Quran Apps in many lanuages:

Surah Al-Baqara Ayahs #37 Translated in Punjabi

قَالَ يَا آدَمُ أَنْبِئْهُمْ بِأَسْمَائِهِمْ ۖ فَلَمَّا أَنْبَأَهُمْ بِأَسْمَائِهِمْ قَالَ أَلَمْ أَقُلْ لَكُمْ إِنِّي أَعْلَمُ غَيْبَ السَّمَاوَاتِ وَالْأَرْضِ وَأَعْلَمُ مَا تُبْدُونَ وَمَا كُنْتُمْ تَكْتُمُونَ
ਅੱਲਾਹ ਨੇ ਕਿਹਾ ਹੇ ਆਦਮ! ਇਨ੍ਹਾਂ ਨੂੰ ਉਨ੍ਹਾਂ ਚੀਜ਼ਾਂ ਦੇ ਨਾਂ ਦੱਸੋ, ਤਾਂ ਜਦੋਂ ਆਦਮ ਨੇ ਉਨ੍ਹਾਂ ਨੂੰ, ਉਨ੍ਹਾਂ ਚੀਜ਼ਾਂ ਦੇ ਨਾਂ ਦੱਸੇ, ਤਾਂ ਅੱਲਾਹ ਨੇ ਕਿਹਾ ਕਿ ਮੈਂ’ ਤੁਹਾਨੂੰ ਕਿਹਾ ਨਹੀਂ ਸੀ ਕਿ ਅਸਮਾਨਾਂ ਅਤੇ ਧਰਤੀ ਦੇ ਰਹੱਸ ਨੂੰ ਮੈਂ ਹੀ ਜਾਣਦਾ ਹਾਂ ਅਤੇ ਮੈਂ ਜਾਣਦਾ ਹਾਂ ਜੋ ਕੂਝ ਤੁਸੀਂ ਜ਼ਾਹਿਰ ਕਰਦੇ ਹੋ ਅਤੇ ਜੋ ਕੁਝ ਤੁਸੀ ਛੁਪਾਉਂਦੇ ਹੋ।
وَإِذْ قُلْنَا لِلْمَلَائِكَةِ اسْجُدُوا لِآدَمَ فَسَجَدُوا إِلَّا إِبْلِيسَ أَبَىٰ وَاسْتَكْبَرَ وَكَانَ مِنَ الْكَافِرِينَ
ਅਤੇ ਜਦੋਂ ਅਸੀਂ ਫ਼ਰਿਸ਼ਤਿਆਂ ਨੂੰ ਕਿਹਾ ਕਿ ਆਦਮ ਅੱਗੇ ਸਿਜਦਾ ਕਰੋਂ ਤਾਂ ਉਨ੍ਹਾਂ ਸਿਜਦਾ ਕੀਤਾ, ਪਰ ਇਬਲੀਸ ਨੇ ਸਿਜਦਾ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਨੇ ਅਵੱਗਿਆ ਕੀਤੀ, ਹੰਕਾਰ ਕੀਤਾ ਅਤੇ ਅਵੱਗਿਆਕਾਰੀਆਂ ਵਿਚ ਹੋ ਗਿਆ।
وَقُلْنَا يَا آدَمُ اسْكُنْ أَنْتَ وَزَوْجُكَ الْجَنَّةَ وَكُلَا مِنْهَا رَغَدًا حَيْثُ شِئْتُمَا وَلَا تَقْرَبَا هَٰذِهِ الشَّجَرَةَ فَتَكُونَا مِنَ الظَّالِمِينَ
ਅਸੀਂ ਕਿਹਾ ਹੇ ਆਦਮ! ਤੂੰ ਅਤੇ ਤੇਰੀ ਪਤਨੀ ਦੋਵੇਂ ਜੰਨਤ ਵਿਚ ਰਹੋ, ਅਤੇ ਉਸ ਵਿਚੋਂ ਖਾਉ ਇੱਛਾ ਅਨੁਸਾਰ, ਜਿੱਥੋਂ ਚਾਹੋ। ਅਤੇ ਉਸ ਰੁੱਖ ਦੇ ਨੇੜੇ ਨਾ ਜਾਣਾ ਨਹੀਂ ਤਾਂ ਤੁਸੀਂ ਅੱਤਿਆਚਾਰੀਆਂ (ਜ਼ਾਲਿਮਾਂ) ਵਿਚ ਹੋ ਜਾਵੋਗੇ।
فَأَزَلَّهُمَا الشَّيْطَانُ عَنْهَا فَأَخْرَجَهُمَا مِمَّا كَانَا فِيهِ ۖ وَقُلْنَا اهْبِطُوا بَعْضُكُمْ لِبَعْضٍ عَدُوٌّ ۖ وَلَكُمْ فِي الْأَرْضِ مُسْتَقَرٌّ وَمَتَاعٌ إِلَىٰ حِينٍ
ਫਿਰ ਸੈਤਾਨ (ਇਬਲੀਸ) ਨੇ ਉਸ ਰੁੱਖ ਦੇ ਰਾਹੀ’ ਦੋਵਾਂ ਨੂੰ ਗੁੰਮਰਾਹ ਕਰ ਦਿੱਤਾ ਅਤੇ ਉਨ੍ਹਾਂ ਨੂੰ ਉਸ ਅਨੰਦਮਈ ਜੀਵਨ ਵਿਚੋਂ ਕੱਢ ਦਿੱਤਾ। ਜਿਸ ਵਿਚ ਉਹ ਸਨ। ਅਤੇ ਅਸੀਂ ਕਿਹਾ ਤੁਸੀਂ ਸਾਰੇ ਉਤਰੋ ਇਥੋਂ। ਤੁਸੀ ਇੱਕ ਦੂਜੇ ਦੇ ਵੈਰੀ ਹੋ ਅਤੇ ਤੁਹਾਡੇ ਲਈ ਧਰਤੀ ਤੇ ਰਿਹਾਇਸ਼ ਅਤੇ ਕੰਮ ਚਲਾਉਣਾ ਇੱਕ ਖਾਸ ਸਮੇ ਤੱਕ ਨਿਸ਼ਬਤ ਕਰ ਦਿੱਤਾ ਗਿਆ ਹੈ।
فَتَلَقَّىٰ آدَمُ مِنْ رَبِّهِ كَلِمَاتٍ فَتَابَ عَلَيْهِ ۚ إِنَّهُ هُوَ التَّوَّابُ الرَّحِيمُ
ਫਿਰ ਆਦਮ ਨੇ ਅਪਣੇ ਰੱਬ ਤੋਂ ਕੁਝ ਬੋਲ (ਸ਼ਬਦ) ਸਿੱਖ ਲਏ ਤਾਂ ਅੱਲਾਹ ਨੇ ਉਸ ਉੱਪਰ ਰਹਿਮਤ ਕੀਤੀ। ਬਿਨਾ ਸ਼ੱਕ ਉਹ ਤੌਬਾ (ਸ਼ਿਮਾ ਜਾਚਨਾ? ਨੂੰ ਸਵੀਕਾਰ ਕਰਨ ਵਾਲਾ, ਰਹਿਮਤ ਕਰਨ ਵਾਲਾ ਹੈ।)

Choose other languages: