Quran Apps in many lanuages:

Surah Al-Baqara Ayahs #223 Translated in Punjabi

يَسْأَلُونَكَ عَنِ الْخَمْرِ وَالْمَيْسِرِ ۖ قُلْ فِيهِمَا إِثْمٌ كَبِيرٌ وَمَنَافِعُ لِلنَّاسِ وَإِثْمُهُمَا أَكْبَرُ مِنْ نَفْعِهِمَا ۗ وَيَسْأَلُونَكَ مَاذَا يُنْفِقُونَ قُلِ الْعَفْوَ ۗ كَذَٰلِكَ يُبَيِّنُ اللَّهُ لَكُمُ الْآيَاتِ لَعَلَّكُمْ تَتَفَكَّرُونَ
ਲੋਕ ਤੁਹਾਡੇ ਤੋਂ ਸ਼ਰਾਬ ਅਤੇ ਜੂਏ ਬਾਬਤ ਪੁੱਛਦੇ ਹਨ। ਕਹਿ ਦੇਵੋ ਕਿ ਇਨ੍ਹਾਂ ਚੀਜ਼ਾਂ ਵਿਚ ਬੜਾ ਵੱਡਾ ਪਾਪ ਹੈ ਅਤੇ ਲੋਕਾਂ ਲਈ ਕੁਝ ਲਾਭ ਵੀ (ਹੋ ਸਕਦੇ ਹਨ) ਅਤੇ ਉਨ੍ਹਾਂ ਦੇ ਲਾਭ ਨਾਲੋਂ ਉਨ੍ਹਾਂ ਦਾ ਪਾਪ ਬਹੁਤ ਜ਼ਿਆਦਾ ਹੈ। ਉਹ ਤੁਹਾਨੂੰ ਪੁੱਛਦੇ ਹਨ ਕਿ ਉਹ ਕੀ ਖ਼ਰਚ ਕਰਨ। ਕਹਿ ਦਿਉ ਜਿਹੜਾ ਜ਼ਰੂਰਤ ਤੋ’ ਜ਼ਿਆਦਾ ਹੋਵੇ। ਇਸ ਤਰ੍ਹਾਂ ਅੱਲਾਹ ਤੁਹਾਡੇ ਲਈ ਆਦੇਸ਼ਾਂ ਦਾ ਵਰਨਣ ਕਰਦਾ ਹੈ ਤਾਂ ਕਿ ਤੁਸੀਂ ਚਿੰਤਨ ਕਰੋ।
فِي الدُّنْيَا وَالْآخِرَةِ ۗ وَيَسْأَلُونَكَ عَنِ الْيَتَامَىٰ ۖ قُلْ إِصْلَاحٌ لَهُمْ خَيْرٌ ۖ وَإِنْ تُخَالِطُوهُمْ فَإِخْوَانُكُمْ ۚ وَاللَّهُ يَعْلَمُ الْمُفْسِدَ مِنَ الْمُصْلِحِ ۚ وَلَوْ شَاءَ اللَّهُ لَأَعْنَتَكُمْ ۚ إِنَّ اللَّهَ عَزِيزٌ حَكِيمٌ
ਸੰਸਾਰ ਅਤੇ ਪ੍ਰਲੋਕ ਦੇ ਮਾਮਲਿਆਂ ਵਿੱਚ। ਅਤੇ ਉਹ ਤੁਹਾਡੇ ਤੋਂ ਅਨਾਥਾਂ ਦੇ ਸਬੰਧ ਵਿਚ ਪੁਛਦੇ ਹਨ। ਕਹਿ ਦਿਉ ਕਿ ਜਿਸ ਵਿਚ ਉਨ੍ਹਾਂ ਦੀ ਨੇਕੀ ਹੋਵੇ ਉਹ ਹੀ ਸਹੀ ਹੈ। ਅਤੇ ਜੇਕਰ ਤੁਸੀਂ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲਵੋ ਤਾਂ ਉਹ ਤੁਹਾਡੇ ਭਰਾ ਹਨ ਅਤੇ ਅੱਲਾਹ ਨੂੰ ਪਤਾ ਹੈ ਕਿ ਕੌਣ ਵਿਗਾੜ ਕਰਨ ਵਾਲਾ ਹੈ ਅਤੇ ਕੌਣ ਸੁਧਾਰ ਕਰਨ ਵਾਲਾ ਹੈ। ਅਤੇ ਜੇਕਰ ਅੱਲਾਹ ਚਾਹੁੰਦਾ ਤਾਂ ਤੁਹਾਨੂੰ ਮੁਸ਼ਕਲ ਵਿਚ ਪਾ ਦਿੰਦਾ। ਅੱਲਾਹ ਅਸੀਮ ਸ਼ਕਤੀਸ਼ਾਲੀ ਅਤੇ ਤੱਤਵੇਤਾ ਹੈ।
وَلَا تَنْكِحُوا الْمُشْرِكَاتِ حَتَّىٰ يُؤْمِنَّ ۚ وَلَأَمَةٌ مُؤْمِنَةٌ خَيْرٌ مِنْ مُشْرِكَةٍ وَلَوْ أَعْجَبَتْكُمْ ۗ وَلَا تُنْكِحُوا الْمُشْرِكِينَ حَتَّىٰ يُؤْمِنُوا ۚ وَلَعَبْدٌ مُؤْمِنٌ خَيْرٌ مِنْ مُشْرِكٍ وَلَوْ أَعْجَبَكُمْ ۗ أُولَٰئِكَ يَدْعُونَ إِلَى النَّارِ ۖ وَاللَّهُ يَدْعُو إِلَى الْجَنَّةِ وَالْمَغْفِرَةِ بِإِذْنِهِ ۖ وَيُبَيِّنُ آيَاتِهِ لِلنَّاسِ لَعَلَّهُمْ يَتَذَكَّرُونَ
ਮੁਸ਼ਰਿਕ (ਬਹੁਦੇਵ-ਵਾਦੀ) ਔਰਤਾਂ ਨਾਲ ਵਿਆਹ ਨਾ ਕਰੋ। ਜਦੋਂ ਤੱਕ ਉਹ ਈਮਾਨ ਨਾ ਲੈ ਆਉਣ, ਇੱਕ ਮੋਮਿਨ ਦਾਸੀ ਜ਼ਿਆਦਾ ਚੰਗੀ ਹੈ, ਇੱਕ ਮੁਸ਼ਰਿਕ ਔਰਤ ਨਾਲੋਂ। ਭਾਵੇਂ ਉਹ ਤੁਹਾਨੂੰ ਜ਼ਿਆਦਾ ਚੰਗੀ ਲਗਦੀ ਹੋਵੇ। ਅਪਣੀਆਂ ਇਸਤਰੀਆਂ ਨੂੰ ਮੁਸ਼ਰਿਕ ਮਰਦਾਂ ਨਾਲ ਨਿਕਾਹ ਨਾ ਕਰਨ ਦੇਵੋ। ਜਦੋਂ ਤੱਕ ਉਹ ਈਮਾਨ ਨਾ ਲੈ ਆਉਣ। ਮੋਮਿਨ ਦਾਸ ਚੰਗਾ ਹੈ। ਇੱਕ ਸੁਤੰਤਰ ਬਲਾਉਂਦੇ ਹਨ ਅਤੇ ਅੱਲਾਹ ਜੰਨਤ (ਸਵਰਗ) ਅਤੇ ਆਪਣੀ ਮੁਆਫ਼ੀ ਦੇ ਵੱਲ ਬੁਲਾਉਂਦਾ ਹੈ ਉਹ ਆਪਣੇ ਆਦੇਸ਼ ਲੋਕਾਂ ਲਈ ਸਪੱਸ਼ਟ ਕਰਕੇ ਬਿਆਨ ਕਰਦਾ ਹੈ ਤਾਂ ਕਿ ਉਹ ਨਸੀਹਤ ਨੂੰ ਲੈਣ।
وَيَسْأَلُونَكَ عَنِ الْمَحِيضِ ۖ قُلْ هُوَ أَذًى فَاعْتَزِلُوا النِّسَاءَ فِي الْمَحِيضِ ۖ وَلَا تَقْرَبُوهُنَّ حَتَّىٰ يَطْهُرْنَ ۖ فَإِذَا تَطَهَّرْنَ فَأْتُوهُنَّ مِنْ حَيْثُ أَمَرَكُمُ اللَّهُ ۚ إِنَّ اللَّهَ يُحِبُّ التَّوَّابِينَ وَيُحِبُّ الْمُتَطَهِّرِينَ
ਉਹ ਤੁਹਾਡੇ ਤੋਂ ਹੈਜ਼ (ਮਾਹਾਵਾਰੀ) ਦੇ ਵਿਸ਼ੇ ਵਿਚ ਪੁੱਛਦੇ ਹਨ। ਕਹਿ ਦਿਉ ਕਿ ਉਹ ਇੱਕ ਗੰਦਗੀ ਹੈ। ਉਸ ਵਿਚ ਤੁਸੀਂ ਔਰਤਾਂ ਤੋਂ ਦੂਰ ਰਹੋ ਜਦੋਂ ਤੱਕ ਉਹ ਪਵਿੱਤਰ ਨਾ’ ਹੋ ਜਾਣ ਉਨ੍ਹਾਂ ਦੇ ਨੇੜੇ ਨਾ ਜਾਉ। ਫਿਰ ਜਦੋਂ ਉਹ ਚੰਗੀ ਤਰ੍ਹਾਂ ਪਵਿੱਤਰ ਹੋ ਜਾਣ ਤਾਂ ਉਸ ਵਿਧੀ ਨਾਲ ਉਨ੍ਹਾਂ ਦੇ ਨੇੜੇ ਜਾਉ, ਜਿਸ ਦਾ ਅੱਲਾਹ ਨੇ ਤੁਹਾਨੂੰ ਹੁਕਮ ਦਿੱਤਾ ਹੈ। ਅੱਲਾਹ ਤੌਬਾ ਕਰਨ ਰੱਖਦਾ ਹੈ।
نِسَاؤُكُمْ حَرْثٌ لَكُمْ فَأْتُوا حَرْثَكُمْ أَنَّىٰ شِئْتُمْ ۖ وَقَدِّمُوا لِأَنْفُسِكُمْ ۚ وَاتَّقُوا اللَّهَ وَاعْلَمُوا أَنَّكُمْ مُلَاقُوهُ ۗ وَبَشِّرِ الْمُؤْمِنِينَ
ਤੁਹਾਡੀਆਂ ਔਰਤਾਂ ਤੁਹਾਡੀਆਂ ਖੇਤੀਆਂ ਹਨ ਭਾਵ ਆਪਣੀ ਖੇਤੀ ਵਿਚ ਜਿਸ ਤਰ੍ਹਾਂ ਚਾਹੋ ਜਾਉ ਅਤੇ ਆਪਣੇ ਲਈ (ਨੇਕ ਕਰਮ? ਅੱਗੇ ਭੇਜੋਂ। ਅੱਲਾਹ ਤੋਂ ਡਰੋ ਅਤੇ ਜਾਣ ਲਉ ਕਿ ਤੁਸੀਂ ਉਸ ਨੂੰ ਜ਼ਰੂਰ ਮਿਲਣਾ ਹੈ। ਈਮਾਨ ਵਾਲਿਆਂ ਨੂੰ ਖੁਸ਼ਖਬਰੀ ਦੇ ਦਿਉ।)

Choose other languages: