Quran Apps in many lanuages:

Surah Al-Baqara Ayahs #221 Translated in Punjabi

يَسْأَلُونَكَ عَنِ الشَّهْرِ الْحَرَامِ قِتَالٍ فِيهِ ۖ قُلْ قِتَالٌ فِيهِ كَبِيرٌ ۖ وَصَدٌّ عَنْ سَبِيلِ اللَّهِ وَكُفْرٌ بِهِ وَالْمَسْجِدِ الْحَرَامِ وَإِخْرَاجُ أَهْلِهِ مِنْهُ أَكْبَرُ عِنْدَ اللَّهِ ۚ وَالْفِتْنَةُ أَكْبَرُ مِنَ الْقَتْلِ ۗ وَلَا يَزَالُونَ يُقَاتِلُونَكُمْ حَتَّىٰ يَرُدُّوكُمْ عَنْ دِينِكُمْ إِنِ اسْتَطَاعُوا ۚ وَمَنْ يَرْتَدِدْ مِنْكُمْ عَنْ دِينِهِ فَيَمُتْ وَهُوَ كَافِرٌ فَأُولَٰئِكَ حَبِطَتْ أَعْمَالُهُمْ فِي الدُّنْيَا وَالْآخِرَةِ ۖ وَأُولَٰئِكَ أَصْحَابُ النَّارِ ۖ هُمْ فِيهَا خَالِدُونَ
ਲੋਕ ਤੁਹਾਡੇ ਤੋਂ ਹੁਰਮਤ (ਅਦਬ) ਵਾਲੇ ਮਹੀਨੇ ਦੇ ਸਬੰਧ ਵਿਚ ਪੁੱਛਦੇ ਹਨ ਕਿ ਉਸ ਵਿਚ ਯੁੱਧ ਕਰਨਾ ਕਿਹੋ ਜਿਹਾ ਹੈ। ਕਹਿ ਦੇਵੋ ਕਿ ਉਸ ਵਿਚ ਯੁੱਧ ਕਰਨਾ ਬਹੁਤ ਬ਼ੂਰਾ ਹੈ। ਪਰ ਅੱਲਾਹ ਦੇ ਰਾਹ ਤੋਂ ਰੋਕਣਾ ਅਤੇ ਉਸ ਨੂੰ ਝੁਨਲਾਉਣਾ ਅਤੇ ਮਸਜਿਦ-ਏ-ਹਰਾਮ ਤੋਂ ਰੋਕਣਾ ਅਤੇ ਉਨ੍ਹਾਂ ਲੋਕਾਂ ਨੂੰ ਉਸ ਵਿਚੋਂ ਕੱਢਣਾ ਅੱਲਾਹ ਦੀ ਨਜ਼ਰ ਵਿਚ ਇਸ ਤੋਂ ਵੀ ਜ਼ਿਆਦਾ ਬੂਰਾ ਹੈ ਅਤੇ ਫ਼ਿਤਨਾ (ਫਸਾਦ) ਹੱਤਿਆ ਤੋਂ ਵੀ ਜ਼ਿਆਦਾ ਵੱਡੀ ਬੁਰਾਈ ਹੈ ਅਤੇ ਦੀਨ ਤੋਂ ਫੇਰ ਦੇਣ, ਜੇਕਰ ਉਹ ਸਮਰੱਥ ਹੋਣ। ਅਤੇ ਤੁਹਾਡੇ ਵਿਚੋਂ ਜਿਹੜਾ ਕੋਈ ਆਪਣੇ ਦੀਨ ਤੋਂ ਫਿਰੇਗਾ ਅਤੇ ਉਹ ਕੁਫ਼ਰ (ਅਵੱਗਿਆ) ਦੀ ਸਥਿਤੀ ਵਿਚ ਮਰ ਜਾਏ ਤਾਂ ਅਜਿਹੇ ਲੋਕਾਂ ਦੇ ਕਰਮ ਨਸ਼ਟ ਹੋ ਗਏ (ਇਸ ਸੰਸਾਰ ਵਿਚ ਅਤੇ ਪ੍ਰਲੋਕ ਵਿੱਚ) ਅਤੇ ਉਹ ਅੱਗ ਵਿਚ ਪੈਣ ਵਾਲੇ ਹਨ ਅਤੇ ਉਹ ਉਸ ਵਿਚ ਹਮੇਸ਼ਾਂ ਰਹਿਣਗੇ।
إِنَّ الَّذِينَ آمَنُوا وَالَّذِينَ هَاجَرُوا وَجَاهَدُوا فِي سَبِيلِ اللَّهِ أُولَٰئِكَ يَرْجُونَ رَحْمَتَ اللَّهِ ۚ وَاللَّهُ غَفُورٌ رَحِيمٌ
ਉਹ ਲੋਕ ਜਿਹੜੇ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਹਿਜਰਤ (ਅੱਲਾਹ ਦੇ ਰਾਹ ਵਿਚ ਆਪਣਾ ਘਰ ਬਾਰ ਛੱਡਿਆ) ਕੀਤੀ ਅਤੇ ਅੱਲਾਹ ਦੇ ਰਾਹ ਵਿਚ ਸੰਘਰਸ਼ ਕੀਤਾ ਉਹ ਅੱਲਾਹ ਦੀ ਰਹਿਮਤ ਦੀ ਆਸ ਰੱਖਦੇ ਹਨ ਅਤੇ ਅੱਲਾਹ ਖਿਮਾ ਕਰਨ ਵਾਲਾ ਹੈ, ਰਹਿਮ ਕਰਨ ਵਾਲਾ ਹੈ।
يَسْأَلُونَكَ عَنِ الْخَمْرِ وَالْمَيْسِرِ ۖ قُلْ فِيهِمَا إِثْمٌ كَبِيرٌ وَمَنَافِعُ لِلنَّاسِ وَإِثْمُهُمَا أَكْبَرُ مِنْ نَفْعِهِمَا ۗ وَيَسْأَلُونَكَ مَاذَا يُنْفِقُونَ قُلِ الْعَفْوَ ۗ كَذَٰلِكَ يُبَيِّنُ اللَّهُ لَكُمُ الْآيَاتِ لَعَلَّكُمْ تَتَفَكَّرُونَ
ਲੋਕ ਤੁਹਾਡੇ ਤੋਂ ਸ਼ਰਾਬ ਅਤੇ ਜੂਏ ਬਾਬਤ ਪੁੱਛਦੇ ਹਨ। ਕਹਿ ਦੇਵੋ ਕਿ ਇਨ੍ਹਾਂ ਚੀਜ਼ਾਂ ਵਿਚ ਬੜਾ ਵੱਡਾ ਪਾਪ ਹੈ ਅਤੇ ਲੋਕਾਂ ਲਈ ਕੁਝ ਲਾਭ ਵੀ (ਹੋ ਸਕਦੇ ਹਨ) ਅਤੇ ਉਨ੍ਹਾਂ ਦੇ ਲਾਭ ਨਾਲੋਂ ਉਨ੍ਹਾਂ ਦਾ ਪਾਪ ਬਹੁਤ ਜ਼ਿਆਦਾ ਹੈ। ਉਹ ਤੁਹਾਨੂੰ ਪੁੱਛਦੇ ਹਨ ਕਿ ਉਹ ਕੀ ਖ਼ਰਚ ਕਰਨ। ਕਹਿ ਦਿਉ ਜਿਹੜਾ ਜ਼ਰੂਰਤ ਤੋ’ ਜ਼ਿਆਦਾ ਹੋਵੇ। ਇਸ ਤਰ੍ਹਾਂ ਅੱਲਾਹ ਤੁਹਾਡੇ ਲਈ ਆਦੇਸ਼ਾਂ ਦਾ ਵਰਨਣ ਕਰਦਾ ਹੈ ਤਾਂ ਕਿ ਤੁਸੀਂ ਚਿੰਤਨ ਕਰੋ।
فِي الدُّنْيَا وَالْآخِرَةِ ۗ وَيَسْأَلُونَكَ عَنِ الْيَتَامَىٰ ۖ قُلْ إِصْلَاحٌ لَهُمْ خَيْرٌ ۖ وَإِنْ تُخَالِطُوهُمْ فَإِخْوَانُكُمْ ۚ وَاللَّهُ يَعْلَمُ الْمُفْسِدَ مِنَ الْمُصْلِحِ ۚ وَلَوْ شَاءَ اللَّهُ لَأَعْنَتَكُمْ ۚ إِنَّ اللَّهَ عَزِيزٌ حَكِيمٌ
ਸੰਸਾਰ ਅਤੇ ਪ੍ਰਲੋਕ ਦੇ ਮਾਮਲਿਆਂ ਵਿੱਚ। ਅਤੇ ਉਹ ਤੁਹਾਡੇ ਤੋਂ ਅਨਾਥਾਂ ਦੇ ਸਬੰਧ ਵਿਚ ਪੁਛਦੇ ਹਨ। ਕਹਿ ਦਿਉ ਕਿ ਜਿਸ ਵਿਚ ਉਨ੍ਹਾਂ ਦੀ ਨੇਕੀ ਹੋਵੇ ਉਹ ਹੀ ਸਹੀ ਹੈ। ਅਤੇ ਜੇਕਰ ਤੁਸੀਂ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲਵੋ ਤਾਂ ਉਹ ਤੁਹਾਡੇ ਭਰਾ ਹਨ ਅਤੇ ਅੱਲਾਹ ਨੂੰ ਪਤਾ ਹੈ ਕਿ ਕੌਣ ਵਿਗਾੜ ਕਰਨ ਵਾਲਾ ਹੈ ਅਤੇ ਕੌਣ ਸੁਧਾਰ ਕਰਨ ਵਾਲਾ ਹੈ। ਅਤੇ ਜੇਕਰ ਅੱਲਾਹ ਚਾਹੁੰਦਾ ਤਾਂ ਤੁਹਾਨੂੰ ਮੁਸ਼ਕਲ ਵਿਚ ਪਾ ਦਿੰਦਾ। ਅੱਲਾਹ ਅਸੀਮ ਸ਼ਕਤੀਸ਼ਾਲੀ ਅਤੇ ਤੱਤਵੇਤਾ ਹੈ।
وَلَا تَنْكِحُوا الْمُشْرِكَاتِ حَتَّىٰ يُؤْمِنَّ ۚ وَلَأَمَةٌ مُؤْمِنَةٌ خَيْرٌ مِنْ مُشْرِكَةٍ وَلَوْ أَعْجَبَتْكُمْ ۗ وَلَا تُنْكِحُوا الْمُشْرِكِينَ حَتَّىٰ يُؤْمِنُوا ۚ وَلَعَبْدٌ مُؤْمِنٌ خَيْرٌ مِنْ مُشْرِكٍ وَلَوْ أَعْجَبَكُمْ ۗ أُولَٰئِكَ يَدْعُونَ إِلَى النَّارِ ۖ وَاللَّهُ يَدْعُو إِلَى الْجَنَّةِ وَالْمَغْفِرَةِ بِإِذْنِهِ ۖ وَيُبَيِّنُ آيَاتِهِ لِلنَّاسِ لَعَلَّهُمْ يَتَذَكَّرُونَ
ਮੁਸ਼ਰਿਕ (ਬਹੁਦੇਵ-ਵਾਦੀ) ਔਰਤਾਂ ਨਾਲ ਵਿਆਹ ਨਾ ਕਰੋ। ਜਦੋਂ ਤੱਕ ਉਹ ਈਮਾਨ ਨਾ ਲੈ ਆਉਣ, ਇੱਕ ਮੋਮਿਨ ਦਾਸੀ ਜ਼ਿਆਦਾ ਚੰਗੀ ਹੈ, ਇੱਕ ਮੁਸ਼ਰਿਕ ਔਰਤ ਨਾਲੋਂ। ਭਾਵੇਂ ਉਹ ਤੁਹਾਨੂੰ ਜ਼ਿਆਦਾ ਚੰਗੀ ਲਗਦੀ ਹੋਵੇ। ਅਪਣੀਆਂ ਇਸਤਰੀਆਂ ਨੂੰ ਮੁਸ਼ਰਿਕ ਮਰਦਾਂ ਨਾਲ ਨਿਕਾਹ ਨਾ ਕਰਨ ਦੇਵੋ। ਜਦੋਂ ਤੱਕ ਉਹ ਈਮਾਨ ਨਾ ਲੈ ਆਉਣ। ਮੋਮਿਨ ਦਾਸ ਚੰਗਾ ਹੈ। ਇੱਕ ਸੁਤੰਤਰ ਬਲਾਉਂਦੇ ਹਨ ਅਤੇ ਅੱਲਾਹ ਜੰਨਤ (ਸਵਰਗ) ਅਤੇ ਆਪਣੀ ਮੁਆਫ਼ੀ ਦੇ ਵੱਲ ਬੁਲਾਉਂਦਾ ਹੈ ਉਹ ਆਪਣੇ ਆਦੇਸ਼ ਲੋਕਾਂ ਲਈ ਸਪੱਸ਼ਟ ਕਰਕੇ ਬਿਆਨ ਕਰਦਾ ਹੈ ਤਾਂ ਕਿ ਉਹ ਨਸੀਹਤ ਨੂੰ ਲੈਣ।

Choose other languages: