قَلْبِكَ بِإِذْنِ اللَّهِ مُصَدِّقًا لِمَا بَيْنَ يَدَيْهِ وَهُدًى وَبُشْرَىٰ لِلْمُؤْمِنِينَ
ਆਖੋ ਕਿ ਜੋ ਕੋਈ ਜਿਬਰਾਈਲ (ਰੱਬ ਦਾ ਕਲਾਮ ਪੈਗ਼ੰਬਰ ਤੱਕ ਲਿਆਉਣ ਵਾਲਾ ਫ਼ਰਸ਼ਿਤਾ) ਦਾ ਵਿਰੋਧੀ ਹੈ, ਤਾਂ ਉਸ ਨੇ ਇਸ ਬਾਣੀ ਨੂੰ ਤੁਹਾਡੇ ਦਿਲਾਂ ਵਿਚ ਅੱਲਾਹ ਦੇ ਹੁਕਮ ਨਾਲ ਉਤਾਰਿਆ ਹੈ, ਉਹ ਉਸ ਦੀ ਪੁਸ਼ਟੀ ਕਰਨ ਵਾਲਾ ਹੈ, ਜੋ ਉਸ ਦੇ ਅੱਗੇ ਹੈ ਅਤੇ ਉਹ ਈਮਾਨ ਵਾਲਿਆਂ ਲਈ ਨਸੀਹਤ ਅਤੇ ਖ਼ੁਸ਼ਖਬਰੀ ਹੈ।

Choose other languages: